ਗੋਰਾਇਆ (ਮੁਨੀਸ਼)— ਟਰੇਨ ਦੀ ਲਪੇਟ 'ਚ ਆਉਣ ਕਾਰਨ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜੀ.ਆਰ. ਪੀ. ਪੁਲਸ ਗੋਰਾਇਆ ਦੇ ਇੰਚਾਰਜ ਮਦਨ ਲਾਲ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ 6 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੋਸਾਂਝ ਖੁਰਦ ਫਾਟਕ 'ਤੇ ਇਕ ਨੌਜਵਾਨ ਲਾਸ਼ ਪਈ ਹੈ, ਜੋ ਟਰੇਨ 'ਚ ਲਪੇਟ 'ਚ ਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਟਰੇਨ ਦੀ ਲਪੇਟ 'ਚ ਆਉਣ ਕਰਕੇ ਨੌਜਵਾਨ ਦੇ ਦੋ ਹਿੱਸੇ ਹੋ ਗਏ। ਨੌਜਵਾਨ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਅਜੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਫਿਲੌਰ 'ਚ ਰੱਖਵਾ ਦਿੱਤੀ ਹੈ।
ਅੰਤਰਰਾਸ਼ਟਰੀ ਹਾਕੀ ਖਿਡਾਰਨਾਂ ਨੇ ਡੀ. ਐੱਸ. ਪੀ. ਨੂੰ ਬਹਾਲ ਕਰਨ ਦੀ ਕੀਤੀ ਮੰਗ
NEXT STORY