ਬੰਗਾ (ਚਮਨ ਲਾਲ/ਰਾਕੇਸ ਅਰੋੜਾ) : ਬੰਗਾ-ਨਵਾਂਸਹਿਰ ਮੁੱਖ ਮਾਰਗ 'ਤੇ ਪੈਂਦੀ ਇਕ ਬਿਜਲੀ ਦੀ ਦੀ ਦੁਕਾਨ 'ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਦੁਕਾਨ ਦੇ ਮਾਲਕ ਸਤਪਾਲ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਬੰਗਾ ਨੇ ਦੱਸਿਆ ਕਿ ਐਤਵਾਰ ਹੋਣ ਕਰਕੇ ਉਹ ਦੁਪਹਿਰ ਸਮੇਂ ਦੁਕਾਨ ਬੰਦ ਕਰਕੇ ਘਰ ਚਲੇ ਗਏ ਅਤੇ ਸੋਮਵਾਰ ਜਿਵੇਂ ਹੀ ਉਹ ਦੁਕਾਨ 'ਤੇ ਆਏ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਵੇਖ ਉਹ ਹੈਰਾਨ-ਪ੍ਰੇਸ਼ਾਨ ਹੋ ਗਏ। ਉਨ੍ਹਾਂ ਨੇ ਸ਼ਟਰ ਟੁੱਟੇ ਹੋਣ ਦੀ ਸੂਚਨਾ ਥਾਣਾ ਸਿਟੀ ਬੰਗਾ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਥਾਣਾ ਸਿਟੀ ਬੰਗਾ ਦੇ ਅਧਿਕਾਰੀ ਮੌਕੇ 'ਤੇ ਪੁੱਜ ਗਏ। ਜਿਵੇਂ ਹੀ ਉਨ੍ਹਾਂ ਦੀ ਹਾਜ਼ਰੀ 'ਚ ਦੁਕਾਨ ਖੋਲ੍ਹੀ ਤਾਂ ਦੁਕਾਨ ਦੇ ਅੰਦਰ ਸਮਾਨ ਖਿਲਰਿਆ ਹੋਇਆ ਸੀ, ਉਥੇ ਹੀ ਦੁਕਾਨ ਅੰਦਰ ਲੱਗਾ ਸਟੋਰ ਦਾ ਕੈਂਚੀ ਗੇਟ ਦੇ ਤਾਲੇ ਵੀ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਹ ਇਕ ਨਿੱਜੀ ਕੰਪਨੀ ਦੀ ਕਾਪਰ ਦੀ ਤਾਰ ਦੀ ਸਪਲਾਈ ਹੋਲ ਸੇਲ 'ਚ ਕਰਦੇ ਹਨ ਜਿਸਦੇ ਲਗਭਗ 150 ਦੇ ਕਰੀਬ ਰੋਲ ਚੋਰ ਚੋਰੀ ਕਰ ਕੇ ਲੈ ਗਏ। ਇਸ ਤੋਂ ਇਲਾਵਾ ਚੋਰਾਂ ਵੱਲੋਂ ਜਿਥੇ ਦੁਕਾਨ ਦੇ ਗੱਲੇ 'ਚ ਪਈ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ, ਉਸਤੋਂ ਇਲਾਵਾ ਚੋਰਾਂ ਵੱਲੋਂ ਲੋਕਾਂ ਦੀਆਂ ਬੰਨ੍ਹਣ ਲਈਆਂ ਆਈਆਂ ਕੁਝ ਮੋਟਰਾਂ ਤੋਂ ਇਲਾਵਾ ਸਮਰਸੀਬਲ ਦੀਆਂ ਤਾਰਾਂ ਤੇ ਹੋਰ ਬਿਜਲੀ ਦਾ ਸਮਾਨ ਚੋਰੀ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਸ ਚੋਰੀ 'ਚ ਕਰੀਬ ਕਰੀਬ 5 ਤੋਂ 5.50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਕੁਝ ਸ਼ਹਿਰ ਵਾਸੀ ਜੋ ਕਿ ਦੁਕਾਨ ਦੇ ਬਿਲਕੁਲ ਸਾਹਮਣੇ ਪੈਂਦੇ ਗੁਰੂ ਨਾਨਕ ਕਾਲਜ ਫਾਰ ਵੂਮੈਨ ਵਿਖੇ ਸਵੇਰੇ ਯੋਗਾ ਕਰਨ ਆਉਂਦੇ ਹਨ, ਨੇ ਦੱਸਿਆ ਕਿ ਇਕ ਮਹਿਰੂਨ ਰੰਗ ਦੀ ਗੱਡੀ ਜੋ ਕਿ ਦੁਕਾਨ ਦੇ ਸਾਹਮਣੇ ਚਾਲੂ ਹਾਲਤ 'ਚ ਖੜ੍ਹੀ ਸੀ ਅਤੇ ਉਸਦੇ ਕੋਲ 2 ਆਦਮੀ ਖੜ੍ਹੇ ਹੋਏ ਵੇਖੇ ਗਏ ਸਨ। ਉਪਰੋਕਤ ਚੋਰੀ ਬਾਰੇ ਜਦੋਂ ਥਾਣਾ ਸਿਟੀ ਬੰਗਾ ਦੇ ਐੱਸ.ਐੱਚ.ਓ. ਗੋਪਾਲ ਕ੍ਰਿਸ਼ਨ ਨਾਲ ਸੰਪਰਕ ਸਾਧਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦੁਕਾਨ ਦੇ ਮਾਲਕ ਸੱਤਪਾਲ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੈਜਿਸਟ੍ਰੇਟ ਵੱਲੋਂ ਚਾਈਨਾ ਡੋਰ ਨੂੰ ਵੇਚਣ, ਸਟੋਰ ਕਰਨ 'ਤੇ ਪਾਬੰਦੀ ਦੇ ਹੁਕਮ
NEXT STORY