ਤਪਾ ਮੰਡੀ(ਸ਼ਾਮ, ਗਰਗ)—ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ 'ਤੇ ਮਹਿਤਾ ਲਿੰਕ ਰੋਡ 'ਤੇ ਦਰਜਨਾਂ ਪਿੰਡਾਂ ਨੂੰ ਕੱਟ ਨਾ ਛੱਡੇ ਜਾਣ ਕਾਰਨ ਸਮੂਹ ਪਿੰਡ ਵਾਸੀਆਂ ਨੇ ਖੁਦ ਡਿਵਾਈਡਰ ਭੰਨ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕੀਤਾ। ਭਾਕਿਯੂ ਏਕਤਾ-ਡਕੌਂਦਾ ਦੇ ਜ਼ਿਲਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਨੇ ਕਿਹਾ ਕਿ ਲਿੰਕ ਸੜਕ ਦਰਜਨ ਭਰ ਪਿੰਡਾਂ ਨੂੰ ਇਸ ਮੁੱਖ ਮਾਰਗ ਨਾਲ ਜੋੜਦੀ ਹੈ, ਜਿਸ 'ਤੇ ਕੱਟ ਨਾ ਛੱਡੇ ਜਾਣ ਕਾਰਨ ਸਮੂਹ ਪਿੰਡਾਂ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸਮੂਹ ਪਿੰਡਾਂ ਦੀਆਂ ਪੰਚਾਇਤਾਂ ਅਤੇ ਭਾਕਿਯੂ ਨੇ 1 ਸਾਲ ਪਹਿਲਾਂ ਸਬੰਧਤ ਅਧਿਕਾਰੀਆਂ ਨੂੰ ਬਠਿੰਡਾ ਵਿਖੇ ਜਾ ਕੇ ਲਿਖਤੀ ਸ਼ਿਕਾਇਤ ਕੀਤੀ ਸੀ। ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਇਨ੍ਹਾਂ ਵੱਲੋਂ ਐੱਸ. ਡੀ. ਐੱਮ. ਤਪਾ ਨੂੰ ਮੰਗ ਪੱਤਰ ਦਿੰਦਿਆਂ ਇਹ ਮੰਗ ਉਠਾਈ ਗਈ ਅਤੇ ਅਪੀਲ ਕੀਤੀ ਗਈ, ਜਿਸ ਤੋਂ ਬਾਅਦ ਅਖਬਾਰਾਂ ਰਾਹੀਂ ਅਧਿਕਾਰੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਕਾਰਵਾਈ ਨਾ ਹੋਣ 'ਤੇ 23 ਫਰਵਰੀ ਨੂੰ ਮੀਟਿੰਗ ਕਰਨ ਤੋਂ ਬਾਅਦ ਇਹ ਕੱਟ ਭੰੰਨਣ ਲਈ 27 ਫਰਵਰੀ ਦਾ ਦਿਨ ਤੈਅ ਕੀਤਾ ਗਿਆ ਅਤੇ ਕੋਈ ਕਾਰਵਾਈ ਨਾ ਹੁੰਦੀ ਦੇਖ ਉਨ੍ਹਾਂ ਖੁਦ ਕੱਟ ਭੰਨਣ ਦੀ ਕਾਰਵਾਈ ਕਰ ਕੇ ਰਸਤਾ ਬਣਾਇਆ। ਇਸ ਕਾਰਵਾਈ ਸਮੇਂ ਸਿਵਲ ਅਤੇ ਪੁਲਸ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਨਹੀਂ ਦੇਖਿਆ ਗਿਆ। ਇਸ ਮੌਕੇ ਭਾਕਿਯੂ ਏਕਤਾ ਇਕਾਈ ਪ੍ਰਧਾਨ ਮਹਿਤਾ ਦਰਸ਼ਨ ਸਿੰਘ, ਰੁਲਦੂ ਸਿੰਘ ਇਕਾਈ ਪ੍ਰਧਾਨ ਪੱਖੋ, ਕਾਲਾ ਸਿੰਘ ਇਕਾਈ ਪ੍ਰਧਾਨ ਧੂਰਕੋਟ, ਗੁਰਤੇਜ ਸਿੰਘ ਇਕਾਈ ਪ੍ਰਧਾਨ ਧੋਲਾ, ਬੂਟਾ ਸਿੰਘ ਇਕਾਈ ਪ੍ਰਧਾਨ ਭੈਣੀ, ਗੁਰਪ੍ਰੀਤ ਇਕਾਈ ਪ੍ਰਧਾਨ ਬਦਰਾ ਆਦਿ ਦਰਜਨ ਪਿੰਡਾਂ ਦੇ ਲੋਕ ਹਾਜ਼ਰ ਸਨ। ਕਾਨੂੰਨ ਹੱਥ 'ਚ ਲੈਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ : ਐੱਸ. ਡੀ. ਐੱਮ. : ਐੱਸ. ਡੀ. ਐੱਮ. ਤਪਾ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਵੱਲੋਂ ਦਿੱਤੇ ਮੰਗ ਪੱਤਰ 'ਤੇ ਅਜੇ ਗੱਲਬਾਤ ਚੱਲ ਰਹੀ ਸੀ ਪਰ ਜਿਨ੍ਹਾਂ ਪਿੰਡ ਨਿਵਾਸੀਆਂ ਨੇ ਕਾਨੂੰਨ ਨੂੰ ਹੱਥ 'ਚ ਲਿਆ ਹੈ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
10 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 3 ਕਾਬੂ
NEXT STORY