ਲੋਹੀਆਂ ਖਾਸ, (ਮਨਜੀਤ)- ਸਥਾਨਕ ਵਾਰਡ ਨੰਬਰ 13 ਤੇ 7 ਵਿਚ ਨਾਲੀਆਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਪਾਣੀ ਆਮ ਗਲੀਆਂ ਵਿਚ ਹੀ ਘੁੰਮ ਰਿਹਾ ਹੈ। ਜਿਸ ਤੋਂ ਦੋਵਾਂ ਵਾਰਡਾਂ ਦੇ ਵਸਨੀਕ ਡਾਢੇ ਪ੍ਰੇਸ਼ਾਨ ਹਨ ਕਿਉਂਕਿ ਗੰਦੇ ਪਾਣੀ ਨਾਲ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਜਦਕਿ ਗਲੀਆਂ ਅਤੇ ਪਲਾਟਾਂ ਨੇ ਬਿਨਾਂ ਬਰਸਾਤ ਦੇ ਹੀ ਛੱਪੜਾਂ ਦਾ ਰੂਪ ਧਾਰਨ ਕੀਤਾ ਹੋਇਆ ਹੈ।

ਕੀ ਸਵੱਛ ਭਾਰਤ ਮਿਸ਼ਨ ਟਾਇਲਟਾਂ ਤਕ ਹੀ ਸੀਮਤ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਅਰਬਾਂ ਰੁਪਏ ਖਰਚ ਕਰ ਕੇ ਸਵੱਛ ਭਾਰਤ ਮਿਸ਼ਨ ਤਹਿਤ ਪਿੰਡਾਂ ਅਤੇ ਸ਼ਹਿਰਾਂ ਨੂੰ ਸਾਫ-ਸੁਥਰਾ ਰੱਖਣ ਲਈ ਮੁਹਿੰਮ ਚਲਾਈ ਹੋਈ ਹੈ ਕੀ ਸਵੱਛ ਭਾਰਤ ਮੁਹਿੰਮ ਟਾਇਲਟਾਂ ਤਕ ਹੀ ਸੀਮਤ ਹੈ ਕਿ ਹਰ ਘਰ ਟਾਇਲਟ ਹੋਣੀ ਜ਼ਰੂਰੀ ਹੈ। ਗੰਦਗੀ ਚਾਹੇ ਚਾਰੇ ਪਾਸੇ ਪਈ ਰਹੇ। ਜਦੋਂ 4 ਜਨਵਰੀ 2018 ਤੋਂ ਸਵੱਛਤਾ ਸਰਵੇਖਣ ਸ਼ੁਰੂ ਕੀਤਾ ਗਿਆ ਹੈ ਪਤਾ ਨਹੀਂ ਸਰਵੇਖਣ ਕਰਨ ਵਾਲਿਆਂ ਦੀ ਨਜ਼ਰ ਇਸ ਪਾਸੇ ਕਿਉਂ ਨਹੀਂ ਪੈ ਰਹੀ। ਇਸ ਮੌਕੇ ਇਕੱਠੇ ਹੋਏ ਸੋਨੂੰ ਅਰੋੜਾ, ਅਜੇ ਸਹੋਤਾ ਅਤੇ ਹੋਰ ਲੋਕਾਂ ਨੇ ਕਿਹਾ ਕਿ ਜੇਕਰ ਨਗਰ ਪੰਚਾਇਤ ਵਲੋਂ ਇਸ ਮਾਮਲੇ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਨਗਰ ਪੰਚਾਇਤ ਲੋਹੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅਸ਼ੋਕ ਕੁਮਾਰ, ਜਗਦੀਸ਼ ਲਾਲ, ਸੰਜੀਵ ਕੁਮਾਰ, ਰਾਜ ਕੁਮਾਰ, ਸੰਤ ਰਾਮ, ਬਾਊ ਰਾਮ, ਜਨਕ ਰਾਣੀ ਆਦਿ ਮੌਜੂਦ ਸਨ।
ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY