Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    2:49:05 PM

  • raja warring bio

    ਪੰਜਾਬ ਕਾਂਗਰਸ 'ਚ ਹਲਚਲ ਤੇਜ਼! ਰਾਜਾ ਵੜਿੰਗ ਨੇ...

  • woman survives despite two injections

    ਅਮਰੀਕਾ : ਜ਼ਹਿਰ ਦੇ 2 ਟੀਕੇ ਲੱਗਣ ਦੇ ਬਾਵਜੂਦ ਬਚ...

  • who will be the next president of the punjab congress

    ਕੌਣ ਹੋਵੇਗਾ ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ?...

  • over 200 illegal mining sites in pathankot gurdaspur

    ਪਠਾਨਕੋਟ-ਗੁਰਦਾਸਪੁਰ ’ਚ ਗੈਰ-ਕਾਨੂੰਨੀ ਮਾਈਨਿੰਗ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਵਿਸ਼ਵੀਕਰਨ ਦੇ ਦੌਰ ਅੰਦਰ ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਨੂੰ ਲੱਗ ਰਹੀ ਢਾਅ ਚਿੰਤਾ ਦਾ ਵਿਸ਼ਾ

PUNJAB News Punjabi(ਪੰਜਾਬ)

ਵਿਸ਼ਵੀਕਰਨ ਦੇ ਦੌਰ ਅੰਦਰ ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਨੂੰ ਲੱਗ ਰਹੀ ਢਾਅ ਚਿੰਤਾ ਦਾ ਵਿਸ਼ਾ

  • Updated: 03 Mar, 2021 02:01 PM
Jalandhar
punjabi culture age of globalization
  • Share
    • Facebook
    • Tumblr
    • Linkedin
    • Twitter
  • Comment

ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ, 
ਸੰਪਰਕ ਨੰਬਰ 9855259650 
Abbasdhaliwal72@gmail.com 

ਪੰਜਾਬੀਅਤ ਦਾ ਸੰਕਲਪ ਪੰਜਾਬੀ ਸੱਭਿਆਚਾਰ ਨਾਲ ਜੁੜੀ ਇਕ ਵਿਲੱਖਣ ਤੇ ਭਰਪੂਰ ਜੀਵਨ ਸ਼ੈਲੀ ਦੀ ਅਜਿਹੀ ਵਿਚਾਰਧਾਰਾ ਹੈ ਜਿਸ ਦਾ ਕੋਈ ਸਾਨੀ ਨਹੀਂ ਹੈ। ਪੰਜਾਬੀਅਤ ਅਤੇ ਪੰਜਾਬੀ ਸਭਿਆਚਾਰ ਨੂੰ ਅਸੀਂ ਅਕਸਰ ਇਕ ਦੂਜੇ ਦੇ ਸਮਾਨਾਰਥਕ ਸੰਕਲਪਾਂ ਵਜੋਂ ਵਰਤ ਲੈਂਦੇ ਹਾਂ। ਵੇਖਿਆ ਜਾਏ ਤਾਂ ਪੰਜਾਬੀ ਸੱਭਿਆਚਾਰ ਇੱਕ ਵਿਸ਼ਾਲ, ਵਿਆਪਕ ਤੇ ਬਹੁ-ਬਣਤਰੀ ਰੂਪ ਵਾਲਾ ਅਜਿਹਾ ਪ੍ਰਬੰਧ ਹੈ ਜਿਸ ਦੀ ਬੁਨਿਆਦ 'ਤੇ ਪੰਜਾਬੀਅਤ ਮਾਨਸਿਕਤਾ ਦੀ ਇਕ ਬੇਹੱਦ ਵਿਸ਼ਾਲ ਤੇ ਗੌਰਵਮਈ ਇਮਾਰਤ ਖੜ੍ਹੀ ਹੈ । ਦਰਅਸਲ ਪੰਜਾਬੀਅਤ ਇੱਕ ਅਜਿਹਾ ਅਹਿਸਾਸ ਹੈ ਜਿਸ 'ਚੋਂ ਇੱਕ ਵਿਸ਼ੇਸ਼ ਕਿਸਮ ਦੀ ਵਿਲੱਖਣਤਾ ਦੀ ਝਲਕ ਪੈਂਦੀ ਹੈ। ਪੰਜਾਬੀਅਤ ਦੀ ਇਸ ਵਿਲੱਖਣਤਾ ਦਾ ਅਰਥ ਪੰਜਾਬੀ ਜੁੱਸੇ ਅਤੇ ਰੂਹ ਦੀ ਤਾਸੀਰ ਤੋਂ ਹੈ, ਉਹ ਜੁੱਸਾ ਜੋ ਇਥੋਂ ਦੇ ਦਿਲਕਸ਼ ਪੌਣ ਪਾਣੀ ਤੇ ਵੰਗਾਰਾਂ ਭਰਪੂਰ ਹੋਣੀਆਂ ਵਿੱਚ ਉਪਜਿਆ ਹੈ।

ਪੰਜਾਬੀ ਲੋਕਾਂ ਦੇ ਸੁਭਾਅ 
ਪੰਜਾਬੀ ਲੋਕਾਂ ਦੇ ਸੁਭਾਅ ਸੰਬੰਧੀ ਪ੍ਰਿੰਸੀਪਲ ਤੇਜਾ ਸਿੰਘ ਇਕ ਥਾਂ ਆਖਦੇ ਹਨ ਕਿ 'ਪੰਜਾਬੀ ਆਚਰਣ ਪੰਜਾਬ ਦੇ ਭੂਗੋਲਿਕ ਆਲੇ ਦੁਆਲੇ ਅਤੇ ਇਤਿਹਾਸਕ ਪਿਛਵਾੜੇ ਤੋਂ ਬਣਿਆ ਹੈ। ਪੰਜਾਬੀਆਂ ਦੇ ਸੁਭਾਅ, ਇਨ੍ਹਾਂ ਦੇ ਦਿਲ ਪੰਜਾਬ ਦੇ ਪਹਾੜਾਂ, ਦਰਿਆਵਾਂ, ਵਾਂਗ ਡੂੰਘੇ, ਠੰਡੇ, ਲੰਮੇ ਜਿਗਰੇ ਵਾਲੇ, ਵੱਡੇ ਵੱਡੇ ਦਿਲਾਂ ਵਾਲੇ, ਛੇਤੀ-ਛੇਤੀ ਵਲ ਨਾ ਖਾਣ ਵਾਲੇ, ਦਿੱਤੇ ਵਚਨ ਤੋਂ ਨਾ ਮੁੜਨ ਵਾਲੇ, ਸਿੱਧ ਪੱਧਰੇ, ਸਾਦਗੀ ਅਪਨਾਉਣ ਵਾਲੇ ਖੁੱਲ੍ਹੇ ਤੇ ਚੌੜੇ ਹੁੰਦੇ ਹਨ।'

'ਪੰਜਾਬ' ਸ਼ਬਦ ਦੀ ਉਤਪੱਤੀ
ਪੰਜਾਬੀ ਸਭਿਆਚਾਰ 'ਤੇ ਚਰਚਾ ਕਰਨ ਤੋਂ ਪਹਿਲਾਂ ਆਓ ਸ਼ਬਦ 'ਪੰਜਾਬ' ਦੀ ਉਤਪੱਤੀ ਬਾਰੇ ਜਾਣੀਏ। ਦਰਅਸਲ ਸ਼ਬਦ ਪੰਜਾਬ ਦੋ ਸ਼ਬਦਾਂ 'ਪੰਜ' ਤੇ ' ਆਬ' ਦੇ ਸੁਮੇਲ ਤੋਂ ਬਣਿਆ ਹੈ- ਪੰਜ ਦਾ ਅਰਥ ਗਿਣਤੀ ਦੇ ਪੰਜ ਜਦੋਂ ਕਿ ' ਆਬ ' ਫਾਰਸੀ ਚ ਪਾਣੀ ਨੂੰ ਆਖਦੇ ਹਨ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਪੰਜ ਪਾਣੀਆਂ ਦੀ ਧਰਤੀ (ਸਤਲੁਜ, ਜਿਹਲਮ, ਚਨਾਬ, ਰਾਵੀ ਅਤੇ ਬਿਆਸ) ਦੇ ਬਾਸ਼ਿੰਦਿਆਂ ਨੂੰ ਹੀ ਅਸਲ ਵਿੱਚ ਪੰਜਾਬੀ ਕਿਹਾ ਜਾਂਦਾ ਹੈ ।

ਪੰਜਾਬ ਅਤੇ ਸਪਤ ਸਿੰਧੂ ਦੇ ਇਤਿਹਾਸਕ ਪਹਿਲੂ 
ਪੰਜਾਬੀ ਸਭਿਆਚਾਰ ਜਾਂ ਪੰਜਾਬੀਅਤ ਨੂੰ ਸਮਝਣ ਲਈ ਪੰਜਾਬ ਦੀਆਂ ਭੂਗੋਲਿਕ ਪ੍ਰਸਥਿਤੀਆਂ ਬਾਰੇ ਜਾਣਕਾਰੀ ਹਾਸਲ ਕਰਨਾ ਜ਼ਰੂਰੀ ਹੈ। ਇਸ ਸੰਦਰਭ ਵਿੱਚ ਪੰਜਾਬ ਦੇ ਇਤਿਹਾਸ ਨੂੰ ਆਰੀਆ ਲੋਕਾਂ ਦੇ ਵਸਣ ਤੋਂ ਬਾਅਦ ਜਾਣਨਾ ਬਣਦਾ ਹੈ। ਆਰੀਆ ਲੋਕਾਂ ਦੇ ਸਮੇਂ ਦੌਰਾਨ ਪੰਜਾਬ ਦੀਆਂ ਹੱਦਾਂ ਇੱਕ ਵਾਰ ਨਹੀਂ ਸਗੋਂ ਕਈ ਵਾਰ ਬਦਲੀਆਂ। ਪੂਰਵ ਇਤਿਹਾਸ ਵਿਚ ਜਦੋਂ ਆਰੀਅਨ ਲੋਕ ਪੰਜਾਬ ਵਿੱਚ ਆਦਿ ਵਾਸੀਆਂ ਨੂੰ ਅੱਗੇ ਧੱਕ ਕੇ ਵਸੇ ਸਨ ਤਾਂ ਉਸ ਸਮੇਂ ਪੰਜਾਬ ਦਾ ਨਾਂ ਪੰਜਾਬ ਨਹੀਂ ਬਲਕਿ ਸਪਤ ਸਿੰਧੂ ਸੀ। ਉਨ੍ਹਾਂ ਸਮਿਆਂ ਵਿੱਚ ਪੰਜਾਬ ਨੂੰ ਸਪਤ ਸਿੰਧੂ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਜਮਨਾ ਤੋਂ ਲੈ ਕੇ ਅਟਕ ਤੱਕ ਦੇ ਇਲਾਕੇ ਨੂੰ ਸੱਤਾਂ ਦਰਿਆਵਾਂ ਦਾ ਇਲਾਕਾ ਸਮਝਿਆ ਜਾਂਦਾ ਸੀ। 

ਸਭਿਆਚਾਰ ਦੇ ਸ਼ਾਬਦਿਕ ਅਰਥ
ਇਹ ਤਾਂ ਸੀ ਪੰਜਾਬ ਅਤੇ ਸਪਤ ਸਿੰਧੂ ਦੇ ਇਤਿਹਾਸਕ ਪਹਿਲੂ। ਹੁਣ ਅਸੀਂ ਸਭਿਆਚਾਰ ਦੇ ਸ਼ਾਬਦਿਕ ਅਰਥਾਂ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਸਭਿਆਚਾਰ ਮੂਲ ਰੂਪ ਵਿੱਚ ਦੋ ਸ਼ਬਦਾਂ "ਸਭਿਯ+ਆਚਾਰ" ਦਾ ਸਮਾਸ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਦਾ ਸਮਾਨਾਰਥਕ ਸ਼ਬਦ 'Culture' ਹੈ। "Culture" ਵੀ ਮੂਲ ਰੂਪ ਵਿੱਚ ਲਾਤੀਨੀ ਭਾਸ਼ਾ ਦੇ ਸ਼ਬਦ "Cultura"' ਤੋਂ ਫਰਾਂਸੀਸੀ ਭਾਸ਼ਾ ਰਾਹੀਂ ਅੰਗਰੇਜ਼ੀ ਵਿੱਚ ਆਇਆ। ਸਭਿਆਚਾਰ ਦਰਅਸਲ ਤਿੰਨ ਸਬਦਾਂ "ਸ +ਭੈ+ਆਚਾਰ" ਦਾ ਮੇਲ ਹੈ। 'ਸ' ਦਾ ਅਰਥ ਪੂਰਵ, 'ਭੈ' ਦਾ ਅਰਥ ਨਿਯਮ, 'ਆਚਾਰ' ਦਾ ਅਰਥ ਵਿਵਹਾਰ ਤੇ ਵਿਹਾਰ ਹੈ। ਇਸ ਤਰ੍ਹਾਂ ਪੂਰਵ ਨਿਸ਼ਚਿਤ ਨੇਮਾਂ ਦੁਆਰਾ ਕੀਤਾ ਗਿਆ ਵਿਵਹਾਰ ਤੇ ਵਿਹਾਰ ਹੀ ਸਭਿਆਚਾਰ ਅਖਵਾਉਂਦਾ ਹੈ।

ਇਹ ਵੀ ਪੜ੍ਹੋ:ਪੰਜਾਬੀ ਗਾਇਕੀ ਦੇ ‘ਸਿਕੰਦਰ’ ਸਰਦੂਲ ਸਿਕੰਦਰ ਦੀ ਪਾਕਿ ਫੇਰੀ ਦੀ ਇੱਕ ਯਾਦ
ਵਿਦਵਾਨਾਂ ਦੀ ਸਭਿਆਚਾਰ ਦੇ ਸੰਦਰਭ ਵਿੱਚ ਰਾਏ
ਆਓ ਹੁਣ ਵੱਖ-ਵੱਖ ਵਿਦਵਾਨਾਂ ਦੀ ਸਭਿਆਚਾਰ ਦੇ ਸੰਦਰਭ ਵਿੱਚ ਰਾਏ ਵੇਖਦੇ ਹਾਂ। ਇਸ ਸੰਦਰਭ 'ਚ ਅੰਗਰੇਜ਼ ਮਾਨਵ ਵਿਗਿਆਨੀ ਐਡਵਰਡ ਬੀ.ਟਾਈਲਰ ਦਾ ਕਹਿਣਾ ਹੈ ਕਿ , " ਸਭਿਆਚਾਰ ਉਹ ਜਟਿਲ ਸਮੂਹ ਹੈ, ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰੀਤੀ-ਰਿਵਾਜ ਅਤੇ ਹੋਰ ਸਭ ਸਮਰੱਥਾਵਾਂ ਅਤੇ ਆਦਤਾਂ ਆ ਜਾਂਦੀਆਂ ਹਨ, ਜਿਹੜੀਆਂ ਮਨੁੱਖ ਸਮਾਜ ਦਾ ਇੱਕ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ।" 

ਜਦੋਂ ਕਿ ਇਕ ਹੋਰ ਪ੍ਰਸਿੱਧ ਵਿਦਵਾਨ ਵਿਲੀਅਮ.ਆਰ ਸਭਿਆਚਾਰ ਨੂੰ ਪਰਿਭਾਸ਼ਿਤ ਕਰਦਿਆਂ ਆਖਦੇ ਹਨ ਕਿ "ਸਭਿਆਚਾਰ ਮਨੁੱਖ ਦੀ ‘ਸਮਾਜਿਕ ਵਿਰਾਸਤ’ ਅਤੇ ‘ਲੋੜਾਂ ਦਾ ਮਨੁੱਖ-ਸਿਰਜਿਤ ਭਾਗ’ ਹੈ। ਇਸ ਵਿੱਚ ਵਿਵਹਾਰ ਦੇ ਸਾਰੇ ਰੂਪ, ਜੋ ਕਿ ਸਿਖਲਾਈ ਰਾਹੀਂ ਗ੍ਰਹਿਣ ਕੀਤੇ ਹੋਣ ਅਤੇ ਖਾਸ ਪੈਟਰਨ, ਜੋ ਪ੍ਰਵਾਣਿਤ ਪ੍ਰਤਿਮਾਨਾਂ ਅਨੁਰੂਪ ਬਣੇ ਹੋਣ, ਲਾਜ਼ਮੀ ਤੌਰ ਤੇ ਵਿਦਮਾਨ ਹੁੰਦੇ ਹਨ।"

ਇਸ ਸੰਦਰਭ ਵਿੱਚ ਲੇਸਾਇਲ ਏ ਵਾਈਟ ਦਾ ਕਹਿਣਾ ਹੈ ਕਿ "ਸਭਿਆਚਾਰ ਤੋਂ ਭਾਵ ਅਜਿਹੀਆਂ ਵਿਸ਼ੇਸ਼ ਸਥੂਲ ਸੰਸਾਰੀ ਵਸਤਾਂ ਅਤੇ ਘਟਨਾਵਾਂ ਤੋਂ ਹੈ, ਜੋ ਕਿ ਪ੍ਰਤੀਕ ਯੋਗਤਾ ਉਤੇ ਆਧਾਰਿਤ ਹਨ, ਇਨ੍ਹਾਂ ਦਾ ਅਧਾਰ ਵੱਖ-ਵੱਖ ਸੰਦ, ਹਥਿਆਰ, ਭਾਂਡੇ, ਵਸਤਰ, ਗਹਿਣੇ, ਰਸਮਾਂ-ਸੰਸਥਾਵਾਂ, ਵਿਸ਼ਵਾਸ, ਰੀਤੀ-ਰਿਵਾਜ਼, ਮੌਜ-ਮੇਲੇ ਵਾਲੀਆਂ ਖੇਡਾਂ, ਕਲਾ-ਕ੍ਰਿਤਾਂ ਅਤੇ ਭਾਸ਼ਾਵਾਂ ਆਦਿ ਹਨ।”
 
ਪ੍ਰੋ.ਗੁਰਬਖ਼ਸ਼ ਸਿੰਘ ਫਰੈਂਕ ਮੁਤਾਬਿਕ , “ਸਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ, ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਕ ਪੜ੍ਹਾਅ ਉਤੇ ਪ੍ਰਚੱਲਤ ਕਦਰਾਂ-ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਥਕ ਅਤੇ ਬੌਧਿਕ ਵਰਤਾਰੇ ਸ਼ਾਮਲ ਹੁੰਦੇ ਹਨ।”

ਜਦੋਂ ਕਦੇ ਪੰਜਾਬੀ ਸਭਿਆਚਾਰ ਦੀ ਗੱਲ ਚਲਦੀ ਹੈ ਤਾਂ ਵਧੇਰੇ ਕਰਕੇ ਅਸੀਂ ਇਸ ਨੂੰ ਗਿੱਧਾ, ਭੰਗੜਾ ਅਤੇ ਮੱਕੀ ਦੀ ਰੋਟੀ ਸਰ੍ਹੋਂ ਦੇ ਸਾਗ ਤੱਕ ਹੀ ਮਹਿਦੂਦ ਕਰਕੇ ਰਹਿ ਜਾਂਦੇ ਹਾਂ। ਜਦੋਂ ਕਿ ਵੇਖਿਆ ਜਾਵੇ ਤਾਂ ਪੰਜਾਬ ਦੀਆਂ ਵਿਸ਼ੇਸ਼ ਭੂਗੋਲਿਕ ਪ੍ਰਸਥਿਤੀਆਂ, ਵੱਖਰੇ ਕਿਸਮ ਦੇ ਜਲਵਾਯੂ ਤੇ ਕਿੰਨੇ ਹੀ ਇਤਿਹਾਸਿਕ ਉਤਰਾਵਾਂ-ਚੜ੍ਹਾਵਾਂ ਦੇ ਦੌਰ 'ਚੋਂ ਲੰਘਦਿਆਂ ਪੰਜਾਬੀ ਸਭਿਆਚਾਰ ਨੂੰ ਵਿਕਸਿਤ ਹੋਣ ਲਈ ਇਕ ਲੰਮਾ ਸਮਾਂ ਲੱਗਾ ਹੈ ਅਰਥਾਤ ਇਕ ਲੰਮੀ ਜਦੋ-ਜਹਿਦ ਤੋਂ ਬਾਅਦ ਜੋ ਪੰਜਾਬੀ ਸੱਭਿਆਚਾਰ 'ਚ ਵਜੂਦ 'ਚ ਆਇਆ ਹੈ ਉਹ ਨਿਰਸੰਦੇਹ ਬੇਹੱਦ ਅਮੀਰ ਤੇ ਪ੍ਰਭਾਵਸ਼ਾਲੀ ਹੈ। ਇਹੋ ਵਜ੍ਹਾ ਹੈ ਕਿ ਇਸ ਪੰਜਾਬੀ ਸੱਭਿਆਚਾਰ ਨੇ ਅੱਜ ਭਾਰਤ ਹੀ ਨਹੀਂ ਸਗੋਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਇਕ ਅਲੱਗ ਪਹਿਚਾਣ ਤੇ ਧਾਕ ਜਮਾ ਰੱਖੀ ਹੈ । ਆਪਣੀ ਵੱਖਰੀ ਤਾਸੀਰ, ਉੱਚੇ ਚਰਿੱਤਰ, ਆਦਰਸ਼ਾਂ, ਸੇਵਾ ਭਾਵਨਾ ( ਲੰਗਰ ਪ੍ਰਥਾ) ਅਤੇ ਮਿਹਨਤੀ ਜਜ਼ਬੇ ਸਦਕਾ ਪੰਜਾਬੀਆਂ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਆਪਣੀ ਹੋਂਦ ਦਾ ਡੰਕਾ ਬਜਾਇਆ ਹੈ। 

ਬਾਬਾ ਸ਼ੇਖ ਫ਼ਰੀਦ ਜੀ ਦੇ ਸ਼ਬਦ
ਪੰਜਾਬੀ ਸਭਿਆਚਾਰ ਦੀਆਂ ਬੁਨਿਆਦੀ ਕਦਰਾਂ-ਕੀਮਤਾਂ 'ਚ ਬਹਾਦਰੀ, ਪ੍ਰਾਹੁਣਾਚਾਰੀ, ਸਖੀਪੁਣਾ, ਧਾਰਮਿਕਤਾ ਆਦਿ ਜਿਹੇ ਗੁਣ ਜਿਵੇਂ ਕੁਟ-ਕੁਟ ਭਰੇ ਹਨ । ਗੁਰਬਖ਼ਸ਼ ਸਿੰਘ ਫ਼ਰੈਂਕ ਮੁਤਾਬਕ ਪੰਜਾਬ ਦੇ ਇਤਿਹਾਸ, ਪੰਜਾਬ ਦੇ ਜੀਵਨ ਅਤੇ ਪੰਜਾਬੀ ਸਭਿਆਚਾਰ ਉੱਤੇ ਨਜ਼ਰ ਮਾਰ ਕੇ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਵਿੱਚ ਜਿਹੜੀ ਕਦਰ ਕੇਂਦਰੀ ਮਹੱਤਤਾ ਰੱਖਦੀ ਦਿੱਸਦੀ ਹੈ, ਉਹ ਉਹੀ ਹੈ ਜਿਸ ਨੂੰ ਕਦੀ ਬਾਬਾ ਸ਼ੇਖ ਫ਼ਰੀਦ ਨੇ ਇਹਨਾਂ ਸ਼ਬਦਾਂ ਵਿੱਚ ਪ੍ਰਗਟਾਇਆ ਸੀ:

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੇ ਨਾ ਦੇਹਿ।। 
ਜੇ ਤੂੰ ਏਵੇ ਰਖਸੀ ਜੀਉ ਸਰੀਰਹੁ ਲੇਹਿ।। 42।।
 
ਇਹ 'ਬਾਰਿ ਪਰਾਇ ਬੈਸਣ' ਦਾ ਸੰਤਾਪ ਪੰਜਾਬੀ ਆਚਰਨ ਲਈ ਮੌਤ ਤੋਂ ਵੀ ਮਾੜਾ ਹੈ। ਦੂਜੇ ਦੇ ਆਸਰੇ ਜਿਊਣ ਨਾਲੋਂ ਤਾਂ ਨਾ ਜਿਉਣਾ ਵਧੇਰੇ ਚੰਗਾ ਹੈ। ਕਿਸੇ ਹੋਰ ਤਰੀਕੇ ਨਾਲ ਲੋਕ ਗੀਤ ਵੀ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ:
ਦੋ ਪੈਰ ਘੱਟ ਤੁਰਨਾ
ਪਰ ਤੁਰਨਾ ਮਟਕ ਦੇ ਨਾਲ। 

ਪੰਜਾਬੀ ਸਭਿਆਚਾਰ 'ਚ ਬੋਲੀ ਦੀ ਮਹਾਨਤਾ
ਸਭਿਆਚਾਰ ਜਿਸ ਦਾ ਦਾਇਰਾ ਬੜਾ ਵਿਸ਼ਾਲ ਹੈ। ਗੱਲ ਜੇਕਰ ਪੰਜਾਬੀ ਸਭਿਆਚਾਰ 'ਚ ਬੋਲੀ ਦੀ ਕਰੀਏ ਤਾਂ ਬਾਬਾ ਫ਼ਰੀਦ ਦੇ ਸ਼ਲੋਕਾਂ ਵਿਚਲੀ ਮਾਖਿਓਂ ਮਿੱਠੀ ਪੰਜਾਬੀ ਅੱਜ ਵੀ ਜਿਵੇਂ ਪੜ੍ਹਨ- ਸੁਣਨ ਵਾਲਿਆਂ ਦੇ ਕੰਨਾਂ ਵਿੱਚ ਰਸ ਘੋਲ, ਦਿਲਾਂ ਨੂੰ ਰਾਹਤ ਦਿੰਦੀ ਮਹਿਸੂਸ ਹੁੰਦੀ ਹੈ । ਪੰਜਾਬੀ ਸਭਿਆਚਾਰ 'ਚ ਜੇਕਰ ਗੱਲ ਅਧਿਆਤਮਿਕਤਾ ਦੀ ਕਰੀਏ ਤਾਂ ਗੁਰੂਆਂ ਦੀ ਬਾਣੀ ਸਾਨੂੰ ਸਭਨਾਂ ਨੂੰ ਸਾਂਝੀਵਾਲਤਾ ਦਾ ਸਬਕ ਦਿੰਦਿਆਂ ਇੱਕ ਰੱਬ ਦੀ ਉਸਤਤ ਕਰਨ ਤੇ ਮਨੁੱਖਤਾ ਦੀ ਸੇਵਾ ਲਈ ਹਰ ਵਕਤ ਸਮਰਪਿਤ ਰਹਿਣ ਦਾ ਪਾਠ ਪੜ੍ਹਾਉਂਦੀ ਨਜ਼ਰ ਆਉਂਦੀ ਹੈ।ਇਸੇ ਤਰ੍ਹਾਂ ਪੰਜਾਬੀ ਸਭਿਆਚਾਰ 'ਚ ਜਦੋਂ ਤਜਕਰਾ ਇਸ਼ਕ ਦਾ ਹੋਵੇ ਤਾਂ ਵਾਰਸ ਦੀ ਹੀਰ ਸਹਿਜੇ ਹੀ ਸਾਹਮਣੇ ਆ ਖਲੋਂਦੀ ਹੈ ਤੇ ਕਿੱਸਾ ਹੀਰ-ਰਾਂਝਾ ਦੇ ਕਿਰਦਾਰ ਅੱਜ ਵੀ ਸਾਡੇ ਗੀਤਾਂ ਅਤੇ ਬੋਲੀਆਂ ਦਾ ਮਹੱਤਵਪੂਰਣ ਅੰਗ ਬਣੇ ਹੋਏ ਹਨ। ਵਾਰਿਸ ਸ਼ਾਹ ਦੀ ਹੀਰ ਦੀਆਂ ਤੁਕਾਂ ਤਾਂ ਜਿਵੇਂ ਪੰਜਾਬੀ ਸਭਿਆਚਾਰ ਦੇ ਮੁਹਾਵਰੇ ਹੋ ਨਿਬੜੇ ਹਨ ਜਿਵੇਂ ਕਿ :
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ 
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।। 

ਪੰਜਾਬੀ ਸਭਿਆਚਾਰ 'ਚ ਆਦਰਸ਼ ਸੂਰਮੇ 
ਪੰਜਾਬੀ ਸਭਿਆਚਾਰ 'ਚ ਗੱਲ ਬਹਾਦਰੀ ਦੀ ਹੋਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਬਘੇਲ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਊਧਮ ਸਿੰਘ ਵਰਗੇ ਸੂਰਮੇ ਸਾਡੇ ਦਿਲਾਂ ਤੇ ਅੱਜ ਵੀ ਰਾਜ ਕਰਦੇ ਹਨ ਅਤੇ ਇਹ ਸਭ ਸੂਰਮੇ ਸਾਡੇ ਹਕੀਕੀ ਮਾਅਨਿਆਂ ਵਿੱਚ ਆਦਰਸ਼ ਹਨ। ਇਹ ਕਿ ਜਦੋਂ ਵੀ ਅਸੀਂ ਆਪਣੇ ਆਦਰਸ਼ਾਂ ਨੂੰ ਅਖੋਂ ਪਰੋਖੇ ਕਰਦੇ ਹਾਂ ਤਾਂ ਸਾਡਾ ਹਸ਼ਰ ਸ਼ਾਹ ਮੁਹੰਮਦ ਦੀ ਵਾਰ "ਜੰਗਨਾਮਾ ਸਿੰਘਾਂ ਤੇ ਫਰੰਗੀਆਂ" ਦੀਆਂ ਇਨ੍ਹਾਂ ਤੁਕਾਂ ਵਾਲਾ ਹੁੰਦਾ ਹੈ ਜਿਵੇਂ ਕਿ ਉਹ ਆਖਦੇ ਹਨ ਕਿ :
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ। 
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।

ਵਿਸ਼ਵੀਕਰਨ ਦੇ ਅਸਰ ਹੇਠ ਪੰਜਾਬੀ ਸਭਿਆਚਾਰ
ਵਿਸ਼ਵੀਕਰਨ ਦੇ ਅਸਰ ਨੇ ਦੁਨੀਆ ਦੇ ਲਗਭਗ ਹਰ ਸਭਿਆਚਾਰ ਨੂੰ ਪ੍ਰਭਾਵਿਤ ਕੀਤਾ ਹੈ ਇਸ ਪ੍ਰਕਾਰ ਇਸ ਪ੍ਰਭਾਵ ਤੋਂ ਪੰਜਾਬ ਵੀ ਅਛੂਤਾ ਨਹੀਂ ਰਹਿ ਸਕਿਆ। ਵਿਸ਼ਵੀਕਰਨ ਦੇ ਪ੍ਰਭਾਵ ਹੇਠ ਪੰਜਾਬ ਦੇ ਸਭਿਆਚਾਰ ਅਤੇ ਕਲਾ ਦਾ ਉਦਯੋਗੀਕਰਨ ਹੋਇਆ । ਵਿਸ਼ਵੀਕਰਨ ਨੇ ਦੇ ਸੰਕਲਪ ਨੇ ਪੰਜਾਬ ਖਾਣ ਪੀਣ ਦੀਆਂ ਆਦਤਾਂ 'ਤੇ ਇਕ ਵੱਡਾ ਪ੍ਰਭਾਵ ਪਾਇਆ ਹੈ । ਅੱਜ ਦੇ ਇਸ ਪਦਾਰਥਵਾਦੀ ਯੁੱਗ ਵਿੱਚ ਹਰ ਕਿਸੇ ਨੂੰ ਸਮੇਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਨਾਲ ,ਭੱਜ ਨੱਠ, ਪੈਸੇ ਦੀ ਬਹੁਤਾਤ, ਰਸੋਈ ਘਰਾਂ ਵਿੱਚ ਬਾਕਾਇਦਾ ਭੋਜਨ ਤਿਆਰ ਨਾ ਹੋਣ ਕਰਕੇ ਫਾਸਟ ਫੂਡ ਨੇ ਜਨਮ ਲਿਆ ਹੈ।ਕੋਈ ਸਮਾਂ ਸੀ ਜਦੋਂ ਪੰਜਾਬੀ ਘਰਾਂ ਵਿਚ ਰਸੋਈ ਦਾ ਪਰੰਪਰਾਗਤ ਰੂਪ, ਖਾਣਾ ਬਣਾਉਣ ਦੇ ਤੌਰ ਤਰੀਕਿਆਂ ਉੱਤੇ ਪੰਜਾਬੀ ਲੋਕਾਂ ਦੀ ਖ਼ੁਰਾਕ ਅੱਜ ਨਾਲੋਂ ਬਹੁਤ ਵੱਖਰੀ ਸੀ। ਉਨ੍ਹਾਂ ਸਮਿਆਂ ਵਿੱਚ ਪੰਜਾਬ ਦੇ ਘਰਾਂ ਵਿੱਚ ਅਕਸਰ ਮਿੱਟੀ ਦੇ ਬਣੇ ਚੁੱਲ੍ਹਿਆਂ ਵਿੱਚ ਪਾਥੀਆਂ ਜਾਂ ਅੱਗ ਬਾਲਣ ਲਈ ਲੱਕੜਾਂ ਦੀ ਵਰਤੋਂ ਹੋਇਆ ਕਰਦੀ ਸੀ। ਸਾਗ,ਮੱਕੀ ਦੀ ਰੋਟੀ, ਖੱਟੀ ਲੱਸੀ ਪੰਜਾਬੀਆਂ ਦੀਆਂ ਮਨਭਾਂਉਦੀਆਂ ਖੁਰਾਕਾਂ ਸਨ। ਭਾਂਡੇ ਮਾਂਜਣ ਲਈ ਚੁੱਲ੍ਹੇ ਦੀ ਸੁਆਹ ਵਰਤੀ ਜਾਂਦੀ ਸੀ।ਫਿਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਤਾਂ ਹੌਲੀ-ਹੌਲੀ ਚੁੱਲ੍ਹੇ ਦੀ ਥਾਂ ਸਟੋਵ, ਚਾਟੀਆਂ ਤੇ ਤੌੜੀਆਂ ਦੀ ਥਾਂ ਪ੍ਰੈਸ਼ਰ ਕੁੱਕਰਾਂ ਨੇ ਲੈ ਲਈ। ਪਿਛਲੇ ਲਗਭਗ ਵੀਹ-ਪੱਚੀ ਸਾਲ ਤੋਂ ਪੱਛਮੀ ਪ੍ਰਭਾਵ ਕਾਰਨ ਗੈਸ ਦੇ ਚੁੱਲ੍ਹਿਆਂ ਦਾ ਰਿਵਾਜ ਆਮ ਹੋ ਗਿਆ ਹੈ। ਹੁਣ ਭਾਂਡੇ ਧੋਣ ਲਈ ਸੁਆਹ ਦੀ ਥਾਂ ਡਿਟਰਜੈਂਟ ਪਾਊਡਰ ਆ ਗਏ ਹਨ। ਇਸ ਦੇ ਨਾਲ ਹੀ ਤਰੱਕੀ ਦੇ ਨਾਂ 'ਤੇ ਮਾਈਕਰੋਵੇਵ, ਫਰਿੱਜ ਆਦਿ ਹੁਣ ਰਸੋਈ ਦਾ ਸ਼ਿੰਗਾਰ ਬਣ ਗਏ ਹਨ। ਲੱਸੀ ਦੀ ਥਾਂ ਕੋਕ, ਪੈਪਸੀ ਆਦਿ ਸੋਫਟ ਡਰਿੰਕਸ ਨੇ ਲੈ ਲਈ ਹੈ। ਘਰ ਦੇ ਬਣੇ ਖਾਣੇ ਦੀ ਅੱਜ ਲੋਕ ਵਿਸ਼ੇਸ਼ ਕਰ ਨੌਜਵਾਨ ਪੀੜ੍ਹੀ ਮੈਕਡਾਨਲਡ, ਡਾਮੀਨੋਜ਼,ਪੀਜ਼ਾ ਹੱਟ ਆਦਿ ਨੂੰ ਵਧੇਰੇ ਤਰਜੀਹ ਦੇਣ ਲੱਗੀ ਹੈ। ਸੱਚ ਤਾਂ ਇਹ ਹੈ ਕਿ ਅੱਜ ਪੱਛਮੀ ਸਭਿਆਚਾਰ ਨੂੰ ਅਪਣਾਉਣ ਦੀ ਹੋੜ ਵਿੱਚ ਪੰਜਾਬੀ ਲੋਕ ਆਪਣੇ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ । ਪਦਾਰਥਵਾਦ ਦੇ ਇਸ ਯੁੱਗ ਵਿੱਚ ਇਸ ਵਰਗ ਨੇ ਫ਼ਰੀਦ ਦੇ ਪੈਗ਼ਾਮ "ਰੁਖੀ ਸੁਖੀ ਖਾਇ ਕੇ ਠੰਡਾ ਪਾਣੀ ਪੀਉ ॥ਫ਼ਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥"ਨੂੰ ਵਿਸਾਰ ਕੇ ਸਾਦਾ ਜੀਵਨ ਤਿਆਗ ਦਿੱਤਾ।

ਵਿਸ਼ਵੀਕਰਨ ਦੇ ਪ੍ਰਕੋਪ ਵਿੱਚ ਰਿਸ਼ਤੇ-ਨਾਤਿਆਂ ਦਾ ਘਾਣ 
ਵਿਸ਼ਵੀਕਰਨ ਦੇ ਇਸ ਪ੍ਰਕੋਪ ਵਿੱਚ ਪੰਜਾਬੀ ਸਮਾਜ ਵਿਚਲੇ ਰਿਸ਼ਤਾ ਨਾਤਿਆਂ ਦਾ ਵੀ ਬੇਹੱਦ ਘਾਣ ਹੋਇਆ ਹੈ । ਅੱਜ ਹਰ ਰਿਸ਼ਤਾ ਨਾਤਾ ਇਕ ਤਰ੍ਹਾਂ ਗਰਜ਼ ਨਾਲ ਬੱਝਿਆ ਮਹਿਸੂਸ ਹੁੰਦਾ ਹੈ । ਇਥੋਂ ਤਕ ਕਿ ਅੱਜ ਖ਼ੂਨੀ ਰਿਸ਼ਤੇ ਵੀ ਤਿੜਕਦੇ ਮਹਿਸੂਸ ਹੁੰਦੇ ਹਨ ।ਬਦਲਦੇ ਹਾਲਾਤਾਂ ਵਿੱਚ ਅਸੀਂ ਆਪਣੇ ਸਭਿਆਚਾਰਕ ਪਹਿਰਾਵੇ ਤੋਂ ਵਿਰਵੇ ਹੁੰਦੇ ਜਾ ਰਹੇ ਹਾਂ ਪਿਛਲੇ ਕੁਝ ਸਾਲਾਂ ਤੋਂ ਪਹਿਨਣ ਵਾਲੇ ਕੱਪੜਿਆਂ ਵਿੱਚ ਬੇਹੱਦ ਤਬਦੀਲੀਆਂ ਆਈਆਂ ਹਨ। ਜੇਕਰ ਇਹ ਕਹੀਏ ਕਿ ਲਿਬਾਸ ਦੇ ਵਿਸ਼ਵੀਕਰਨ ਨੇ ਸਾਨੂੰ ਲਿਬਾਸਾਂ ਵਿੱਚ ਵੀ ਨੰਗਾ ਕਰਕੇ ਰੱਖ ਦਿੱਤਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਅੱਜ ਲਿਬਾਸ ਦਾ ਇਸਤੇਮਾਲ ਸਰੀਰ ਨੂੰ ਢਕਣ ਲਈ ਨਹੀਂ ਸਗੋਂ ਜਿਸਮ ਦੀ ਨੁਮਾਇਸ਼ ਕਰਨ ਲਈ ਹੋ ਰਿਹਾ ਹੈ । ਪੰਜਾਬ ਵਿੱਚ ਨਵੇਂ ਸ਼ੌਕੀਨ ਮੁੰਡਿਆਂ ਵਿੱਚ ਕੈਜ਼ੂਅਲ ਫ਼ੈਸ਼ਨ ਦਾ ਅਸਰ ਵੱਧਦਾ ਜਾ ਰਿਹਾ ਹੈ ਅਤੇ ਰਸਮੀ ਕਿਸਮ ਦੀ ਕਮੀਜ਼ ਤੇ ਪੈਟਾਂ ਨਾਲੋਂ ਡਿਜ਼ਾਈਨਰ ਕਿਸਮ ਦੀਆਂ ਟੀ ਸ਼ਰਟਾਂ ਅਤੇ ਜ਼ੀਨਾਂ ਤੇ ਕਾਰਗੋ ਪੈਟਾਂ ਦਾ ਰਿਵਾਜ ਵੱਧ ਰਿਹਾ ਹੈ। ਕੈਪਰੀ ਪਹਿਨਣ ਦਾ ਰਿਵਾਜ ਵੀ ਆਮ ਹੋ ਰਿਹਾ ਹੈ।ਦੂਜੇ ਪਾਸੇ ਕੁੜੀਆਂ ਦੇ ਪਹਿਰਾਵੇ ਵਿਚ ਵੀ ਬਹੁਤ ਜ਼ਿਆਦਾ ਤਬਦੀਲੀ ਆਈ ਹੈ ਅੱਜਕੱਲ੍ਹ ਕੁੜੀਆਂ ਨੇ ਡਿਜ਼ਾਈਨਰ ਟਾਪਸ ਤੇ ਜੀਨਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਸੰਯੁਕਤ ਪਰਿਵਾਰ ਟੁੱਟਣ ਦਾ ਸੰਤਾਪ
ਇਕ ਸਮਾਂ ਸੀ ਜਦੋਂ ਸਾਰਾ ਕੋੜਮਾ ਕਬੀਲਾ ਇੱਕ ਛੱਤ ਥੱਲੇ ਰਹਿੰਦਾ ਤੇ ਇਸ ਵਿਚ ਪਤੀ-ਪਤਨੀ, ਬੱਚੇ, ਮਾਂ-ਬਾਪ, ਚਾਚੇ-ਚਾਚੀਆਂ, ਤਾਏ-ਤਾਈਆਂ ਉਹਨਾਂ ਦੇ ਬੱਚੇ, ਦਾਦਾ- ਦਾਦੀ, ਪੜਦਾਦਾ-ਪੜਦਾਦੀ ਆਦਿ। ਇਨ੍ਹਾਂ ਸਾਰਿਆਂ ਦਾ ਸਾਂਝਾ ਚੁੱਲ੍ਹਾ ਹੁੰਦਾ ਸੀ। ਘਰ ਕਮਾਊ ਜੀਆਂ ਦੀ ਸਾਰੀ ਪੂੰਜੀ ਸਭ ਤੋਂ ਵੱਡੇ ਪੁਰਖ ਅਤੇ ਉਸ ਦੀ ਘਰਵਾਲੀ ਦੇ ਹੱਥ ਹੁੰਦੀ ਸੀ ਤੇ ਪਰਿਵਾਰ ਦੇ ਜੀਆਂ ਦੇ ਰੋਟੀ ਕੱਪੜੇ ਅਤੇ ਹੋਰ ਲੋੜਾਂ ਦਾ ਪ੍ਰਬੰਧ ਕਰਨਾ ਉਨ੍ਹਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਸੀ ਪਰ ਅਜੋਕੇ ਸਮੇਂ ਵਿੱਚ ਸੰਯੁਕਤ ਪਰਿਵਾਰ ਟੁੱਟ ਰਹੇ ਹਨ। ਅੱਜ ਹਰ ਬੱਚਾ ਚਾਹੁੰਦਾ ਹੈ ਕਿ ਉਸ ਦਾ ਆਪਣਾ ਇੱਕ ਵੱਖਰਾ ਕਮਰਾ ਹੋਵੇ। ਜਿਸ ਵਿੱਚ ਹਰ ਜ਼ਰੂਰੀ ਚੀਜ਼ਾਂ ਜਿਵੇਂ ਕਿ ਟੀ.ਵੀ, ਮਿਊਜਿਕ ਸਿਸਟਮ, ਕੰਪਿਊਟਰ ਅਤੇ ਖਾਸ ਕਰ ਮੋਬਾਇਲ ਫ਼ੋਨ ਆਦਿ ਮੌਜੂਦ ਹੋਣ ਜਿਸ ਵਿਚ ਕਿਸੇ ਹੋਰ ਮੈਂਬਰ ਦੀ ਦਖਲ ਅੰਦਾਜ਼ੀ ਨਾ ਹੋਵੇ।

ਖ਼ਤਮ ਹੋਣ ਕਿਨਾਰੇ ਬਾਤਾਂ ਵਾਲਾ ਦੌਰ
ਪਹਿਲਾਂ ਬੱਚੇ ਰਾਤ ਨੂੰ ਦਾਦੇ-ਦਾਦੀਆਂ ਕੋਲੋਂ ਕਹਾਣੀਆਂ ਸੁਣਿਆ ਕਰਦੇ ਸਨ। ਉਹ ਕਹਾਣੀਆਂ ਬੱਚਿਆਂ ਦੇ ਮਨਾਂ ਵਿਚ ਚੰਗੇ ਗੁਣ ਪੈਦਾ ਕਰਦੀਆਂ ਸਨ। ਬੱਚਿਆਂ ਨੂੰ ਬਾਤਾਂ ਸੁਣਨ ਦਾ ਐਨਾ ਚਾਅ ਹੁੰਦਾ ਸੀ ਕਿ ਰਾਤ ਪੈਂਦੀ ਸਾਰ ਹੀ ਬੱਚੇ ਦਾਦੇ ਦਾਦੀਆਂ ਦੁਆਲੇ ਹੋ ਜਾਂਦੇ ਸਨ। ਇੰਟਰਨੈੱਟ ਦੇ ਇਸ ਯੁੱਗ ਨੇ ਉਕਤ ਤਮਾਮ ਕਹਾਣੀਆਂ ਤੇ ਬਾਤਾਂ ਤੋਂ ਬੱਚਿਆਂ ਨੂੰ ਇਕ ਤਰ੍ਹਾਂ ਨਾਲ ਨਿਖੇੜ ਕੇ ਰੱਖ ਦਿੱਤਾ ਹੈ। ਅੱਜ ਦੇ ਮੁੰਡੇ-ਕੁੜੀਆਂ 'ਚ ਰਾਤੋ-ਰਾਤ ਅਮੀਰ ਹੋਣ ਦੀ ਹੋੜ ਇਸ ਕਦਰ ਹਾਵੀ ਹੈ ਕਿ ਆਪਣੇ ਮਿਸ਼ਨ ਵਿੱਚ ਅਸਫਲ ਹੋਣ ਦੀ ਸੂਰਤ ਵਿਚ ਝਟ ਮਾਨਸਿਕ ਤਣਾਉ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ-ਨਾਲ ਕਦਰਾਂ-ਕੀਮਤਾਂ ਤੇ ਅਖ਼ਲਾਕ ਅੱਜ ਦੇ ਲੋਕਾਂ ਵਿਚ ਜਿਸ ਕਦਰ ਡਿੱਗ ਚੁੱਕੇ ਹਨ ਉਸ ਦੀ ਸ਼ਾਇਦ ਪਹਿਲਾਂ  ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।

ਅੰਤ ਵਿਚ ਇਹੋ ਕਹਾਂਗਾ ਕਿ ਅੱਜ ਦਾ ਮਨੁੱਖ ਤਰੱਕੀ ਕਰਨ ਦੀਆਂ ਜਿੰਨੀਆਂ ਮਰਜੀ ਫੜਾਂ ਮਾਰੀ ਜਾਵੇ, ਭਾਵੇਂ ਅਜੋਕੇ ਮਨੁੱਖ ਨੇ ਚੰਦ ਨੂੰ ਫਤਿਹ ਕਰਨ ਉਪਰੰਤ ਮੰਗਲ ਗ੍ਰਹਿ ਵਲ ਚਾਲੇ ਪਾ ਦਿੱਤੇ ਹਨ ਪਰ ਜਦੋਂ ਅਸੀਂ ਅੱਜ ਆਪਣੇ ਅਖ਼ਲਾਕ ਤੇ ਨੈਤਿਕ ਕਦਰਾਂ-ਕੀਮਤਾਂ ਵਲ ਨਜ਼ਰ ਮਾਰਦੇ ਹਾਂ ਤਾਂ ਬੇਹੱਦ ਨਿਰਾਸ਼ਾ ਹੁੰਦੀ ਹੈ। ਸ਼ਾਇਦ ਇਸੇ ਲਈ ਉਰਦੂ ਦੇ ਇੱਕ ਕਵੀ ਨੇ ਕਿਹਾ ਹੈ ਕਿ :
ਬੜ੍ਹਨੇ ਕੋ ਬਸ਼ਰ ਚਾਂਦ ਸੇ ਭੀ ਆਗੇ ਬੜ੍ਹਾ ਹੈ।
ਯੇਹ ਸੋਚੀਏ ਕਿਰਦਾਰ ਘਟਾ ਹੈ ਕਿ ਬੜ੍ਹਾ ਹੈ।

ਨੋਟ:ਬਦਲ ਰਹੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ

 

 

  • Punjabi culture
  • globalization
  • Punjab
  • ਵਿਸ਼ਵੀਕਰਨ
  • ਪੰਜਾਬੀਅਤ
  • ਪੰਜਾਬੀ ਸਭਿਆਚਾਰ
  • ਮੁਹੰਮਦ ਅੱਬਾਸ ਧਾਲੀਵਾਲ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 4 ਮਾਰਚ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ

NEXT STORY

Stories You May Like

  • suits  women  punjabi jutti  preference
    ਸੂਟ ਦੇ ਨਾਲ ਔਰਤਾਂ ਨੂੰ ਪਸੰਦ ਆ ਰਹੀ ਪੰਜਾਬੀ ਜੁੱਤੀ
  • discount of thousands of rupees is being available on 10gm gold  why
    10gm Gold 'ਤੇ ਮਿਲ ਰਿਹੈ ਹਜ਼ਾਰਾਂ ਰੁਪਏ ਦਾ Discount, ਜਾਣੋ ਕਿਉਂ ਮਿਲ ਰਹੀ ਹੈ ਭਾਰੀ ਛੋਟ
  • nclat notice to lenders on subhash chandra  s application
    ਸੁਭਾਸ਼ ਚੰਦਰਾ ਦੀ ਅਰਜ਼ੀ ’ਤੇ NCLAT ਦਾ ਕਰਜ਼ਦਾਤਿਆਂ ਨੂੰ ਨੋਟਿਸ
  • fmcg companies focus on increasing sales during festive season
    FMCG ਕੰਪਨੀਆਂ ਦਾ ਤਿਉਹਾਰਾਂ ਦੇ ਸੀਜ਼ਨ 'ਚ ਵਿਕਰੀ ਵਧਾਉਣ ’ਤੇ ਜ਼ੋਰ, ਕੀਮਤਾਂ ਨੂੰ ਲੈ ਕੇ ਕੀਤਾ ਇਹ ਐਲਾਨ
  • punjabi man charged  in canada
    ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼
  • sindhu ayush and unnati advance to the next round
    ਸਿੰਧੂ, ਆਯੂਸ਼ ਤੇ ਉੱਨਤੀ ਅਗਲੇ ਦੌਰ ’ਚ, ਲਕਸ਼ੈ ਦੂਜੇ ਦੌਰ ’ਚੋਂ ਹੀ ਬਾਹਰ
  • cases of enforced disappearances of civilians in balochistan have risen
    ਬਲੋਚਿਸਤਾਨ ਵਿੱਚ ਨਾਗਰਿਕਾਂ ਨੂੰ ਜਬਰਨ ਲਾਪਤਾ ਕਰਨ ਦੇ ਮਾਮਲੇ ਵਧੇ, ਪਰਿਵਾਰਾਂ ਵਿੱਚ ਭਾਰੀ ਚਿੰਤਾ
  • principal  wife  school  uttar pradesh police  family
    ਸੁਲਤਾਨਪੁਰ 'ਚ ਵੱਡੀ ਵਾਰਦਾਤ ! ਪ੍ਰਿੰਸੀਪਲ ਤੇ ਪਤਨੀ ਦਾ ਸਕੂਲ ਦੇ ਅੰਦਰ ਹੀ ਬੇਰਹਿਮੀ ਨਾਲ ਕਤਲ
  • man deadbody found outside jalandhar city station
    ਜਲੰਧਰ ਸਿਟੀ ਸਟੇਸ਼ਨ ਦੇ ਬਾਹਰ ਮਿਲੀ ਅਣਪਛਾਤੇ ਦੀ ਲਾਸ਼
  • boy arresred with heroin
    10 ਰੁਪਏ ਦੇ ਨੋਟ ਦੀ ਪਾਈਪ ਬਣਾ ਕੇ ਹੈਰੋਇਨ ਪੀ ਰਿਹਾ ਨੌਜਵਾਨ ਫੜਿਆ
  • the doors to an alliance with the akali dal have not closed
    ਅਕਾਲੀ ਦਲ ਨਾਲ ਗਠਜੋੜ ਦੇ ਰਾਹ ਬੰਦ ਨਹੀਂ ਹੋਏ! ਅਮਿਤ ਸ਼ਾਹ ਦੀ ਰੈਲੀ 'ਚ ਮਿਲੇ...
  • due to construction work at phagwara station
    ਫਗਵਾੜਾ ਸਟੇਸ਼ਨ ’ਚ ਨਿਰਮਾਣ ਕਾਰਜਾਂ ਕਾਰਨ 5 ਤੋਂ 7 ਅਕਤੂਬਰ ਤੱਕ ਲੁਧਿਆਣਾ ਤੋਂ...
  • operations at the automated driving test center were disrupted
    ਆਟੋਮੇਟਿਡ ਡ੍ਰਾਈਵਿੰਗ ਟੈਸਟ ਸੈਂਟਰ ’ਚ ਸਰਵਰ ’ਚ ਆਈ ਖਰਾਬੀ ਨਾਲ ਲਗਭਗ 3 ਘੰਟੇ...
  • amit shah in jalandhar rally
    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
  • ashok mittal s first statement on lpu controversy
    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
  • amit shah rally
    ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
Trending
Ek Nazar
tents set up  against housing crisis

ਮੈਡ੍ਰਿਡ 'ਚ ਰਿਹਾਇਸ਼ੀ ਸੰਕਟ ਦਾ ਵਿਰੋਧ,  ਲਗਾਏ ਗਏ 1,000 ਤੋਂ ਵੱਧ ਤੰਬੂ

plumber in flydubai flight

'ਪਲੰਬਰ' ਨੇ ਬਚਾਈ FlyDubai ਦੇ ਜਹਾਜ਼ 'ਚ ਸਵਾਰ 174 ਲੋਕਾਂ ਦੀ ਜਾਨ ! ਕਿਹਾ-...

isha rikhi pens emotional note after bigg boss 20 journey

Bigg Boss 'ਚੋਂ Evict ਹੋਣ ਮਗਰੋਂ ਪਹਿਲੀ ਵਾਰ ਬੋਲੀ ਈਸ਼ਾ ਰਿੱਖੀ ! ਸ਼ੇਅਰ ਕੀਤੀ...

airstrikes in afghanistan

ਮਾਰ'ਤੇ 22 ਅੱਤਵਾਦੀ : ਪਾਕਿਸਤਾਨ ਦਾ ਵੱਡਾ ਬਿਆਨ

historic nehru park

ਪਾਕਿਸਤਾਨ 'ਚ ਇਤਿਹਾਸਕ 'ਨਹਿਰੂ ਪਾਰਕ' ਦੇ ਨਵੀਨੀਕਰਨ ਦਾ ਕੰਮ ਸ਼ੁਰੂ

incident in bus

ਸੀਰੀਆ 'ਚ ਹਮਲਾਵਰਾਂ ਨੇ ਯਾਤਰੀ ਬੱਸ 'ਤੇ ਚਲਾ'ਤੀਆਂ ਗੋਲੀਆਂ,  7 ਮੌਤਾਂ

narendra modi  smit machchhar   family  conversation  phone

174 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਦੇ ਪਰਿਵਾਰ ਨਾਲ PM ਮੋਦੀ ਨੇ...

rubio ordered iranian delegation

ਈਰਾਨੀ ਵਫਦ ਤੈਅ ਸਮੇਂ ਤੋਂ ਪਹਿਲਾਂ ਛੱਡ ਦੇਵੇ ਨਿਊਯਾਰਕ ! ਰੂਬੀਓ ਨੇ ਦੇ'ਤਾ ਹੁਕਮ

hc discharges ex boyfriend from abetment case

ਮਸ਼ਹੂਰ ਅਦਾਕਾਰਾ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਦਾ ਵੱਡਾ ਫ਼ੈਸਲਾ ! Ex-BF ਨੂੰ...

danced at parties for free food  this actor rules millions of hearts today

ਢਿੱਡ ਭਰਨ ਲਈ ਪਾਰਟੀਆਂ 'ਚ ਕੀਤਾ ਡਾਂਸ ! ਫੁੱਟਪਾਥ 'ਤੇ ਕੱਟੀਆਂ ਰਾਤਾਂ, ਅੱਜ...

before investing in fd  know the new rules  big change

FD 'ਚ ਨਿਵੇਸ਼ ਕਰਨ ਤੋਂ ਪਹਿਲਾਂ ਜਾਣੋ ਲਓ ਨਵੇਂ ਨਿਯਮ; ਕੱਲ੍ਹ ਤੋਂ ਹੋਵੇਗਾ ਵੱਡਾ...

rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

hiv cases

ਲਹਿੰਦੇ ਪੰਜਾਬ ’ਚ HIV ਦਾ ਕਹਿਰ,  ਇਕੱਲੇ ਲਾਹੌਰ ’ਚ 7,041 ਮਰੀਜ਼

case registered

ਦੋ ਭਾਰਤੀ ਨਾਗਰਿਕਾਂ 'ਤੇ ਅਮਰੀਕਾ 'ਚ ਨਕਲੀ ਓਜ਼ੈਂਪਿਕ ਵੇਚਣ ਦਾ ਦੋਸ਼

rubio addressed meeting

ਰੂਬੀਓ ਨੇ ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

tanker hijacked

ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ...

mark carney in headlines

'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • nangal boy gets death sentence in saudi arabia
      ਸਾਊਦੀ ਅਰਬ 'ਚ ਨੰਗਲ ਦੇ ਨੌਜਵਾਨ ਨੂੰ ਮਿਲੀ ਸਜ਼ਾ-ਏ-ਮੌਤ! ਬਜ਼ੁਰਗ ਮਾਂ ਦਾ ਹੈ...
    • center approves major project in punjab
      ਪੰਜਾਬ 'ਚ ਇਸ ਵੱਡੇ ਪ੍ਰਾਜੈਕਟ ਨੂੰ ਕੇਂਦਰ ਦੀ ਮਨਜ਼ੂਰੀ, ਪੰਜਾਬੀਆਂ ਦੀ 40 ਸਾਲ...
    • army defense  online fraud
      ਆਰਮੀ ਡਿਫੈਂਸ ਦੇ ਆਰਡਰ ਦਾ ਝਾਂਸਾ ਦੇ ਕੇ ਆਨਲਾਈਨ ਠੱਗੀ
    • punjab congress update
      ਰਾਜਾ ਵੜਿੰਗ ਦੇ 'ਅਸਤੀਫ਼ੇ' ਨੂੰ ਲੈ ਕੇ ਵਿਜੇਇੰਦਰ ਸਿੰਗਲਾ ਦਾ ਵੱਡਾ ਬਿਆਨ
    • major incident inside punjab s high security jail
      ਪੰਜਾਬ ਦੀ ਹਾਈ ਸਕਿਓਰਿਟੀ ਜੇਲ੍ਹ ਅੰਦਰ ਵੱਡਾ ਕਾਂਡ! ਪੂਰਾ ਮਾਮਲਾ ਸੁਣ ਹੈਰਾਨ ਰਹਿ...
    • cm mann japan
      CM ਮਾਨ ਨੂੰ ਜਾਪਾਨ ਜਾਣ ਦੀ ਨਹੀਂ ਮਿਲੀ ਇਜਾਜ਼ਤ, ਹਾਕੀ ਦਾ ਮੈਚ ਵੇਖਣ ਲਈ ਕੇਂਦਰ...
    • raja warring  presidency  high command
      ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ੇ ਦੀਆਂ ਚਰਚਾਵਾਂ ਵਿਚਾਲੇ ਰਾਜਾ ਵੜਿੰਗ ਦਾ ਵੱਡਾ...
    • huge concessions to these electricity consumers of punjab from today
      ਪੰਜਾਬ ਦੇ ਇਨ੍ਹਾਂ ਬਿਜਲੀ ਖ਼ਪਤਕਾਰਾਂ ਨੂੰ ਅੱਜ ਤੋਂ ਭਾਰੀ ਰਿਆਇਤ, ਪਾਵਰਕਾਮ ਨੇ...
    • firing case
      ਦੋ ਧਿਰਾਂ ’ਚ ਹੋਈ ਲੜਾਈ ਦੌਰਾਨ ਚੱਲੀਆਂ ਗੋਲੀਆਂ, 2 ਗੰਭੀਰ ਜ਼ਖਮੀ
    • massive fire broke out in a three storey clothing showroom in khanna
      ਪੰਜਾਬ: ਤਿੰਨ ਮੰਜ਼ਿਲਾਂ ਕੱਪੜਿਆਂ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ! ਦੂਰ ਤੱਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +