ਜਲੰਧਰ (ਵੈੱਬ ਡੈਸਕ) : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ. ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਜਾਣਕਾਰੀ ਮੁਤਾਬਕ ਕੇ.ਪੀ. ਜਲੰਧਰ ਤੋਂ ਸਾਂਸਦ ਅਤੇ ਜਲੰਧਰ ਵੈਸਟ ਤੋਂ ਵਿਧਾਇਕ ਰਹਿ ਚੁੱਕੇ ਹਨ। ਦੂਜੇ ਪਾਸੇ ਸ਼ੁੱਕਰਵਾਰ ਸ਼ਾਮ ਲਗਭਗ 5.12 'ਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਜਲਾਲਾਬਾਦ, ਤਰਨਤਾਰਨ ਅਤੇ ਹੋਰ ਜ਼ਿਲਿਆਂ ਵਿਚ ਵੀ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.4 ਦਰਜ ਕੀਤੀ ਗਈ ਹੈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਹਿੰਦੂਕਸ਼ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਮਹਿੰਦਰ ਸਿੰਘ ਕੇ.ਪੀ. ਬਣੇ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ. ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਪੰਜਾਬ 'ਚ ਲੱਗੇ ਭੂਚਾਲ ਦੇ ਝਟਕੇ
ਸ਼ੁੱਕਰਵਾਰ ਸ਼ਾਮ ਲਗਭਗ 5.12 'ਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਰੋਪੜ ਪੁਲਸ ਨੇ ਮੋਟਰ ਵ੍ਹੀਕਲ ਐਕਟ ਦੀ ਕੀਤੀ ਘੁੰਡ ਚੁਕਾਈ, ਪਹਿਲੇ ਦਿਨ ਕੱਟਿਆ ਮੋਟਾ ਚਲਾਨ
ਪੰਜਾਬ ਸਰਕਾਰ ਵਲੋਂ ਨਵਾਂ ਮੋਟਰ ਵ੍ਹੀਕਲ ਐਕਟ ਸੂਬੇ 'ਚ ਲਾਗੂ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਚਲਾਨ ਅੱਗੇ ਨਾਲੋਂ ਦੁੱਗਣੇ ਮਹਿੰਗੇ ਹੋ ਗਏ ਹਨ।
ਧਾਰਮਿਕ ਸਟੇਜ ਤੋਂ 4 ਸਾਲਾ ਬੱਚੀ ਦੀ ਮੁੱਖ ਮੰਤਰੀ ਨੂੰ ਅਪੀਲ, ਜੈਕਾਰਿਆਂ ਨਾਲ ਗੂੰਜਿਆ ਦੀਵਾਨ ਹਾਲ (ਵੀਡੀਓ)
ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਜੋੜ ਮੇਲੇ ਦੀ ਧਾਰਮਿਕ ਸਟੇਜ ਰਾਹੀਂ ਚਾਰ ਸਾਲਾ ਬੱਚੀ ਪ੍ਰਭਗੁਣ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੀ ਅਪੀਲ ਕੀਤੀ ਕਿ ਸੰਗਤਾਂ ਗਦ-ਗਦ ਹੋ ਉਠੀਆਂ ਅਤੇ ਬੱਚੀ ਦੀ ਅਪੀਲ ਦੇ ਹੱਕ 'ਚ ਜੈਕਾਰਿਆਂ ਨਾਲ ਗੁਰਦੁਆਰਾ ਸਾਹਿਬ ਗੂੰਜਣ ਲੱਗਾ।
ਪਿੰਜਰ ਬਣ ਭਾਰਤ ਵਾਪਸ ਆਏ ਗਗਨਦੀਪ ਦਾ ਸਿਹਰਾ ਬਨ੍ਹ ਕੀਤਾ ਅੰਤਿਮ ਸੰਸਕਾਰ (ਵੀਡੀਓ)
ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਦਿਲ ’ਚ ਸਜਾ ਦੁਬਈ ਗਏ 23 ਸਾਲਾ ਗਗਨਦੀਪ ਬੰਗਾ ਪੁੱਤਰ ਦੇਸ ਰਾਜ ਬੰਗਾ ਦੀ ਮ੍ਰਿਤਕ ਦੇਹ ਅੱਜ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਬਦਮਾਸ਼ ਬਾਹਰ ਹੀ ਨਹੀਂ, ਜੇਲਾਂ ’ਚ ਬੰਦ ਹੋਣ ਦੇ ਬਾਵਜੂਦ ਕਰਦੇ ਹਨ ਰਾਜ
ਬਦਮਾਸ਼ਾਂ ਦਾ ਬਾਹਰ ਹੀ ਨਹੀਂ ਸਗੋਂ ਜੇਲਾਂ ’ਚ ਬੰਦ ਹੋਣ ਦੇ ਬਾਵਜੂਦ ਪੂਰਾ ਰਾਜ ਹੈ। ਜੇਲਾਂ ’ਚ ਹੋਣ ਦੇ ਬਾਵਜੂਦ ਬਦਮਾਸ਼ ਧੜਲੇ ਨਾਲ ਨਸ਼ਾ ਸਮੱਗਲਿੰਗ ਦਾ ਧੰਦਾ ਚਲਾ ਰਹੇ ਹਨ...
ਚੰਡੀਗੜ੍ਹ 'ਚ 2 ਵਿਦਿਆਰਥੀਆਂ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ
ਸੈਕਟਰ-15 ਸਥਿਤ ਕੋਠੀ 'ਚ ਦਾਖਲ ਹੋ ਕੇ ਦੋ ਵਿਦਿਆਰਥੀਆਂ ਦੀ ਹੱਤਿਆ ਕਰਨ ਦਾ ਕਾਰਣ ਪੰਜ ਦਿਨ ਪਹਿਲਾਂ ਡੀ. ਏ. ਵੀ. ਕਾਲਜ ਬਾਹਰ ਹੋਈ ਕੁੱਟ-ਮਾਰ ਸੀ।
ਪੇ. ਟੀ. ਐੱਮ. ਦੀ ਕੇ. ਵਾਈ. ਸੀ. ਲਈ ਕਾਲ ਆਏ ਤਾਂ ਹੋ ਜਾਓ ਸਾਵਧਾਨ
ਇਕ ਸਾਈਬਰ ਠੱਗ ਵਲੋਂ ਪੇ. ਟੀ. ਐੱਮ. ਦੀ ਕੇ.ਵਾਈ.ਸੀ. ਕਰਵਾਉਣ ਦੇ ਨਾਂ 'ਤੇ ਇਕ ਨੌਜਵਾਨ ਨਾਲ ਕਰੀਬ 49 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮੋਹਾਲੀ 'ਚ ਪਹਿਲੇ ਹੀ ਦਿਨ ਦਿਖਿਆ ਮਹਿੰਗੇ ਚਲਾਨਾਂ ਦਾ ਅਸਰ
ਪੰਜਾਬ ਸਰਕਾਰ ਵਲੋਂ ਨਵਾਂ ਮੋਟਰ ਵ੍ਹੀਕਲ ਐਕਟ ਸੂਬੇ 'ਚ ਲਾਗੂ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਚਲਾਨ ਅੱਗੇ ਨਾਲੋਂ ਦੁੱਗਣੇ ਮਹਿੰਗੇ ਹੋ ਗਏ ਹਨ।
'ਵੱਡੇ ਬਾਦਲ' ਤੇ 'ਵੱਡੇ ਢੀਂਡਸੇ' 'ਚੋਂ ਹੁਣ ਵੱਡਾ ਕੌਣ?
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀਆਂ ਕਾਰਵਾਈਆਂ ਤੋਂ ਖਫ਼ਾ ਹੋ ਕੇ ਬਾਗੀ ਰੁਖ਼ ਅਖਤਿਆਰ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਨੂੰ ਜਿਸ ਤਰੀਕੇ ਨਾਲ ਉਨ੍ਹਾਂ ਦੇ ਜੱਦੀ ਸ਼ਹਿਰ ਸੰਗਰੂਰ ਤੋਂ ਬਰਨਾਲਾ ਦੇ ਅਕਾਲੀ ਵਰਕਰਾਂ ਨੇ ਹੱਥਾਂ 'ਤੇ ਚੁੱਕ ਲਿਆ ਹੈ...
ਗੁਰਦਾਸਪੁਰ : ਪਿਤਾ ਵਲੋਂ ਅਗਵਾ ਕੀਤੇ ਦੋਵੇਂ ਬੱਚੇ ਬਰਾਮਦ
ਜ਼ਿਲਾ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਬੀਤੇ ਦਿਨੀਂ ਅਗਵਾ ਹੋਏ 2 ਬੱਚਿਆਂ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ।
ਪੰਜਾਬ 'ਚ ਅੱਤ ਚੁੱਕਣ ਵਾਲਾ ਖਤਰਨਾਕ ਗੈਂਗਸਟਰ 'ਸ਼ਿਵਾ ਭੱਟੀ' ਗ੍ਰਿਫਤਾਰ
ਲੁਧਿਆਣਾ ਪੁਲਸ ਵਲੋਂ ਇਕ ਅਜਿਹੇ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ, ਜਿਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਅੱਤ ਚੁੱਕੀ ਹੋਈ ਸੀ।
ਨਾਗਰਿਕਤਾ ਸੋਧ ਕਾਨੂੰਨ 'ਤੇ ਕੈਪਟਨ ਕਿਸੇ ਸਮੇਂ ਵੀ ਲੈ ਸਕਦੇ ਨੇ ਯੂ-ਟਰਨ : ਚੀਮਾ
NEXT STORY