ਹੁਸ਼ਿਆਰਪੁਰ (ਅਸ਼ਵਿਨੀ ਕਪੂਰ)— ਇਕ ਪਾਸੇ ਲੋਕ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਅਤੇ ਕਰਫਿਊ ਕਾਰਣ ਘਰਾਂ 'ਚ ਬੰਦ ਹਨ, ਉਥੇ ਹੀ ਦੂਜੇ ਪਾਸੇ ਕਈ ਲੋਕ ਸ਼ਰੇਆਮ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਐੱਸ. ਐੱਸ. ਪੀ. ਗੌਰਵ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਊਨਾ ਰੋਡ 'ਤੇ ਬਜਵਾੜਾ ਦੀ ਨਿਊ ਮਾਰਕੀਟ 'ਚ ਸਥਿਤ ਸ਼ਰਾਬ ਦੇ ਠੇਕੇ 'ਤੇ ਕਰਫਿਊ ਦੌਰਾਨ ਖੁੱਲ੍ਹੇਆਮ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਸਿਟੀ ਜਗਦੀਸ਼ ਅਤਰੀ, ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਅਤੇ ਥਾਣਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਦੀ ਅਗਵਾਈ 'ਚ ਭਾਰੀ ਪੁਲਸ ਫੋਰਸ ਨੂੰ ਮੌਕੇ 'ਤੇ ਭੇਜਿਆ। ਪੁਲਸ ਫੋਰਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਸ਼ਰਾਬ ਦੇ ਠੇਕੇ ਦਾ ਅੱਧਾ ਸ਼ਟਰ ਚੁੱਕ ਕੇ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਠੇਕੇ ਤੋਂ ਲਗਭਗ 3 ਹਜ਼ਾਰ ਪੇਟੀਆਂ ਸ਼ਰਾਬ ਜਿਨ੍ਹਾਂ 'ਚ ਸਕਾਚ, ਇੰਡੀਅਨ ਮੇਡ ਫਾਰੇਨ ਲਿਕਰ, ਵਾਈਨ, ਵੋਦਕਾ ਆਦਿ ਸ਼ਾਮਲ ਹਨ, ਕਬਜ਼ੇ 'ਚ ਲੈ ਲਈ। ਕਬਜ਼ੇ 'ਚ ਲਈ ਗਈ ਸਾਰੀ ਸ਼ਰਾਬ ਲਗਭਗ 1 ਦਰਜਨ ਵਾਹਨਾਂ ਰਾਹੀਂ ਥਾਣਾ ਸਦਰ 'ਚ ਭੇਜ ਦਿੱਤੀ ਗਈ ਹੈ। ਗਰਗ ਨੇ ਦੱਸਿਆ ਕਿ ਇਸ ਸ਼ਰਾਬ ਦਾ ਮਾਰਕੀਟ ਮੁੱਲ ਕਰੀਬ 1 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼, ਸਿਹਤ ਵਿਭਾਗ ਚੌਕਸ
ਇਹ ਵੀ ਪੜ੍ਹੋ: ਦੇਸ਼ 'ਚ ਤਬਲੀਗੀ ਜਮਾਤ ਨੂੰ ਲੈ ਕੇ ਹਾਹਾਕਾਰ! ਬਠਿੰਡਾ ਪੁੱਜੇ 40 ਲੋਕਾਂ ਦੀ ਹੋਈ ਪਛਾਣ
ਠੇਕੇ ਦੇ 3 ਹਿੱਸੇਦਾਰਾਂ ਅਤੇ 1 ਕਰਿੰਦੇ ਖਿਲਾਫ ਕੇਸ ਦਰਜ
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਸ਼ਰਾਬ ਦੇ ਠੇਕੇ ਦੇ ਹਿੱਸੇਦਾਰਾਂ ਗਿਰੀਸ਼ ਵਾਸੀ ਮੋਗਾ, ਮੰਗਾ ਵਾਸੀ ਬਾਗਪੁਰ, ਨਿਸ਼ਾਂਤ ਵਾਸੀ ਫਤਿਹ ਨਗਰ ਅਤੇ 1 ਕਰਿੰਦੇ ਸੰਦੀਪ ਕੁਮਾਰ ਵਾਸੀ ਲੱਬਰ ਥਾਣਾ ਤਲਵਾੜਾ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਠੇਕੇ ਦੇ ਕਰਿੰਦੇ ਸੰਦੀਪ ਉਰਫ ਸੰਨੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਗਰਗ ਨੇ ਦੱਸਿਆ ਕਿ ਠੇਕੇ ਦੇ ਮਾਲਕਾਂ ਦੀ ਗ੍ਰਿਫਤਾਰੀ ਲਈ ਵੀ ਪੁਲਸ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਆਖਰੀ ਫੋਨ ਕਾਲ ਆਈ ਸਾਹਮਣੇ, ਰਿਕਾਰਡਿੰਗ ਹੋਈ ਵਾਇਰਲ (ਵੀਡੀਓ)
307 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 5 ਖਿਲਾਫ ਮਾਮਲਾ ਦਰਜ, 3 ਕਾਬੂ
NEXT STORY