ਜਲੰਧਰ, (ਗੁਲਸ਼ਨ)— ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ ਤੇ ਆਲ ਇੰਡੀਆ ਗਾਰਡ ਕੌਂਸਲ ਨੇ ਨਵੇਂ ਸਾਲ ਦਾ ਆਗਾਜ਼ ਧਰਨੇ ਪ੍ਰਦਰਸ਼ਨ ਨਾਲ ਕੀਤਾ। ਨਵੇਂ ਸਾਲ ਦੇ ਪਹਿਲੇ ਹੀ ਦਿਨ ਕਰਮਚਾਰੀਆਂ ਨੇ ਲੋਕੋ ਲਾਬੀ ਦੇ ਸਾਹਮਣੇ ਰਨਿੰਗ ਸਟਾਫ ਦੇ ਨਾਲ ਸੱਤਵੇਂ ਪੇ ਕਮਿਸ਼ਨ ਵਿਚ ਕਿਲੋਮੀਟਰ ਭੱਤਾ ਤੇ ਹੋਰ ਭੱਤਿਆਂ ਨੂੰ ਲਾਗੂ ਕਰਨ ਵਿਚ ਕੀਤੀ ਜਾ ਰਹੀ ਦੇਰੀ ਦੇ ਵਿਰੋਧ ਵਿਚ ਇਕਜੁੱਟ ਹੋ ਕੇ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਜੁਲਾਈ 2017 ਤੋਂ ਸਾਰੇ ਇਹ ਭੱਤੇ ਮਿਲ ਰਹੇ ਹਨ ਪਰ ਰਨਿੰਗ ਸਟਾਫ ਦਾ ਰਨਿੰਗ ਅਲਾਊਂਸ ਆਰ. ਏ. ਸੀ.-80 ਦੇ ਫਾਰਮੂਲੇ ਅਨੁਸਾਰ ਜਾਰੀ ਨਹੀਂ ਕੀਤਾ ਜਾ ਰਿਹਾ।
ਆਲ ਇੰਡੀਆ ਲੋਕੋ ਰਨਿੰਗ ਸਟਾਫ ਦੇ ਸੈਕਟਰੀ ਰਾਜੇਸ਼ ਪਾਲ ਸਿੰਘ, ਗਾਰਡ ਕੌਂਸਲ ਦੇ ਪ੍ਰਧਾਨ ਪ੍ਰਸ਼ਾਂਤ ਕੁਮਾਰ ਤੇ ਓ. ਬੀ. ਸੀ. ਐਸੋਸੀਏਸ਼ਨ ਦੇ ਮੰਡਲ ਪ੍ਰਧਾਨ ਬ੍ਰਿਜੇਸ਼ ਕੁਮਾਰ ਨੇ ਕਿਹਾ ਕਿ ਰਨਿੰਗ ਕਰਮਚਾਰੀਆਂ ਦੇ ਸਬੰਧਤ ਸਾਰੇ ਭੱਤੇ ਜਨਵਰੀ ਮਹੀਨੇ ਤੋਂ ਲਾਗੂ ਕੀਤੇ ਜਾਣ, ਨਹੀਂ ਤਾਂ ਕਰਮਚਾਰੀਆਂ ਵਲੋਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸੁਨੀਲ ਕੁਮਾਰ, ਰਾਜੇਸ਼ ਕੁਮਾਰ, ਹਰੀਤ ਕੁਮਾਰ, ਜਸਬੀਰ ਸਿੰਘ, ਵਿਸ਼ੇਸ਼ਰ ਯਾਦਵ, ਅਭਿਸ਼ੇਕ ਕੁਮਾਰ ਤੇ ਧਰਮਿੰਦਰ ਕੁਮਾਰ ਆਦਿ ਮੌਜੂਦ ਸਨ।
ਕਬੀਰ ਜਯੰਤੀ ਦੀ ਸਰਕਾਰੀ ਛੁੱਟੀ ਬਹਾਲ ਨਾ ਕਰਨ 'ਤੇ ਕਬੀਰ ਪੰਥੀ ਸੜਕਾਂ 'ਤੇ ਉਤਰੇ
NEXT STORY