ਮਲਸੀਆਂ (ਤ੍ਰੇਹਨ, ਮਰਵਾਹਾ, ਅਰੁਣ) : ਇੱਥੋਂ ਦੇ ਨਜ਼ਦੀਕੀ ਰੂਪੇਵਾਲ ਦਾਣਾ ਮੰਡੀ ਵਿਖੇ ਉਦੋਂ ਜ਼ਬਰਦਸਤ ਹੰਗਾਮਾ ਹੋ ਗਿਆ ਹੋ ਗਿਆ, ਜਦੋਂ ਟ੍ਰੈਫਿਕ ਕੰਟਰੋਲ ਕਰ ਰਹੇ ਇਕ ਪੁਲਸ ਮੁਲਾਜ਼ਮ ਨੂੰ ਲੋਕਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਸੇ ਤਰ੍ਹਾਂ ਭੱਜ ਕੇ ਮਲਸੀਆਂ ਵੱਲ ਜਾਂਦੀ ਇਕ ਜੀਪ 'ਚ ਚੜ੍ਹ ਕੇ ਜਾਨ ਬਚਾਈ।
ਜਾਣਕਾਰੀ ਅਨੁਸਾਰ ਦਾਣਾ ਮੰਡੀ ਰੂਪੇਵਾਲ 'ਚ ਅੱਜ-ਕੱਲ ਖਰਬੂਜੇ ਅਤੇ ਹਦਵਾਣਿਆਂ ਦਾ ਸੀਜ਼ਨ ਚੱਲ ਰਿਹਾ ਹੈ। ਇੱਥੇ ਮਲਸੀਆਂ ਵਿਖੇ ਬਤੌਰ ਸਿਪਾਹੀ ਤਾਇਨਾਤ ਪਰਮਿੰਦਰ ਸਿੰਘ ਦੀ ਡਿਊਟੀ ਟ੍ਰੈਫਿਕ ਕੰਟਰੋਲ ਲਈ ਲੱਗੀ ਹੋਈ ਸੀ। ਸੋਮਵਾਰ ਦੇਰ ਸ਼ਾਮ ਪਰਮਿੰਦਰ ਸਿੰਘ ਨੇ ਮੰਡੀ 'ਚ ਟ੍ਰੈਫਿਕ ਜਾਮ ਹੁੰਦਾ ਦੇਖ ਕੇ ਇਕ ਟਰੈਕਟਰ-ਟਰਾਲੀ ਵਾਲੇ ਨੂੰ ਟਰੈਕਟਰ ਅੱਗੇ ਕਰਨ ਲਈ ਕਿਹਾ ਤਾਂ ਉਸ ਨੇ ਗਾਲੀ-ਗਲੋਚ ਕਰਦਿਆਂ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।
ਦੇਖਦੇ ਹੀ ਦੇਖਦੇ ਹੋਰ ਲੋਕਾਂ ਨੇ ਵੀ ਪੁਲਸ ਮੁਲਾਜ਼ਮ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਸ ਮੁਲਾਜ਼ਮ ਨੇ ਕਿਸੇ ਤਰ੍ਹਾਂ ਖੁਦ ਨੂੰ ਛੁਡਵਾਇਆ ਅਤੇ ਜੀਪ 'ਚ ਸ਼ਰਨ ਲੈ ਕੇ ਜਾਨ ਬਚਾਈ। ਪਰਮਿੰਦਰ ਸਿੰਘ ਨੇ ਇਸ ਘਟਨਾ ਦੀ ਸੂਚਨਾ ਪੁਲਸ ਚੌਕੀ ਇੰਚਾਰਜ ਸੁਰਜੀਤ ਸਿੰਘ ਐੱਸ. ਆਈ. ਨੂੰ ਦਿੱਤੀ, ਜਿਸ 'ਤੇ ਸੁਰਜੀਤ ਸਿੰਘ ਭਾਰੀ ਪੁਲਸ ਨਾਲ ਮੌਕੇ 'ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਡੀ. ਐੱਸ. ਪੀ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਸ਼ਰੇਆਮ ਲੱਗੇ ਭਿੰਡਰਾਂਵਾਲਾ ਦੇ ਪੋਸਟਰ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
NEXT STORY