ਚੰਡੀਗੜ੍ਹ : ਪੰਜਾਬ ਦੇ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਪੰਜਾਬੀ ਮਾਂ ਬੋਲੀ ਨੂੰ ਦਫ਼ਤਰੀ ਭਾਸ਼ਾ ਬਣਾਉਣ ਲਈ 'ਰਾਜ ਭਾਸ਼ਾ ਐਕਟ-1967' ਬਣਾਇਆ ਸੀ। ਪੰਜਾਬੀ ਮਾਤ ਭਾਸ਼ਾ ਨੂੰ ਦਫ਼ਤਰੀ ਬੋਲੀ ਦਾ ਮਾਣ ਦਿਵਾਉਣ ਵਾਲੇ ਇਸ ਨਾਇਕ ਦੇ ਉਪਰਾਲੇ ਦਾ ਕਿਸੇ ਵੀ ਸਰਕਾਰ ਵੱਲੋਂ ਮੁੱਲ ਨਹੀਂ ਪਾਇਆ ਗਿਆ। ਮੋਗਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ਦੇ ਇਸ ਨਾਇਕ ਨੂੰ ਕਦੇ 'ਪੰਜਾਬ ਦਿਵਸ' ਮੌਕੇ ਵੀ ਯਾਦ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 16 IAS ਤੇ 2 ਡੀ. ਸੀਜ਼. ਸਮੇਤ 46 ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਦਿਵਸ 'ਤੇ ਚੂਹੜਚੱਕ ਨੂੰ ਫ਼ਖ਼ਰ ਤਾਂ ਹੁੰਦਾ ਹੈ ਪਰ ਪਿੰਡ 'ਚ ਉਦੋਂ ਉਦਾਸੀ ਛਾ ਜਾਂਦੀ ਹੈ, ਜਦੋਂ ਸਰਕਾਰਾਂ ਹੱਥੋਂ ਮਾਂ ਬੋਲੀ ਦੀ ਬੇਕਦਰੀ ਕੀਤੀ ਜਾਂਦੀ ਹੈ। ਚੂਹੜਚੱਕ ਦੀ ਸਰਪੰਚ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਦਿਵਸ ਮੌਕੇ ਸਰਕਾਰ ਨੇ ਕਦੇ ਪਿੰਡ 'ਚ ਸਮਾਰੋਹ ਨਹੀਂ ਕਰਵਾਇਆ ਅਤੇ ਨਾ ਹੀ ਮਰਹੂਮ ਗਿੱਲ ਦੇ ਯੋਗਦਾਨ ਬਦਲੇ ਕੋਈ ਸਨਮਾਨ ਦਿੱਤਾ। ਪਿੰਡ ਦੇ ਲੋਕ ਪੰਜਾਬ ਦਿਵਸ ਮੌਕੇ ਆਪਣੇ ਪੱਧਰ 'ਤੇ ਹੀ ਸਕੂਲ 'ਚ ਸਮਾਗਮ ਕਰ ਲੈਂਦੇ ਹਨ।
ਇਹ ਵੀ ਪੜ੍ਹੋ : ਲੰਡਨ 'ਚ ਵਾਪਰਿਆ ਵੱਡਾ ਹਾਦਸਾ, ਸੁਰੰਗ ਅੰਦਰ 2 ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ
ਪਿੰਡ 'ਚ ਲਛਮਣ ਸਿੰਘ ਗਿੱਲ ਯਾਦਗਾਰੀ ਟਰੱਸਟ ਵੀ ਬਣਿਆ ਹੋਇਆ ਹੈ ਅਤੇ ਕੁੱਝ ਸਾਲ ਪਹਿਲਾਂ ਹੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਰਹੂਮ ਗਿੱਲ ਦਾ ਪਿੰਡ ਦੀ ਸਾਂਝੀ ਥਾਂ 'ਚ ਬੁੱਤ ਲਾਇਆ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਨੇ ਕਿਹਾ ਕਿ ਕਿਸੇ ਸਰਕਾਰ ਨੇ ਵੀ ਪਿੰਡ ਦੀ ਬਾਂਹ ਨਹੀਂ ਫੜ੍ਹੀ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਸਰਕਾਰਾਂ ਘੱਟੋ-ਘੱਟ ਪੰਜਾਬ ਦਿਵਸ ਮੌਕੇ ਪਿੰਡ 'ਚ ਗੇੜਾ ਮਾਰ ਲੈਣ ਅਤੇ ਲਛਮਣ ਸਿੰਘ ਗਿੱਲ ਦੀ ਤਸਵੀਰ ਭਾਸ਼ਾ ਵਿਭਾਗ ਦੇ ਵਿਹੜੇ 'ਚ ਲਾਈ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦੀ ਬੈਠਕ ਅੱਜ, ਮੁੱਖ ਮੰਤਰੀ ਚੰਨੀ ਬੋਲੇ-ਇਤਿਹਾਸਿਕ ਫ਼ੈਸਲੇ ਦਾ ਸ਼ਾਮ 4 ਵਜੇ ਖੋਲ੍ਹਣਗੇ ਰਾਜ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦਿਵਸ 'ਤੇ ਵਿਸ਼ੇਸ਼ : ਅੱਜ ਪੰਜਾਬ ਨੂੰ ਹੋਰ 'ਲਛਮਣ ਸਿੰਘ ਗਿੱਲ' ਦੀ ਲੋੜ
NEXT STORY