ਚੰਡੀਗੜ੍ਹ (ਅਰਚਨਾ) : ਪੀ. ਜੀ. ਆਈ. ਨੇ ਕੋਰੋਨਾ ਟੈਸਟਿੰਗ ਲਈ ਮਹੀਨੇ ਦੇ ਸਾਢੇ ਅੱਠ ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਕੋਰੋਨਾ ਟੈਸਟਿੰਗ ਲਈ ਸੰਸਥਾਨ ਪ੍ਰਬੰਧਨ ਖੁਦ ਮਹੀਨੇ ਦੀਆਂ 50 ਹਜ਼ਾਰ ਕਿੱਟਾਂ ਦੀ ਖਰੀਦਦਾਰੀ ਕਰੇਗਾ। ਬੀਤੇ ਮਹੀਨੇ ਕੇਂਦਰੀ ਸਿਹਤ ਮੰਤਰਾਲੇ ਨੇ ਪੀ. ਜੀ. ਆਈ. ਨੂੰ ਆਸ-ਪਾਸ ਦੇ ਸੂਬਿਆਂ ਦੀ ਕੋਵਿਡ ਟੈਸਟਿੰਗ ਨੂੰ ਧਿਆਨ ਵਿਚ ਰੱਖਦਿਆਂ ਕਿੱਟਾਂ, ਮੀਡੀਆ ਅਤੇ ਹੋਰ ਉਤਪਾਦਾਂ ਨੂੰ ਖੁਦ ਦੇ ਬਜਟ ਨਾਲ ਖਰੀਦਣ ਦੇ ਹੁਕਮ ਜਾਰੀ ਕੀਤੇ ਸਨ। ਮੰਤਰਾਲੇ ਨੇ ਪੀ. ਜੀ. ਆਈ. ਨੂੰ ਰਾਜਾਂ ਦੀ ਕੋਵਿਡ ਟੈਸਟਿੰਗ ਸਮੇ 'ਤੇ ਨਾ ਕੀਤੇ ਜਾਣ 'ਤੇ ਫਿਟਕਾਰ ਲਗਾਉਂਦਿਆਂ ਕਿਹਾ ਸੀ ਕਿ ਚੰਡੀਗੜ੍ਹ ਦੇ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕੋਰੋਨਾ ਸੈਂਪਲ ਦੀ ਟੈਸਟਿੰਗ ਦੀ ਵੀ ਪੀ. ਜੀ. ਆਈ. 'ਤੇ ਹੀ ਜ਼ਿੰਮੇਵਾਰੀ ਹੈ। ਚੰਡੀਗੜ੍ਹ ਵਿਚ ਹੁਣ ਤਕ ਕੋਰੋਨਾ ਦੇ 21,563 ਟੈਸਟ ਕੀਤੇ ਜਾ ਚੁੱਕੇ ਹਨ। ਪੀ. ਜੀ. ਆਈ. ਹੁਣ ਤਕ 52,000 ਤੋਂ ਜ਼ਿਆਦਾ ਕੋਰੋਨਾ ਟੈਸਟ ਕਰ ਚੁੱਕਿਆ ਹੈ, ਅੱਧੇ ਤੋਂ ਜ਼ਿਆਦਾ ਟੈਸਟ ਪੰਜਾਬ ਰਾਜ ਤੋਂ ਆਏ ਸੈਂਪਲਾਂ ਦੇ ਕੀਤੇ ਗਏ ਹਨ ਜਦੋਂਕਿ ਬਾਕੀ ਦੇ ਟੈਸਟ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਆਦਿ ਨਾਲ ਜੁੜੇ ਹਨ। ਚੰਡੀਗੜ੍ਹ ਵਿਚ ਕੋਰੋਨਾ ਲਈ ਆਰ. ਟੀ. ਪੀ. ਸੀ. ਆਰ. ਤੋਂ ਇਲਾਵਾ ਜੀਨ ਐਕਸਪਰਟ ਅਤੇ ਐਂਟੀਜਨ ਟੈਸਟ ਵੀ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : 'ਇਤਿਹਾਸ' ਸਾਫਟਵੇਅਰ ਨੇ ਗੁਰਦਾਸਪੁਰ 'ਚ ਕੋਰੋਨਾ ਦੇ ਫੈਲਾਅ ਸਬੰਧੀ ਕੀਤੀ ਚਿੰਤਾਜਨਕ ਭਵਿੱਖਬਾਣੀ
ਜੀਨ ਐਕਸਪਰਟ ਟੈਸਟ ਕੀਤਾ ਜਾ ਰਿਹੈ ਐਮਰਜੈਂਸੀ 'ਚ
ਨਿਯਮ ਕਹਿੰਦੇ ਹਨ ਕਿ ਇਕ ਪਾਸੇ ਪੀ. ਜੀ. ਆਈ. ਕੋਰੋਨਾ ਲਈ ਆਰ. ਟੀ. -ਪੀ. ਸੀ. ਆਰ. ਅਤੇ ਜੀਨ ਐਕਸਪਰਟ ਟੈਸਟਿੰਗ ਨੂੰ ਇਕ ਦਿਨ ਵਿਚ ਇਕ ਹਜ਼ਾਰ ਤੋਂ ਵਧਾ ਕੇ ਦੋ ਹਜ਼ਾਰ ਕਰਨ ਦੀ ਤਿਆਰੀ ਵਿਚ ਹੈ ਤੇ ਦੂਜੇ ਪਾਸੇ ਕੋਰੋਨਾ ਲਈ ਕੀਤੇ ਜਾਣ ਵਾਲੇ ਜੀਨ ਐਕਸਪਰਟ ਟੈਸਟ ਦੇ ਕਾਰਟੇਜਸ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਜਿਥੇ ਕੋਰੋਨਾ ਜਾਂਚ ਲਈ ਆਰ.ਟੀ-ਪੀ. ਸੀ. ਆਰ. ਦੇ ਨਾਲ ਜੀਨ ਐਕਸਪਰਟ ਟੈਸਟ ਵੀ ਤੇਜ਼ੀ ਨਾਲ ਕੀਤੇ ਜਾ ਰਹੇ ਸਨ ਉੱਥੇ ਹੀ, ਕਾਰਟੇਜ ਦੀ ਕਮੀ ਨੂੰ ਦੇਖਦਿਆਂ ਸਿਰਫ ਉਨ੍ਹਾਂ ਮਰੀਜ਼ਾਂ ਦੇ ਜੀਨ ਐਕਸਪਰਟ ਨਾਲ ਕੋਵਿਡ ਟੈਸਟ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਐਮਰਜੈਂਸੀ ਵਿਚ ਸਰਜਰੀ ਕਰਨੀ ਜ਼ਰੂਰੀ ਹੁੰਦੀ ਹੈ ਅਤੇ ਟੈਸਟ ਦੇ ਨਤੀਜੇ ਇਕ ਤੋਂ ਦੋ ਘੰਟੇ ਵਿਚ ਜਾਨਣਾ ਜ਼ਰੂਰੀ ਹੁੰਦਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ, 54 ਲੋਕਾਂ ਦੀ ਰਿਪੋਰਟ ਪਾਜ਼ੇਟਿਵ
ਇਕ ਦਿਨ ਵਿਚ 2000 ਟੈਸਟ ਕਰਨ ਦਾ ਟੀਚਾ
ਕੋਰੋਨਾ ਟੈਸਟਿੰਗ ਵਧਾਉਣ ਲਈ ਪੈਰਾਸਾਈਟੀਲੋਜੀ ਅਤੇ ਮੈਡੀਕਲ ਮਾਈਕ੍ਰੋਬਾਇਓਲੋਜੀ ਵਿਭਾਗ ਦੀ ਲੈਬੋਰੇਟਰੀ ਮਿਲਕੇ ਤੇਜ਼ੀ ਨਾਲ ਸੈਂਪਲਿੰਗ, ਟੈਸਟਿੰਗ ਅਤੇ ਰਿਪੋਰਟਿੰਗ ਦਾ ਕੰਮ ਕਰ ਰਹੀਆਂ ਹਨ। ਆਰ.ਟੀ.-ਪੀ. ਸੀ. ਆਰ. ਦੇ ਨਾਲ ਜੀਨ ਐਕਸਪਰਟ ਮਸ਼ੀਨ ਨਾਲ ਵੀ ਕੋਵਿਡ ਟੈਸਟਿੰਗ ਹੋ ਰਹੀ ਹੈ। ਇਕ ਦਿਨ ਵਿਚ ਦੋਵੇਂ ਲੈਬਾਂ 400 ਟੈਸਟ ਕਰ ਰਹੀਆਂ ਹਨ। ਜੀਨ ਐਕਸਪਰਟ ਮਸ਼ੀਨ ਲਈ ਇਕ ਹਜ਼ਾਰ ਕਾਰਟੇਜ ਖਰੀਦਣ ਦੀ ਤਿਆਰੀ ਵੀ ਕੀਤੀ ਗਈ ਹੈ ਪਰ ਦੇਸ਼ ਭਰ ਵਿਚ ਜੀਨ ਐਕਸਪਰਟ ਟੈਸਟਿੰਗ ਦੇ ਕਾਰਟੇਜ ਦੀ ਸ਼ਾਰਟੇਜ ਚੱਲ ਰਹੀ ਹੈ। ਪੀ. ਜੀ. ਆਈ. ਫਿਲਹਾਲ ਇਕ ਦਿਨ ਵਿਚ 1200 ਦੇ ਕਰੀਬ ਟੈਸਟ ਕਰ ਰਿਹਾ ਹੈ ਉਮੀਦ ਹੈ ਕਿ ਛੇਤੀ ਹੀ ਸੰਸਥਾਨ ਵਿਚ 2000 ਕੋਰੋਨਾ ਟੈਸਟ ਕੀਤੇ ਜਾ ਸਕਣਗੇ। -ਪ੍ਰੋ. ਰਾਕੇਸ਼ ਸਹਿਗਲ, ਐੱਚ. ਓ.ਡੀ., ਪੈਰਾਸਾਈਟੀਲੋਜੀ ਵਿਭਾਗ।
ਇਹ ਵੀ ਪੜ੍ਹੋ : ਪੰਜਾਬ 'ਚ ਪਰਿਵਾਰਾਂ ਨੂੰ ਉਜਾੜਨ ਲੱਗਾ ਕੋਰੋਨਾ, 6 ਦਿਨਾਂ 'ਚ ਲੁਧਿਆਣਾ ਦੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਸੀਨੀਅਰ ਅਕਾਲੀ ਆਗੂ ਰੋਜ਼ੀ ਬਰਕੰਦੀ ਵੀ ਆਏ ਕੋਰੋਨਾ ਪਾਜ਼ੇਟਿਵ
NEXT STORY