ਚੰਡੀਗੜ੍ਹ (ਰਸ਼ਮੀ ਹੰਸ) : ਪੰਜਾਬ ਯੂਨੀਵਰਸਿਟੀ ਦੇ ਲੜਕੇ-ਲੜਕੀਆਂ ਹੁਣ ਰਾਤ ਨੂੰ 11 ਵਜੇ ਤੋਂ ਬਾਅਦ ਵੀ ਰਜਿਸਟਰ 'ਚ ਐਂਟਰੀ ਕਰਕੇ ਬਾਹਰ ਆ-ਜਾ ਸਕਣਗੇ। ਐਂਟਰੀ ਕਰਨ ਲਈ ਵਿਦਿਆਰਥੀਆਂ ਲਈ ਇਕ ਰਜਿਸਟਰ ਹੀ ਮੈਂਟੇਨ ਹੋਵੇਗਾ, ਜਦੋਂ ਕਿ 11 ਵਜੇ ਤੱਕ ਹੋਸਟਲਾਂ 'ਚ ਆਉਣ-ਜਾਣ ਲਈ ਰਜਿਸਟਰ 'ਚ ਕਿਸੇ ਐਂਟਰੀ ਦੀ ਲੋੜ ਨਹੀਂ ਹੋਵੇਗੀ।
ਇਹ ਫੈਸਲਾ ਸ਼ਨੀਵਾਰ ਨੂੰ ਪੀ. ਯੂ. ਦੀ ਸੈਨੇਟ ਦੀ ਬੈਠਕ 'ਚ ਲਿਆ ਗਿਆ। ਨਾਲ ਹੀ ਸੈਨੇਟ 'ਚ ਰਾਤ 11 ਵਜੇ ਤੋਂ ਬਾਅਦ ਹੋਸਟਲ 'ਚ ਆਉਣ ਵਾਲੀਆਂ ਲੜਕੀਆਂ ਤੇ ਲੜਕਿਆਂ 'ਤੇ ਕੋਈ ਫਾਈਨ ਨਹੀਂ ਹੋਵੇਗਾ। ਇਸ ਮੁੱਦੇ 'ਤੇ ਸੈਨੇਟ ਦੀ ਬੈਠਕ 'ਚ ਸਵੇਰੇ 11 ਤੋਂ 2 ਵਜੇ ਤਕ 3 ਘੰਟੇ ਲੰਬੀ ਬਹਿਸ ਚੱਲੀ।
ਭਾਜਪਾ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਨੇ ਕਿਹਾ ਕਿ ਕੁਝ ਲੋਕ ਦੂਸਰਿਆਂ ਲਈ ਕ੍ਰਾਂਤੀਕਾਰੀ ਨਿਯਮ ਬਣਾਉਂਦੇ ਹਨ ਪਰ ਉਨ੍ਹਾਂ ਦੇ ਖੁਦ ਦੇ ਘਰ ਦੇ ਵੀ ਆਪਣੇ ਨਿਯਮ ਹੁੰਦੇ ਹਨ। ਟੰਡਨ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਪੜ੍ਹਨ ਲਈ ਚਿੰਤਤ ਹੁੰਦੇ ਹਨ ਕਿ ਹੋਸਟਲਾ 'ਚ ਜਾਂ ਪੀ. ਜੀ. 'ਚ ਰਹਿਣ 'ਤੇ ਉਹ ਸਮੇਂ ਸਿਰ ਉਥੇ ਆਉਣਗੇ ਜਾਂ ਨਹੀਂ। ਅੱਜ-ਕਲ ਤਾਂ ਇਕ ਐਪ ਆਈ ਹੈ, ਜਿਸ 'ਤੇ ਮਾਪੇ ਆਪਣੇ ਬੱਚੇ ਦੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਸਟੂਡੈਂਟ ਦੀਆਂ ਹੋਰ ਮੰਗਾਂ ਵੀ ਹਨ, ਉਨ੍ਹਾਂ 'ਤੇ ਕੋਈ ਚਰਚਾ ਨਹੀਂ ਹੋ ਰਹੀ ਹੈ, ਸਿਰਫ 24 ਘੰਟੇ ਹੋਸਟਲਾਂ ਦੇ ਖੁੱਲ੍ਹੇ ਰਹਿਣ 'ਤੇ ਲਗਾਤਾਰ ਚਰਚਾ ਹੋ ਰਹੀ ਹੈ, ਇਸ ਲਈ ਇਹ ਮੰਗ ਅਜਿਹੀ ਹੈ ਜਿਸ 'ਚ ਮਾਪਿਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਮਾਪੇ ਲੜਕੀਆਂ ਲਈ ਹੀ ਨਹੀਂ, ਲੜਕਿਆਂ ਲਈ ਵੀ ਚਿੰਤਤ ਹੁੰਦੇ ਹਨ ਅਤੇ ਬਾਇਓਮੀਟ੍ਰਿਕ ਵਰਗੀ ਟੈਕਨੋਲਾਜੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਪੰਜਾਬ 'ਚ ਖੜਕ ਪਿਐ ਪੰਚਾਇਤੀ ਚੋਣਾਂ ਦਾ ਢੋਲ
NEXT STORY