ਜਲੰਧਰ, (ਪੁਨੀਤ)- ਆਲੂ ਫਾਰਮ ਤੋਂ ਬੀਤੇ ਦਿਨੀਂ ਰਿਹਾਅ ਹੋਏ 56 ਬੰਧੂਆ ਮਜ਼ਦੂਰਾਂ ਨੂੰ ਅੱਜ ਵੀ ਇਨਸਾਫ ਨਹੀਂ ਮਿਲਿਆ, ਜਿਸ ਕਾਰਨ ਅੱਜ ਵੀ ਉਨ੍ਹਾਂ ਦਾ ਧਰਨਾ ਜਾਰੀ ਰਿਹਾ ਤੇ ਇਸ ਦੌਰਾਨ ਇਕ ਗਰਭਵਤੀ ਔਰਤ ਤੇ 3 ਸਾਲਾਂ ਦੇ ਬੱਚੇ ਦੀ ਹਾਲਤ ਵਿਗੜ ਗਈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਨਸਾਫ ਨਾ ਮਿਲਣ ਕਾਰਨ ਪੇਂਡੂ ਮਜ਼ਦੂਰ ਯੂਨੀਅਨ ਨੇ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ 12 ਵਜੇ ਡੀ. ਸੀ. ਦਫਤਰ ਵਿਚ ਵਿਸ਼ਾਲ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ। ਤਨਖਾਹ ਤੇ ਸਾਮਾਨ ਨਾ ਮਿਲਣ ਕਾਰਨ ਮੁਲਜ਼ਮਾਂ 'ਤੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਮੰਗਲਵਾਰ ਤੇ ਬੁੱਧਵਾਰ ਨੂੰ ਵੀ ਧਰਨਾ-ਪ੍ਰਦਰਸ਼ਨ ਕੀਤੇ ਗਏ ਸਨ। ਇਸ ਸਿਲਸਿਲੇ ਵਿਚ ਡੀ. ਸੀ. ਦੇ ਘਰ ਦਾ ਵੀ ਘਿਰਾਓ ਕੀਤਾ ਗਿਆ ਸੀ। ਜਿਸ ਤੋਂ ਬਾਅਦ ਆਲਾ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਵੀਰਵਾਰ ਨੂੰ 11 ਵਜੇ ਤੱਕ ਮੁਲਜ਼ਮਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ। ਇਸ ਤੋਂ ਨਾਰਾਜ਼ ਹੋ ਕੇ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਅੱਜ ਧਰਨਾ-ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਖਿਲਾਫ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਰਸੂਖਦਾਰ ਲੋਕਾਂ ਦੇ ਕਾਰਨ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਅੱਜ ਧਰਨੇ ਦੌਰਾਨ 5 ਵਿਅਕਤੀਆਂ ਦੀ ਹਾਲਤ ਵਿਗੜ ਗਈ। ਜਿਨ੍ਹਾਂ ਵਿਚੋਂ 4 ਔਰਤਾਂ ਤੇ 1 ਬੱਚਾ (3 ਸਾਲ) ਦਾ ਸ਼ਾਮਲ ਹੈ। ਬੱਚੇ ਦਾ ਪੈਰ ਪੂਰੀ ਤਰ੍ਹਾਂ ਸੜਿਆ ਹੋਇਆ ਹੈ ਤੇ ਇਲਾਜ ਨਾ ਹੋਣ ਕਾਰਨ ਉਸਦੀ ਤਕਲੀਫ ਵਧਦੀ ਜਾ ਰਹੀ ਹੈ।

ਔਰਤ ਕੋਲ ਲੋੜੀਂਦੀਆਂ ਦਵਾਈਆਂ ਨਹੀਂ : ਇਸ ਦੌਰਾਨ ਧਰਨੇ 'ਤੇ ਬੈਠੀ 6 ਮਹੀਨੇ ਦੀ ਗਰਭਵਤੀ ਔਰਤ ਸੀਮਾ ਦੇਵੀ ਦੀ ਹਾਲਤ ਵਿਗੜ ਗਈ। ਔਰਤ ਕੋਲ ਨਾ-ਇਲਾਜ ਲਈ ਦਵਾਈਆਂ ਹਨ ਤੇ ਨਾ ਹੀ ਢੰਗ ਦੇ ਕੱਪੜੇ ਹਨ। ਆਗੂਆਂ ਨੇ ਦੱਸਿਆ ਕਿ ਔਰਤ ਨੂੰ ਸਹੀ ਖੁਰਾਕ ਵੀ ਨਹੀਂ ਮਿਲ ਰਹੀ। ਜਿਸ ਕਾਰਨ ਉਸਦੀ ਹਾਲਤ ਵਿਗੜੀ। ਰਿਹਾਅ ਹੋਏ 56 ਮਜ਼ਦੂਰਾਂ ਵਿਚ ਸਾਰੇ ਬਿਹਾਰ ਤੇ ਨੇਪਾਲ ਦੇ ਹਨ। ਇਸ ਲਈ ਉਨ੍ਹਾਂ ਕੋਲ ਇਥੇ ਰਹਿਣ ਲਈ ਕੋਈ ਪ੍ਰਬੰਧ ਨਹੀਂ ਹੈ। ਫੈਕਟਰੀ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਦੇਸ਼-ਭਗਤ ਯਾਦਗਾਰ ਹਾਲ ਵਿਚ ਰਹਿ ਰਹੇ ਹਨ।
ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਦਾ ਕਹਿਣਾ ਹੈ ਕਿ ਮਜ਼ਦੂਰਾਂ ਕੋਲੋਂ ਕੰਮ ਲਿਆ ਜਾਂਦਾ ਸੀ ਤੇ ਉਨ੍ਹਾਂ ਨੂੰ ਸਿਰਫ ਖਾਣਾ ਖਾਣ ਨੂੰ ਮਿਲਦਾ ਸੀ, ਤਨਖਾਹ ਨਹੀਂ। ਮਜ਼ਦੂਰਾਂ ਨੂੰ ਕਈ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਤੇ ਜਦੋਂ ਵੀ ਮਜ਼ਦੂਰ ਆਲੂ ਸਟੋਰ ਮਾਲਕ ਕੋਲੋਂ ਤਨਖਾਹ ਦੀ ਗੱਲ ਕਰਦੇ ਤਾਂ ਜੂਨ ਵਿਚ ਤਨਖਾਹ ਦੇਣ ਦੀ ਗੱਲ ਕਹਿ ਕੇ ਮਾਮਲਾ ਟਾਲ ਦਿੱਤਾ ਜਾਂਦਾ।
ਅਣਪਛਾਤੇ ਮੋਟਰਸਾਈਕਲ ਸਵਾਰ ਇਕ ਔਰਤ ਦਾ ਪਰਸ ਖੋਹ ਕੇ ਫਰਾਰ
NEXT STORY