ਲੁਧਿਆਣਾ (ਸਲੂਜਾ) - ਪੀ. ਐੱਸ. ਈ. ਬੀ. ਇੰਪਲਾਈਜ਼ ਸੰਯੁਕਤ ਫੋਰਮ ਤੇ ਪਾਵਰਕਾਮ ਮੈਨੇਜਮੈਂਟ ਵਿਚਕਾਰ ਹੋਈ ਮੀਟਿੰਗ 'ਚ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ 'ਚ ਕਈ ਮੰਗਾਂ 'ਤੇ ਸਹਿਮਤੀ ਬਣਨ 'ਤੇ ਫੋਰਮ ਨੇ 3 ਜੁਲਾਈ ਨੂੰ ਦਿੱਤੇ ਜਾਣ ਵਾਲੇ ਰਾਜ ਪੱਧਰੀ ਧਰਨੇ, 10 ਜੁਲਾਈ ਦੀ ਹੜਤਾਲ ਅਤੇ ਸੀ. ਐੱਮ. ਡੀ. ਸਮੇਤ ਡਾਇਰੈਕਟਰਜ਼ ਖਿਲਾਫ ਪ੍ਰਦਰਸ਼ਨ ਕਰਨ ਦੇ ਅੰਦੋਲਨ ਨੂੰ ਮੁਲਤਵੀ ਕਰ ਦਿੱਤਾ ਹੈ। ਮੁਲਾਜ਼ਮ ਨੇਤਾਵਾਂ ਹਰਜੀਤ ਸਿੰਘ ਤੇ ਰਮੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੀਟਿੰਗ 'ਚ ਪੇ ਬੈਂਡ ਦੇ ਵਿਸ਼ੇ 'ਤੇ 10 ਦਿਨਾਂ ਅੰਦਰ ਪ੍ਰਮੁੱਖ ਸਕੱਤਰ ਨਾਲ ਮੀਟਿੰਗ, 23 ਸਾਲ ਦੀ ਸੇਵਾ ਤੋਂ ਬਾਅਦ ਪ੍ਰਮੋਸ਼ਨ ਦੇਣ, ਬੀ. ਓ. ਡੀ. ਦੀ ਮੀਟਿੰਗ 'ਚ ਫੈਸਲਾ ਕਰ ਦੇਣ ਦਾ ਭਰੋਸਾ ਦਿਵਾਇਆ ਹੈ।
ਇਸ ਮੌਕੇ ਉਨ੍ਹਾਂ ਨੇ ਮੀਟਰ ਰੀਡਰ ਤੇ ਬੀ. ਡੀ. ਦੀ ਤਨਖਾਹ ਡੀ. ਸੀ. ਰੇਟ ਅਨੁਸਾਰ ਦੇਣ ਦੇ ਬਾਰੇ 'ਚ ਕਿਹਾ ਗਿਆ। ਵਰਕਚਾਰਜ ਤੇ ਆਰ. ਟੀ. ਐੱਮ. ਤੇ ਸਹਾਇਕ ਲਾਈਨਮੈਨ ਨੂੰ ਰੈਗੂਲਰ ਕੰਟਰੈਕਟ ਲਾਈਨਮੈਨ ਤੇ ਐੱਸ. ਐੱਸ. ਏ. ਦਾ ਅਕਤੂਬਰ ਦਾ ਸਮਾਂ ਪੂਰਾ ਹੋਣ 'ਤੇ ਰੈਗੂਲਰ, ਕੈਸ਼ੀਅਰ ਦੀ ਤਨਖਾਹ 'ਚ ਵਾਧੇ ਬਾਰੇ ਅਗਲੀ ਡਲਬਲਯੂ. ਟੀ. ਡੀ. ਮੀਟਿੰਗ 'ਚ ਫੈਸਲਾ ਲੈ ਲਿਆ ਜਾਵੇਗਾ। ਲਾਈਨਮੈਨ ਤੋਂ ਜੇ. ਈ., ਮੀਟਰ ਰੀਡਰ ਤੋਂ ਮੀਟਰ ਇੰਸਪੈਕਟਰ, ਐੱਲ. ਡੀ. ਸੀ. ਤੋਂ ਸਰਕਲ ਸਹਾਇਕ, ਲਾਈਨਮੈਨ ਤੋਂ ਫੋਰਮੈਨ, ਮੰਡਲ ਸੁਪਰਡੈਂਟ ਤੋਂ ਉਪ ਸਕੱਤਰ ਦੀ ਪ੍ਰਮੋਸ਼ਨ ਸਬੰਧੀ ਫਾਈਲ ਨੂੰ ਕਲੀਅਰ ਕਰ ਦਿੱਤਾ ਗਿਆ ਹੈ। ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੇਣ ਦੀ ਪ੍ਰਕਿਰਿਆ ਨੂੰ ਅਮਲ 'ਚ ਲਿਆਂਦਾ ਗਿਆ ਹੈ।
ਥਰਮਲ ਪਲਾਂਟਾਂ ਦੇ ਨਾਨ ਡਿਪਲੋਮਾ ਹੋਲਡਰ ਕਰਮਚਾਰੀਆਂ ਦਾ ਪ੍ਰਮੋਸ਼ਨ ਚੈਨਲ ਬਣਾਇਆ ਜਾਵੇਗਾ। ਯੂ. ਡੀ. ਸੀ. ਜਨਰਲ ਤੇ ਲੇਖਾਕਾਰ ਨਾਲ ਸਬੰਧਤ ਪੋਸਟਾਂ ਨੂੰ ਮਰਜ ਕਰਨ ਸਬੰਧੀ ਸਰਕੂਲਰ 2 ਜੁਲਾਈ ਨੂੰ ਦਿੱਤਾ ਜਾਵੇਗਾ। ਫੋਰਮ ਵਲੋਂ ਮੈਨੇਜਮੈਂਟ ਨੂੰ ਸੌਂਪੇ ਗਏ ਮੰਗ-ਪੱਤਰ ਦੇ ਮੁਤਾਬਕ ਰਹਿੰਦੀਆਂ ਮੰਗਾਂ 'ਤੇ ਵਿਚਾਰ ਕਰਨ ਲਈ 30 ਜੁਲਾਈ ਨੂੰ ਪਾਵਰਕਾਮ ਮੈਨੇਜਮੈਂਟ ਨੇ ਮੀਟਿੰਗ ਰੱਖੀ ਹੈ।
ਟਰੇਨ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੇ ਹੋਏ ਦੋ ਹਿੱਸੇ
NEXT STORY