ਸਮਰਾਲਾ (ਗਰਗ) - ਸਾਡੇ ਦੇਸ਼ ਦੀਆਂ ਸਰਕਾਰਾਂ ਇਕ ਪਾਸੇ ਖੇਡਾਂ 'ਚ ਦੇਸ਼ ਦਾ ਨਾਂ ਉੱਚਾ ਕਰਨ ਲਈ ਚੰਗੇ ਖਿਡਾਰੀ ਪੈਦਾ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਅਤੇ ਦੂਜੇ ਪਾਸੇ ਜੋ ਖਿਡਾਰੀ ਆਪਣੇ ਦਮ 'ਤੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ। ਉਨ੍ਹਾਂ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਖਿਡਾਰੀਆਂ ਦੀ ਮਾੜੀ ਹਾਲਤ ਇਹ ਸਪੱਸ਼ਟ ਕਰਦੀ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ 'ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਮਾਣ ਸਤਿਕਾਰ ਵਜੋਂ ਪੰਜਾਬ ਪੁਲਸ 'ਚ ਨੌਕਰੀਆਂ ਦੇ ਨਾਲ ਨਵਾਜਿਆ ਗਿਆ ਸੀ, ਜਿਨ੍ਹਾਂ 'ਚੋਂ ਅੱਜ ਤੱਕ ਵੀ 1 ਡੀ. ਐੱਸ. ਪੀ., 17 ਸਬ ਇੰਸਪੈਕਟਰਾਂ ਅਤੇ 65 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ ਹਨ। ਅਫਸੋਸ ਦੀ ਗੱਲ ਇਹ ਹੈ ਕਿ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ 'ਤੇ ਸਰਕਾਰ ਤਾਂ ਬਦਲ ਗਈ, ਪਰ ਇਨ੍ਹਾਂ ਖਿਡਾਰੀਆਂ ਦੀ ਕਿਸਮਤ ਨਹੀਂ ਬਦਲੀ। ਸਾਈਕਲਿੰਗ, ਫੈਂਸਿੰਗ, ਹੈਂਡਬਾਲ, ਹਾਕੀ, ਵਾਲੀਬਾਲ ਸਮੇਤ ਹੋਰ ਵੱਖ-ਵੱਖ ਖੇਡਾਂ ਜਰੀਏ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ ਅੱਜ ਵੀ ਆਪਣੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਲੈਣ ਲਈ ਸਬੰਧਤ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਜਾਣਕਾਰੀ ਅਨੁਸਾਰ ਸੂਬੇ ਦੇ ਕਈ ਖਿਡਾਰੀਆਂ ਨੂੰ ਅਕਾਲੀ-ਭਾਜਪਾ ਸਰਕਾਰ ਨੇ 5 ਜੁਲਾਈ 2016 ਨੂੰ ਉਨ੍ਹਾਂ ਦੀਆਂ ਚੰਗੀਆਂ ਖੇਡ ਸੇਵਾਵਾਂ ਦੇਣ ਬਦਲੇ ਪੁਲਸ ਵਿਭਾਗ 'ਚ ਉਨ੍ਹਾਂ ਦੀਆਂ ਯੋਗਤਾਵਾਂ ਦੇ ਅਧਾਰ 'ਤੇ ਨੌਕਰੀਆਂ ਦਿੱਤੀਆਂ ਸਨ। ਇਨ੍ਹਾਂ ਪੰਜਾਬ ਦੇ ਖਿਡਾਰੀਆਂ ਲਈ ਪੰਜਾਬ ਦੇ ਡਾਇਰੈਕਟੋਰੇਟ ਦੁਆਰਾ 10 ਡੀ. ਐੱਸ. ਪੀ., 50 ਸਬ ਇੰਸਪੈਕਟਰਾਂ ਅਤੇ 65 ਕਾਂਸਟੇਬਲਾਂ ਵਜੋਂ ਭਰਤੀ ਕਰਨ ਦੀ ਘੋਸ਼ਣਾ ਕੀਤੀ ਸੀ।
ਕੈਪਟਨ ਸਰਕਾਰ ਔਰਤਾਂ ਦੇ ਰਾਖਵੇਕਰਨ ਤੋਂ ਭੱਜਣ ਲੱਗੀ – ਵਿਧਾਇਕ ਪ੍ਰੋ. ਬਲਜਿੰਦਰ ਕੌਰ
NEXT STORY