ਕੋਟ ਫਤੂਹੀ (ਜ.ਬ.)— ਬੀਤੀ ਸ਼ਾਮ ਕਰੀਬ 4.30 ਵਜੇ ਬਿਸਤ ਦੋਆਬ ਨਹਿਰ ਦੇ ਚੌਰਸਤੇ ਵਾਲੇ ਪੁਲ ਕੋਲ ਲਗਾਏ ਨਾਕੇ ਦੌਰਾਨ ਪੁਲਸ ਨੂੰ ਦੇਖ ਕੇ ਇਕ ਕਾਲੇ ਰੰਗ ਦੇ ਬਿਨਾਂ ਨੰਬਰ ਵਾਲੇ ਪਲਸਰ ਮੋਟਰਸਾਈਕਲ ਸਵਾਰ ਨੇ ਤੇਜ਼ੀ ਨਾਲ ਦੂਜੇ ਪਾਸੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਮੁਲਾਜ਼ਮਾਂ ਨੇ ਉਸ ਦਾ ਪਿੱਛਾ ਕੀਤਾ। ਇਸ ਦੌਰਾਨ ਮੋਟਰਸਾਈਕਲ ਚਾਲਕ ਸੜਕ 'ਤੇ ਹੀ ਮੋਟਰਸਾਈਕਲ ਛੱਡ ਕੇ ਭੱਜ ਪਿਆ। ਪੁਲਸ ਮੁਲਾਜ਼ਮਾਂ ਨੇ ਉਸ ਨੂੰ ਕਾਫੀ ਜੱਦੋ-ਜਹਿਦ ਨਾਲ ਪਿੰਡ ਝੱਜਾਂ ਕੋਲੋਂ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਕਾਬੂ ਕੀਤੇ ਵਿਅਕਤੀ ਨੇ ਦੱਸਿਆ ਕਿ ਉਹ ਮੋਹਾਲੀ ਦੇ ਨਜ਼ਦੀਕ ਇਕ ਪਿੰਡ ਦਾ ਰਹਿਣ ਵਾਲਾ ਹੈ। ਉਸ ਦੀ ਪਿੰਡ ਲਕਸੀਹ ਵਿਚ ਮੰਗਣੀ ਹੋਈ ਹੈ, ਉਹ ਉੱਥੋਂ ਆਇਆ ਹੈ ਅਤੇ ਉਸ ਨੇ ਇਹ ਮੋਟਰਸਾਈਕਲ ਕਿਸੇ ਕੋਲੋਂ ਮੁੱਲ ਖਰੀਦਿਆ ਹੈ। ਉਸ ਦੀ ਪੂਰੀ ਰਕਮ ਨਾ ਦੇਣ ਕਰ ਕੇ ਉਸ ਨੂੰ ਮੋਟਰਸਾਈਕਲ ਦੇ ਕਾਗਜ਼ ਅਜੇ ਨਹੀਂ ਮਿਲੇ ਹਨ ਅਤੇ ਉਸ ਨੇ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ 'ਤੇ ਨੰਬਰ ਵੀ ਨਹੀਂ ਲਿਖਵਾਇਆ। ਮੌਕੇ 'ਤੇ ਪੁਲਸ ਨੇ ਮੋਟਰਸਾਈਕਲ ਆਪਣੇ ਕਬਜ਼ੇ ਵਿਚ ਲੈ ਲਿਆ, ਜਦਕਿ ਲੜਕੇ ਨੂੰ ਉਸ ਦੇ ਰਿਸ਼ਤੇਦਾਰ ਆਪਣੀ ਜ਼ਿੰਮੇਵਾਰੀ 'ਤੇ ਲੈ ਗਏ।
ਸੱਟਾਂ ਮਾਰਨ ਦੇ ਮਾਮਲੇ 'ਚ 1 ਕਾਬੂ
NEXT STORY