ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) — ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਸਹੂਲਤਾਂ ਲਈ ਜ਼ਿਲੇ 'ਚ ਲੰਮੇ ਸਮੇਂ ਤੋਂ ਕਾਰਜਸ਼ੀਲ ਅਮਰਗੁਰਪ੍ਰੀਤ ਸਿੰਘ ਰਾਣਾ ਬੇਦੀ ਨੂੰ ਅੰਤਰਰਾਸ਼ਟਰੀ ਵਿਕਲਾਂਗਤਾ ਦਿਵਸ ਤੇ ਲੁਧਿਆਣਾ ਵਿਖੇ ਆਯੋਜਿਤ ਰਾਜ ਪੱਧਰੀ ਸਮਾਰੋਹ 'ਚ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਲੁਧਿਆਣਾ ਦੇ ਬਰੇਲ ਭਵਨ ਵਿਖੇ ਆਯੋਜਿਤ ਇਸ ਰਾਜ ਪੱਧਰੀ ਸਮਾਰੋਹ 'ਚ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਅਕਤੀਆਂ ਦੀ ਭਲਾਈ ਦੇ ਖੇਤਰ 'ਚ ਕੰਮ ਕਰ ਰਹੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸ਼ਲਾਘਾਯੋਗ ਪ੍ਰਾਪਤੀਆਂ ਦੇ ਆਧਾਰ ਤੇ ਨਿਭਾਈਆਂ ਗਈਆਂ ਉਚ ਪਾਏ ਦੀਆਂ ਅਹਿਮ ਸੇਵਾਵਾਂ ਲਈ ਵਿਸ਼ੇਸ਼ ਤੋਰ 'ਤੇ ਰਾਜ ਪੱਧਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਵਰਣਨਯੋਗ ਹੈ ਕਿ ਪਿਛਲੇ ਲੰਬੇ ਸਮੇ ਤੋਂ ਜ਼ਿਲਾ•ਸਿੱਖਿਆ ਦਫਤਰ ਵਿਖੇ ਸਾਂਝੀ ਸਿੱਖਿਆ ਦੇ ਸੰਯੋਜਿਕ ਵਜੋਂ ਤਾਇਨਾਤ ਰਹੇ ਰਾਣਾ ਬੇਦੀ ਵਲੋਂ ਦਿਵਯਾਂਗ ਵਿਦਿਆਰਥੀਆਂ ਤੇ ਵਿਅਕਤੀਆਂ ਦੇ ਮੁੜ ਵਸੇਬੇ ਲਈ ਕਾਫੀ ਯਤਨ ਕੀਤੇ ਗਏ, 150 ਤੋਂ ਵੱਧ ਲਕਵਾ ਗ੍ਰਸਤ ਬੱਚਿਆਂ ਅਤੇ 100 ਤੋਂ ਵੱਧ ਦਿਲ ਦੇ ਸ਼ੇਕ ਵਾਲੇ ਵਿਦਿਆਰਥੀਆਂ ਦੇ ਅਪ੍ਰੇਸ਼ਨ ਕਰਾਉਣ 'ਚ ਸਫਲਤਾ ਪ੍ਰਾਪਤ ਕਰਨ ਦੇ ਨਾਲ ਅਨੇਕਾਂ ਦਿਵਿਆਂਗ ਵਿਅਕਤੀ ਨੂੰ ਸਹਾਇਕ ਸਮੱਗਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ । ਇਹਨਾਂ ਦੀ ਅਗਵਾਈ 'ਚ ਜ਼ਿਲੇ ਦੇ ਦਿਵਯਾਂਗ ਵਿਦਿਆਰਥੀਆਂ ਨੇ ਉੜੀਸਾ ਵਿਖੇ ਹੋਏ ਅੰਤਰਰਾਸ਼ਟਰੀ ਫੈਸਟੀਵਲ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਇਲਾਵਾ ਦਿਵਯਾਂਗਾਂ ਨੂੰ ਪੈਨਸ਼ਨ ਲਾਭ ਦਿਵਾਉਣ ਅਤੇ ਵਿਕਲਾਂਗਤਾ ਸਰਟੀਫਿਕੇਟ ਬਨਾਉਣ ਦੇ ਇਲਾਵਾ ਸਪੈਸ਼ਲ ਖੇਡਾਂ ਦਾ ਆਯੋਜਨ ਕਰਨ ਦੇ ਨਾਲ ਇਹਨਾਂ ਦੇ ਮੁੜ ਵਸੇਬੇ ਲਈ ਵੀ ਯਤਨ ਕੀਤੇ, ਜਿਨ੍ਹਾਂ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਪ੍ਰਿੰਸੀਪਲ ਸਕੱਤਰ ਆਰ ਵੇਂਕਟਰਤਨਮ ਆਈ.ਏ.ਐਸ, ਵਿਭਾਗ ਦੇ ਡਾਇਰੈਕਟਰ ਕਵਿਤਾ ਸਿੰਘ ਆਈ.ਏ.ਐਸ, ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ, ਡਿਪਟੀ ਡਾਇਰੈਕਟਰ ਹਰਪਾਲ ਸਿੰਘ ਵਲੋਂ ਰਾਣਾ ਬੇਦੀ ਨੂੰ ਅਵਾਰਡ ਸੋਂਪਿਆਂ ਗਿਆ। ਇਸ ਅਵਾਰਡ ਮਿਲਣ ਤੇ ਜ਼ਿਲਾ•ਸਿੱਖਿਆ ਅਫਸਰ ਬਲਜੀਤ ਕੁਮਾਰ, ਜ਼ਿਲਾ•ਸਿੱਖਿਆ ਅਫਸਰ ਫਿਰੋਜਪੁਰ ਮਲਕੀਤ ਸਿੰਘ,ਜ਼ਿਲਾ• ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀਮਤੀ ਹਰਗੁਰਜੀਤ ਕੋਰ, ਜ਼ਿਲਾ•ਸਮਾਜਿਕ ਸੁਰੱਖਿਆ ਅਫਸਰ ਸੀ ਮੁਕਤਸਰ ਸਾਹਿਬ, ਜ਼ਿਲਾ•ਬਾਲ ਭਲਾਈ ਅਫਸਰ ਡਾ ਸ਼ਿਵਾਨੀ ਨਾਗਪਾਲ, ਉਪ ਜ਼ਿਲਾ•ਸਿੱਖਿਆ ਅਫਸਰ ਮਨਸ਼ਿੰਦਰ ਕੋਰ, ਪ੍ਰਿੰਸੀਪਲ ਸਸਸ (ਮੁੰਡੇ) ਦਵਿੰਦਰ ਕੁਮਾਰ ਰਜੋਰੀਆ,ਪ੍ਰਿੰਸੀਪਲ ਨੀਲਮ ਬਾਵਾ,ਪ੍ਰਿੰਸੀਪਲ ਜਸਪਾਲ ਮੋਂਗਾ,ਪ੍ਰਿੰਸੀਪਲ ਸੁਖਦਰਸ਼ਨ ਸਿੰਘ ਬੇਦੀ,ਇੰਜ. ਰਮਿੰਦਰਜੀਤ ਸਿੰਘ ਬੇਦੀ, ਪਵਨ ਤਨੇਜਾ, ਹਰਮੀਤ ਸਿੰਘ ਬੇਦੀ, ਗੁਰਪ੍ਰੀਤ ਸਿੰਘ ਬਾਵਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਗੰਨੇ ਦੇ ਰੇਟ 'ਚ 10 ਰੁਪਏ ਮਾਮੂਲੀ ਵਾਧਾ ਕਿਸਾਨਾਂ ਨਾਲ ਮਜ਼ਾਕ : ਬ੍ਰਹਮਕੇ
NEXT STORY