ਬੁਢਲਾਡਾ (ਬਾਂਸਲ) : ਭੈਣ ਨੂੰ ਮਿਲਣ ਆਈ ਔਰਤ ਦੀ ਰੇਲ ਗੱਡੀ ਤੋਂ ਪੈਰ ਫਿਸਲਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਦਿੱਲੀ ਗੰਗਾਨਗਰ ਇੰਟਰਸਿਟੀ ਐਕਸਪ੍ਰੈਸ 'ਤੇ ਚੜ੍ਹਦੇ ਸਮੇਂ ਵਿਜੈ ਰਾਣੀ (50) ਪਤਨੀ ਸੁਭਾਸ਼ ਕੁਮਾਰ ਵਾਸੀ ਸਿਰਸਾ (ਹਰਿਆਣਾ) ਜਿਓ ਹੀ ਚੜ੍ਹਣ ਲੱਗੀ ਤਾਂ ਅਚਾਨਕ ਉਸਦਾ ਪੈਰ ਫਿਸਲ ਗਿਆ ਅਤੇ ਗੱਡੀ ਦੇ ਹੇਠਾਂ ਚਲੀ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ। ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤੀ ਗਈ ਹੈ।
ਨਸ਼ਿਆਂ ਖ਼ਿਲਾਫ਼ ਮੋਗਾ ਪੁਲਸ ਦਾ ਸਰਚ ਆਪਰੇਸ਼ਨ, ਵੱਡੇ ਪੱਧਰ 'ਤੇ ਹੋਈ ਕਾਰਵਾਈ
NEXT STORY