ਚੰਡੀਗੜ੍ਹ (ਰਸ਼ਮੀ ਹੰਸ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਹੁਣ ਕੈਂਪਸ 'ਚ ਨਵੇਂ ਹੋਸਟਲਾਂ ਦੇ ਨਿਰਮਾਣ ਲਈ ਈ-ਟੈਂਡਰ ਕਾਲ ਕਰੇਗੀ। ਪੀ. ਯੂ. ਨੇ ਕੈਂਪਸ ਵਿਚ ਨਵੇਂ ਹੋਸਟਲਾਂ ਦਾ ਉਸਾਰੀ ਕੰਮ ਆਊਟਸੋਰਸ 'ਤੇ ਜਿਸ ਕੰਪਨੀ ਨੂੰ ਦਿੱਤਾ ਸੀ, ਉਹ ਕੰਮ ਉਸ ਤੋਂ ਵਾਪਸ ਲੈ ਲਿਆ ਗਿਆ ਹੈ। ਪੀ. ਯੂ. ਨੇ ਹੋਸਟਲਾਂ ਦੀ ਇਮਾਰਤ ਦੇ ਨਿਰਮਾਣ ਕੰਮ ਈ-ਟੈਂਡਰ ਕਾਲ ਕਰਕੇ ਕਿਸੇ ਹੋਰ ਕੰਪਨੀ ਨੂੰ ਦੇਣ ਦਾ ਮਨ ਬਣਾਇਆ ਹੈ। ਮਤਲਬ ਪੀ. ਯੂ. ਨੂੰ ਜਿਹੜੀ ਕੰਪਨੀ ਵਾਜਿਬ ਰੇਟਾਂ 'ਤੇ ਹੋਸਟਲਾਂ ਦਾ ਨਿਰਮਾਣ ਕਰਕੇ ਦੇਵੇਗੀ, ਪੀ. ਯੂ. ਉਸੇ ਕੰਪਨੀ ਨੂੰ ਨਿਰਮਾਣ ਨਾਲ ਸਬੰਧਤ ਕੰਮ ਸੌਂਪੇਗੀ। ਨਾਲ ਹੀ ਪੀ. ਯੂ. ਨੇ ਕੈਂਪਸ ਵਿਚ ਦੋ ਹੋਸਟਲ ਬਣਾਉਣ ਲਈ ਫੰਡ ਐੱਮ. ਐੱਚ. ਆਰ. ਡੀ. ਤੋਂ ਵੀ ਮੰਗੇ ਹਨ। ਜਾਣਕਾਰੀ ਅਨੁਸਾਰ ਸੈਸ਼ਨ-2017 ਵਿਚ ਹੋਸਟਲਾਂ ਦਾ ਨਿਰਮਾਣ ਕਾਰਜ ਆਊਟਸੋਰਸਿੰੰਗ 'ਤੇ ਦਿੱਲੀ ਦੀ ਇਕ ਕੰਪਨੀ ਤੋਂ ਕਰਵਾਏ ਜਾਣ ਦੀ ਯੋਜਨਾ ਬਣਾਈ ਗਈ ਸੀ। ਸੂਤਰਾਂ ਅਨੁਸਾਰ ਜਿਹੜੀ ਕੰਪਨੀ ਨੂੰ ਪੀ. ਯੂ. ਨੇ ਹੋਸਟਲਾਂ ਦੇ ਨਿਰਮਾਣ ਕਾਰਜ ਕਰਨ ਦਾ ਪ੍ਰਾਜੈਕਟ ਦਿੱਤਾ ਸੀ, ਉਸ ਕੰਪਨੀ ਨੇ ਹੋਸਟਲ ਬਣਾਉਣ ਦਾ ਬਿੱਲ ਬਹੁਤ ਬਣਾ ਦਿੱਤਾ ਸੀ, ਨਾਲ ਹੀ ਹੋਸਟਲ ਬਣਾਉਣ ਤੋਂ ਬਾਅਦ ਉਸਨੂੰ 20 ਸਾਲ ਆਪਣੇ ਕੋਲ ਰੱਖਣ ਦਾ ਵੀ ਮਤਾ ਤਿਆਰ ਕੀਤਾ ਸੀ ਜੇਕਰ ਇਹ ਹੋਸਟਲ ਇਸ ਕੰਪਨੀ ਦੇ ਨਿਯਮਾਂ ਤਹਿਤ ਤਿਆਰ ਕੀਤਾ ਜਾਂਦਾ ਹੈ ਤਾਂ ਹਰ ਇਕ ਵਿਦਿਆਰਥੀ ਨੂੰ ਹੋਸਟਲ ਦਾ ਕਮਰਾ 10 ਤੋਂ 12 ਹਜ਼ਾਰ ਰੁਪਏ ਦੇ ਕਿਰਾਏ 'ਤੇ ਪੈਂਦਾ। ਇਸ ਲਈ ਪੀ. ਯੂ. ਨੇ ਉਸ ਕੰਪਨੀ ਤੋਂ ਹੋਸਟਲ ਦੀ ਇਮਾਰਤ ਦਾ ਨਿਰਮਾਣ ਕਾਰਜ ਨਾ ਕਰਵਾਉਣ ਦਾ ਫੈਸਲਾ ਕੀਤਾ।
ਪੀ. ਯੂ. ਅਥਾਰਟੀ ਦਾ ਕਹਿਣਾ ਸੀ ਕਿ ਪੀ. ਯੂ. ਆਪ ਜਦੋਂ ਆਪਣੇ ਕੰਸਟ੍ਰਕਸ਼ਨ ਵਿਭਾਗ ਤੋਂ ਹੋਸਟਲਾਂ ਦਾ ਨਿਰਮਾਣ ਕਾਰਜ ਕਰਵਾਉਂਦੀ ਹੈ ਤਾਂ ਟੈਕਸ ਜ਼ਿਆਦਾ ਹੋਣ ਕਾਰਨ ਮਹਿੰਗਾ ਪੈਂਦਾ ਹੈ। ਪੀ. ਯੂ. ਨੂੰ ਜੀ. ਐੱਸ. ਟੀ., ਇਕ ਫੀਸਦੀ ਪਾਣੀ ਦੇ ਟੈਕਸ ਤੋਂ ਇਲਾਵਾ ਸਕਿਓਰਿਟੀ ਟੈਕਸ ਮਿਲਾ ਕੇ ਕੁਲ 21 ਫੀਸਦੀ ਟੈਕਸ ਦੇਣੇ ਹੁੰਦੇ ਹਨ। ਇਹ ਟੈਕਸ ਦੇਣ ਕਾਰਨ ਇਮਾਰਤ ਨਿਰਮਾਣ ਕੰਮ ਪੀ. ਯੂ. ਨੂੰ ਮਹਿੰਗਾ ਪੈਂਦਾ ਹੈ। ਇਸ ਲਈ ਪੀ. ਯੂ. ਅਥਾਰਟੀ ਆਊਟਸੋਰਸਿੰਗ 'ਤੇ ਹੋਸਟਲਾਂ ਦਾ ਨਿਰਮਾਣ ਕਰਵਾਉਣਾ ਚਾਹੁੰਦੀ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਿਚ ਵੀ ਪੀ. ਯੂ. ਅਥਾਰਟੀ ਦੀ ਆਪਣੀ ਕੋਈ ਰੁਚੀ ਹੈ, ਜੋ ਇਮਾਰਤ ਨਿਰਮਾਣ ਦਾ ਕਾਰਜ ਆਊਟਸੋਰਸਿੰਗ 'ਤੇ ਦਿੱਤੇ ਜਾਣ ਦੀ ਗੱਲ ਕਰ ਰਹੀ ਹੈ।
ਪਿਛਲੇ ਸਾਲ ਦੇ ਪਏ ਕੰਮ ਇਸ ਸਾਲ ਤੇਜ਼ੀ ਨਾਲ ਮੁਕੰਮਲ ਕਰਵਾਏ ਜਾਣਗੇ: ਗੁਰਨੀਤ ਤੇਜ
NEXT STORY