ਫਤਿਹਗੜ੍ਹ ਸਾਹਿਬ (ਜ.ਬ.)- ਸ਼੍ਰੀ ਬ੍ਰਾਹਮਣ ਸਭਾ ਸਰਹਿੰਦ ਦੀ ਮੀਟਿੰਗ ਪ੍ਰਧਾਨ ਸੁਰੇਸ਼ ਕੁਮਾਰ ਭਾਰਦਵਾਜ ਦੀ ਅਗਵਾਈ ਹੇਠ ਸਰਹਿੰਦ ਮੰਡੀ ਵਿਖੇ ਹੋਈ, ਜਿਸ ’ਚ ਭਗਵਾਨ ਪਰਸ਼ੂਰਾਮ ਜੈਅੰਤੀ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਰਪ੍ਰਸਤ ਰਾਮ ਨਾਥ ਸ਼ਰਮਾ, ਵਰਿੰਦਰ ਰਤਨ ਤੇ ਚੇਅਰਮੈਨ ਸੁਰਿੰਦਰ ਭਾਰਦਵਾਜ ਨੇ ਦੱਸਿਆ ਕਿ ਸਭਾ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਭਗਵਾਨ ਪਰਸ਼ੂਰਾਮ ਜੈਅੰਤੀ ਮਾਈ ਅਨੰਤੀ ਧਰਮਸ਼ਾਲਾ ਸਰਹਿੰਦ ਮੰਡੀ ਵਿਖੇ ਮਨਾਈ ਜਾਵੇਗੀ ਜਿੱਥੇ 6 ਮਈ ਨੂੰ ਸ਼੍ਰੀ ਰਮਾਇਣ ਦੇ ਪਾਠ ਦੀ ਅਰੰਭਤਾ ਕੀਤੀ ਜਾਵੇਗੀ ਤੇ 7 ਮਈ ਨੂੰ ਸਵੇਰੇ ਹਵਨ ਕਰਨ ਉਪਰੰਤ ਸ੍ਰੀ ਰਾਮਾਇਣ ਦੇ ਪਾਠ ਦੇ ਭੋਗ ਪਾਏ ਜਾਣਗੇ ਤੇ ਕੀਰਤਨੀ ਮੰਡਲੀਆਂ ਵਲੋਂ ਭਗਵਾਨ ਪਰਸ਼ੂਰਾਮ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰਸ਼ੂਰਾਮ ਜੈਅੰਤੀ ਮੌਕੇ ਮਾਨਵਤਾ ਦੀ ਸੇਵਾ ਲਈ ਸਭਾ ਵਲੋਂ ਇਕ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ’ਚ ਹੱਡੀਆਂ, ਦਿਲ ਦੇ ਰੋਗ, ਗਾਇਨੀ, ਡਾਈਟੀਸ਼ੀਅਨ, ਕੈਂਸਰ ਤੇ ਹੋਰ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰ ਆਈ. ਵੀ. ਵਾਈ. ਹਸਪਤਾਲ ਮੋਹਾਲੀ ਤੇ ਸ਼ੂਗਰ, ਬਲੱਡ, ਈ. ਸੀ. ਜੀ. ਤੇ ਬਵਾਸੀਰ ਸਬੰਧੀ ਰਾਣਾ ਹਸਪਤਾਲ ਸਰਹਿੰਦ ਤੋਂ ਡਾਕਟਰ ਮਰੀਜ਼ਾਂ ਦਾ ਮੁਫ਼ਤ ਟੈਸਟ ਤੇ ਚੈੱਕਅਪ ਕਰਨ ਲਈ ਪੁੱਜ ਰਹੇ ਹਨ। ਇਸ ਮੌਕੇ ਭੰਡਾਰਾ ਵੀ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਸ਼ੂਰਾਮ ਜੈਅੰਤੀ ਮੌਕੇ ਛੁੱਟੀ ਦਾ ਐਲਾਨ ਕੀਤਾ ਜਾਵੇ। ਇਸ ਮੌਕੇ ਪੰਡਤ ਨਰਿੰਦਰ ਸ਼ਰਮਾ, ਰਾਜੀਵ ਸ਼ਰਮਾ, ਨਰਿੰਦਰ ਕੌਸ਼ਲ, ਸੰਜੇ ਅੰਗਰੀਸ਼, ਰਜਨੀਸ਼ ਸ਼ਰਮਾ, ਸੰਜੀਵ ਸ਼ਰਮਾ, ਵਿਜੇ ਸ਼ਰਮਾ, ਕੁਲਦੀਪ ਭਾਰਦਵਾਜ, ਪਿਤਾਂਬਰ ਸ਼ਰਮਾ, ਤਰਸੇਮ ਲਾਲ, ਅਮਿਤਾਭ ਤਿਵਾਡ਼ੀ, ਰਣਜੀਤ ਸ਼ਰਮਾ, ਰਜਿੰਦਰ ਕਪਲਿਸ਼ ਤੇ ਹੋਰ ਹਾਜ਼ਰ ਸਨ।
ਰਾਮਦਾਸ ਨਗਰ ਵਿਖੇ ਭਾਰਤ ਰਤਨ ਡਾ. ਅੰਬੇਡਕਰ ਦੀ ਜੈਅੰਤੀ ਮਨਾਈ
NEXT STORY