ਖਰੜ, (ਅਮਰਦੀਪ)– ਇਕ ਪਾਸੇ ਤਾਂ ਵੇਰਕਾ ਮਿਲਕ ਪਲਾਂਟ ਦੇ ਚੇਅਰਮੈਨ ਮੋਹਣ ਸਿੰਘ ਦੁੰਮੇਵਾਲ ਇਹ ਕਹਿ ਰਹੇ ਹਨ ਕਈ ਕੰਪਨੀਆਂ ਵੇਰਕਾ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ ਪਰ ਚੇਅਰਮੈਨ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪਲਾਂਟ ਵਿਚੋਂ ਕਈ ਵਾਰ ਪੈਕੇਟ ਬੰਦ ਦੁੱਧ 'ਚੋਂ ਗੰਦਾ ਪਾਣੀ ਵੀ ਰਿਹਾ ਹੈ, ਜੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ।
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਅੱਜ ਵੇਰਕਾ ਦੁੱਧ ਦੇ ਹਰੇ ਪੈਕੇਟ ਖਰੀਦੇ ਤੇ ਜਦੋਂ ਘਰ ਜਾ ਕੇ ਦੁੱਧ ਨੂੰ ਉਬਾਲਾ ਦਿੱਤੀ ਤਾਂ ਉਬਾਲਾ ਨਹੀਂ ਆਇਆ ਤੇ ਉਹ ਪਤੀਲਿਆਂ ਸਮੇਤ ਦੁੱਧ ਵੇਰਕਾ ਦੁੱਧ ਵਿਕਰੇਤਾ ਕੋਲ ਲੈ ਕੇ ਆਏ, ਜਦੋਂ ਵੇਰਕਾ ਦੁੱਧ ਵਿਕਰੇਤਾ ਨੇ ਕਰੇਟ ਵਿਚੋਂ ਦੁੱਧ ਦੇ ਪੈਕੇਟ ਕੱਢੇ ਤਾਂ ਦੇਖਿਆ ਕਿ ਪੈਕੇਟਾਂ 'ਚ ਗੰਦਾ ਦੁੱਧ ਸੀ ਤੇ ਪਾਣੀ ਦੀ ਮਾਤਰਾ ਵੀ ਵੱਧ ਸੀ।
ਦੁੱਧ ਵਿਕਰੇਤਾ ਸੰਜੀਵ ਨੇ ਦੱਸਿਆ ਕਿ ਉਸ ਨੇ ਹਰੇ ਪੈਕੇਟਾਂ ਵਾਲੇ ਦੁੱਧ ਦੇ 15 ਕਰੇਟ ਮੰਗਵਾਏ ਸਨ। ਉਸ ਨੇ ਨਹੀਂ ਸੀ ਦੇਖਿਆ ਕਿ ਦੁੱਧ ਗੰਦਾ ਹੈ ਤੇ ਜਦੋਂ ਗਾਹਕਾਂ ਦੀਆਂ ਦੁੱਧ ਮੋੜਨ ਲਈ ਲਾਈਨਾਂ ਲਗ ਗਈਆਂ ਤਾਂ ਉਸਨੇ ਚੈੱਕ ਕੀਤਾ ਤਾਂ ਪੈਕਟਾਂ 'ਚ ਦੁੱਧ ਗੰਦਾ ਸੀ।
ਵਸਨੀਕਾਂ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਨੇ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤੇ ਦੂਜੇ ਪਾਸੇ ਵੇਰਕਾ ਮਿਲਕ ਪਲਾਂਟ ਵਾਲੇ ਲੋਕਾਂ ਨੂੰ ਗੰਦਾ ਦੁੱਧ ਸਪਲਾਈ ਕਰਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।
ਪਤਾ ਲੱਗਾ ਹੈ ਕਿ ਮਿਲਕ ਪਲਾਂਟ ਵਿਚ ਨਵਾਂ ਪਲਾਂਟ ਲਾਇਆ ਜਾ ਰਿਹਾ ਹੈ, ਚੈਕਿੰਗ ਸਮੇਂ ਪਾਈਪਾਂ ਦਾ ਗੰਦਾ ਪਾਣੀ ਦੁੱਧ ਵਾਲੀਆਂ ਪਾਈਪਾਂ ਵਿਚ ਆ ਗਿਆ ਤੇ ਦੁੱਧ ਭਰਨ ਸਮੇਂ ਮੁਲਾਜ਼ਮਾਂ ਨੇ ਇਸ ਵੱਲ ਗੌਰ ਨਹੀਂ ਕੀਤਾ।
ਇਸ ਸਬੰਧੀ ਜਦੋਂ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀ ਪ੍ਰਦੀਪ ਕੁਮਾਰ ਨੂੰ ਪੁੱਛਿਆ ਤਾਂ ਉਨ੍ਹਾਂ ਗੱਲ ਗੋਲ-ਮੋਲ ਕਰਕੇ ਫੋਨ ਦਾ ਸਵਿੱਚ ਆਫ ਕਰ ਲਿਆ।
ਪ੍ਰਬੰਧਕ ਗੁਰ ਮਰਿਆਦਾ ਅਨੁਸਾਰ ਲੰਗਰ ਦਾ ਪ੍ਰਬੰਧ ਕਰਨ : ਗਿ. ਗੁਰਬਚਨ ਸਿੰਘ
NEXT STORY