ਬਹਿਰਾਮਪੁਰ/ਗੁਰਦਾਸਪੁਰ, (ਵਿਨੋਦ/ਗੋਰਾਇਆ)- ਬਰਸਾਤ ਦੇ ਮੌਸਮ ਨੂੰ ਵੇਖਦੇ ਹੋਏ ਰਾਵੀ ਦਰਿਆ ਤੇ ਮਕੌਡ਼ਾ ਤੇ ਮਰਾਡ਼ਾ ਪੱਤਣ ’ਤੇ ਬਣੇ ਹੋਏ ਪਲਟੂਨ ਪੁਲ ਲੋਕ ਨਿਰਮਾਣ ਵਿਭਾਗ ਵੱਲੋਂ ਹਟਾ ਲਿਆ ਗਿਆ ਹੈ ਤੇ ਹੁਣ ਰਾਵੀ ਦਰਿਆ ਨੂੰ ਪਾਰ ਲਗਭਗ ਇਕ ਦਰਜ਼ਨ ਪਿੰਡਾਂ ਨੂੰ ਜਾਣ ਲਈ ਹੁਣ ਿਸਰਫ ਕਿਸ਼ਤੀ ਹੀ ਸਹਾਰਾ ਰਹਿ ਗਈ ਹੈ। ਝੋਨੇ ਦਾ ਸੀਜਨ ਹੋਣ ਦੇ ਚਲਦੇ ਰਾਵੀ ਪਾਰ ਪੈਂਦੀ ਜ਼ਮੀਨ ਮਾਲਿਕ ਕਿਸਾਨਾਂ ਨੂੰ ਭਾਰੀ ਕੁਝ ਮਹੀਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਵੀ ਦਰਿਆ ਤੇ ਮਕੌਡ਼ਾ ਪੱਤਣ ਦੇ ਸਾਹਮਣੇ ਬਣੇ ਪਲਟੂਨ ਪੁੱਲ ਚੁੱਕੇ ਜਾਣ ਦੇ ਚਲਦੇ ਰਾਵੀ ਦਰਿਆ ਤੋਂ ਪਾਰ ਪੈਂਦੇ ਪਿੰਡ ਲਸਿਆਨ, ਚੇਬੇ, ਤੂਰ, ਭਰਿਆਲ, ਝੂਮਰ, ਮੰਮੀ ਚੱਕਰੰਗਾ ਆਦਿ ਪਿੰਡਾਂ ਦਾ ਹੁਣ ਸਡ਼ਕ ਸੰਪਰਕ ਦੇਸ਼ ਤੋਂ ਖਤਮ ਹੋ ਗਿਆ ਹੈ, ਕਿਉਂਕਿ ਇਸ ਇਲਾਕੇ ’ਚ ਜਾਣ ਦਾ ਿਸਰਫ ਰਸਤਾ ਪੱਤਣ ਮਕੌਡ਼ਾ ’ਤੇ ਬਣਿਆ ਪਲਟੂਨ ਪੁਲ ਹੀ ਹੈ। ਇਸ ਤਰ੍ਹਾਂ ਮਰਾਡ਼ਾ ਪੱਤਣ ਦੇ ਪਾਰ ਪੈਂਦੇ ਪਿੰਡ ਮਾਖਨਪੁਰ, ਖਵਾਨਾ, ਪਹਾਡ਼ੀਪੁਰ, ਫਿਰੋਜ਼ਾ, ਦਤਿਆਲ, ਫਰਵਾਲ ਨੂੰ ਜਾਣ ਦੇ ਲਈ ਹੁਣ ਕਥਲੌਰ ਪੁੱਲ ਦੇ ਮਧਿਅਮ ਨਾਲ ਆਉਣਾ ਜਾਣਾ ਪਵੇਗਾ। ਇਸ ਦੇ ਚਲਦੇ ਹੁਣ ਲੋਕਾਂ ਨੂੰ 20 ਤੋਂ 25 ਕਿਲੋਮੀਟਰ ਦਾ ਸਫਰ ਕਰਨਾ ਪਵੇਗਾ, ਜਦਕਿ ਪਲਟੂਨ ਪੁੱਲ ਦੇ ਰਸਤੇ ਇਹ ਰਸਤਾ ਮਾਤਰ 10 ਮਿੰਟ ਦਾ ਹੈ।
ਗੱਲਬਾਤ ਲਈ ਆਏ ਪੁਲਸ ਅਧਿਕਾਰੀਆਂ ਨੂੰ ਭਜਾਇਆ, ਲੋਕਾਂ ਨੇ ਕੀਤਾ ਕੈਮਰਿਆਂ ’ਚ ਕੈਦ
NEXT STORY