ਦੋਰਾਹਾ (ਗੁਰਮੀਤ ਕੌਰ) - ਦੋਰਾਹਾ ਨਿਵਾਸੀ ਇਕ ਲਗਭਗ 19 ਸਾਲ ਦੀ ਲੜਕੀ ਨੇ ਆਪਣੇ ਹੀ ਜੀਜੇ ਵੱਲੋਂ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਹੈ। ਦੋਰਾਹਾ ਪੁਲਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ 'ਚ ਪੀੜਤਾ ਹਰਦੀਪ ਕੌਰ (ਕਾਲਪਨਿਕ ਨਾਮ) ਨੇ ਦੱਸਿਆ ਕਿ ਉਸਦੀ ਵੱਡੀ ਭੈਣ, ਜੋ ਕਿ ਹਰਪ੍ਰੀਤ ਸਿੰਘ ਵਾਸੀ ਪਿੰਡ ਜਸਪਾਲੋਂ ਨਾਲ ਵਿਆਹੀ ਹੋਈ ਹੈ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਭੈਣ ਦੇ ਸਹੁਰੇ ਘਰ ਮਿਲਣ ਲਈ ਜਾਂਦੀ ਸੀ ਤਾਂ ਉਥੇ ਉਸਦਾ ਜੀਜਾ ਹਰਪ੍ਰੀਤ ਸਿੰਘ ਉਸ 'ਤੇ ਮਾੜੀ ਨੀਅਤ ਰੱਖਣ ਲੱਗ ਗਿਆ, ਜੋ ਕਿ ਉਸਦੇ ਦੋਰਾਹਾ ਵਿਖੇ ਘਰ 'ਚ ਮਾਤਾ-ਪਿਤਾ ਅਤੇ ਇਕ ਭਰਾ ਦੇ ਘਰੋਂ ਕੰਮ 'ਤੇ ਜਾਣ ਮਗਰੋਂ ਉਨ੍ਹਾਂ ਦੇ ਘਰ ਆਉਣ ਲੱਗਾ। ਦਸੰਬਰ 2017 'ਚ ਮੁਲਜ਼ਮ ਨੇ ਕਈ ਵਾਰ ਦਿਨ ਸਮੇਂ ਪੀੜਤਾ ਦੇ ਘਰ ਆ ਕੇ ਉਸਨੂੰ ਡਰਾਇਆ ਧਮਕਾਇਆ ਅਤੇ ਨਸ਼ੇ ਦੀ ਦਵਾਈ ਦੇ ਕੇ ਜ਼ਬਰਦਸਤੀ ਨਾਜਾਇਜ਼ ਸਰੀਰਕ ਸੰਬੰਧ ਬਣਾਏ। ਇਸ ਤਰ੍ਹਾਂ ਮੁਲਜ਼ਮ ਨੇ ਕਈ ਵਾਰ ਘਰ ਆ ਕੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਕ ਵਿਅਕਤੀ ਨੂੰ ਕੈਦ ਕਰ ਕੇ ਰੱਖਣ 'ਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ
NEXT STORY