ਇਕ-ਇਕ ਕਰ ਕੇ ਸਾਰਿਆਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕਰ ਰਹੀ ਪੁਲਸ
ਲੁਧਿਆਣਾ(ਰਿਸ਼ੀ)-ਪਿੰਡ ਚੂਹੜਵਾਲ ਦੇ ਰਹਿਣ ਵਾਲੇ ਰਮਨਦੀਪ ਦੇ ਮੋਬਾਇਲ ਫੋਨ ਦੀ ਪੁਲਸ ਵਿਭਾਗ ਵਲੋਂ ਫੋਨ ਡਿਟੇਲ ਕਢਵਾਈ ਗਈ ਹੈ। ਡਿਟੇਲ 'ਚ 800 ਲੋਕਾਂ ਦੇ ਨਾਂ ਸਾਹਮਣੇ ਆਏ ਹਨ। ਜਿਨ੍ਹਾਂ ਨਾਲ ਕੁਝ ਸਮੇਂ 'ਚ ਰਮਨਦੀਪ ਨੇ ਆਪਣੇ ਮੋਬਾਇਲ ਫੋਨ ਤੋਂ ਕਈ ਵਾਰ ਗੱਲ ਕੀਤੀ ਹੈ। ਪੁਲਸ ਇਕ-ਇਕ ਕਰ ਕੇ ਸਾਰਿਆਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਡਿਟੇਲ 'ਚ ਜਿਨ੍ਹਾਂ ਲੋਕਾਂ ਦੇ ਮੋਬਾਇਲ ਫੋਨ ਹਨ, ਉਨ੍ਹਾਂ ਸਾਰਿਆਂ ਦੇ ਘਰ ਦੇ ਪਤੇ ਕਢਵਾਏ ਗਏ ਹਨ ਅਤੇ ਉਨ੍ਹਾਂ ਦੇ ਘਰ ਦੀ ਹੱਦਬੰਦੀ, ਜਿਸ ਪੁਲਸ ਸਟੇਸ਼ਨ 'ਚ ਹੈ, ਉਥੇ ਉਨ੍ਹਾਂ ਨੂੰ ਬੁਲਾਇਆ ਜਾ ਰਿਹਾ ਹੈ। ਪੁਲਸ ਕਮਿਸ਼ਨਰ ਵਲੋਂ ਸਾਰੇ 28 ਪੁਲਸ ਸਟੇਸ਼ਨਾਂ ਦੇ ਇੰਚਾਰਜਾਂ ਨੂੰ ਹਰ ਵਿਅਕਤੀ ਤੋਂ ਖੁਦ ਗੱਲਬਾਤ ਕਰ ਕੇ ਜਾਂਚ ਹਾਸਲ ਕਰਨ ਨੂੰ ਕਿਹਾ ਗਿਆ ਹੈ।
ਸ਼ੱਕੀਆਂ ਤੋਂ ਸੀ. ਆਈ. ਏ. 'ਚ ਹੋ ਰਹੀ ਪੁੱਛਗਿੱਛ
ਸੂਤਰਾਂ ਅਨੁਸਾਰ ਲਿਸਟ 'ਚ ਜੋ ਲੋਕ ਸ਼ੱਕੀ ਲੱਗ ਰਹੇ ਹਨ, ਉਨ੍ਹਾਂ ਨੂੰ ਸੀ. ਆਈ. ਏ. ਦਫਤਰ 'ਚ ਬੁਲਾਇਆ ਜਾ ਰਿਹਾ ਹੈ, ਜਿੱਥੇ ਅਧਿਕਾਰੀ ਖੁਦ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ। ਸੂਤਰਾਂ ਅਨੁਸਾਰ ਡਿਟੇਲ 'ਚ ਕਈ ਇਸ ਤਰ੍ਹਾਂ ਦੇ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜੋ ਸ਼ਹਿਰ ਪੰਜਾਬ ਤੋਂ ਬਾਹਰ ਦੇ ਹਨ, ਉਨ੍ਹਾਂ ਨੂੰ ਵੀ ਪੁਲਸ ਬੁਲਾ ਕੇ ਪੁੱਛਗਿੱਛ ਕਰ ਰਹੀ ਹੈ।
ਪੁਲਸ ਹੱਥ ਲੱਗੀ ਸਫਲਤਾ 10 ਲੱਖ ਦੀ ਹੈਰੋਇਨ ਸਣੇ ਗ੍ਰਿਫਤਾਰ
NEXT STORY