ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਮਾਛੀਵਾੜਾ ਪੁਲਸ ਵਲੋਂ ਪਾਬੰਦੀਸ਼ੁਦਾ ਜ਼ਮੀਨ ਵੇਚਣ ਦੇ ਮਾਮਲੇ ਵਿਚ 1 ਲੱਖ 85 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ 'ਤੇ ਮਹਾ ਸਿੰਘ ਵਾਸੀ ਨੂਰਪੁਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਰਜਿੰਦਰ ਸਿੰਘ ਵਾਸੀ ਨੂਰਪੁਰ ਵਲੋਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਸਨੇ 2 ਕਨਾਲ ਸਾਢੇ 5 ਮਰਲੇ ਜ਼ਮੀਨ ਮਹਾ ਸਿੰਘ ਤੋਂ ਖਰੀਦੀ, ਜਿਸ 'ਤੇ ਬਤੌਰ 1.85 ਲੱਖ ਰੁਪਏ ਬਿਆਨਾ ਦੇ ਦਿੱਤਾ ਤੇ 8-11-2016 ਨੂੰ ਰਜਿਸਟਰੀ ਕਰਵਾਉਣੀ ਤੈਅ ਕਰ ਲਈ। ਰਜਿਸਟਰੀ ਦਾ ਸਮਾਂ ਆਉਣ 'ਤੇ ਉਕਤ ਵਿਅਕਤੀ ਟਾਲ-ਮਟੋਲ ਕਰਨ ਲੱਗ ਪਿਆ ਤੇ ਜਦੋਂ ਉਸਨੇ ਮਾਲ ਵਿਭਾਗ ਦੇ ਪਟਵਾਰੀ ਕੋਲ ਜਾ ਕੇ ਇਸ ਜ਼ਮੀਨ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਲੱਗਾ ਕਿ ਮਹਾ ਸਿੰਘ ਵਲੋਂ ਜਿਸ ਜ਼ਮੀਨ ਦਾ ਉਸ ਤੋਂ ਬਿਆਨਾ ਲਿਆ ਗਿਆ ਹੈ, ਉਸ 'ਤੇ 15 ਸਾਲ ਵੇਚਣ ਦੀ ਪਾਬੰਦੀ ਲੱਗੀ ਹੋਈ ਹੈ।
ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਜਦੋਂ ਇਸ ਸਬੰਧੀ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਜ਼ਮੀਨ ਵੇਚਣ ਵਾਲਾ ਮਹਾ ਸਿੰਘ ਤਫ਼ਤੀਸ਼ ਵਿਚ ਸ਼ਾਮਲ ਨਾ ਹੋਇਆ ਤੇ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਜੋ ਜ਼ਮੀਨ ਮਹਾ ਸਿੰਘ ਨੇ ਰਜਿੰਦਰ ਸਿੰਘ ਨੂੰ ਵੇਚ ਕੇ 1.85 ਲੱਖ ਰੁਪਏ ਬਿਆਨਾ ਲਿਆ ਹੈ, ਉਹ ਉਸਨੂੰ ਅਲਾਟ ਹੋਈ ਹੈ, ਜਿਸ ਕਾਰਨ ਉਹ 15 ਸਾਲ ਵੇਚ ਨਹੀਂ ਸਕਦਾ।
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮਹਾ ਸਿੰਘ ਨੇ ਧੋਖਾਦੇਹੀ ਕਰਕੇ ਰਜਿੰਦਰ ਸਿੰਘ ਤੋਂ 1.85 ਲੱਖ ਰੁਪਏ ਲਏ, ਜਿਸ 'ਤੇ ਪੁਲਸ ਨੇ ਉਸ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।
ਸ਼ਹੀਦ ਕਮਲਜੀਤ ਦੀ ਮ੍ਰਿਤਕ ਦੇਹ ਪਹੁੰਚੀ ਜੱਦੀ ਪਿੰਡ, ਰੋਦੇਂ ਹੋਏ ਪਰਿਵਾਰ ਨੇ ਕਿਹਾ 'ਸ਼ਹਾਦਤ' 'ਤੇ ਹੈ ਮਾਣ (ਵੀਡੀਓ)
NEXT STORY