ਅੰਮ੍ਰਿਤਸਰ (ਬਿਊਰੋ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ 'ਚ ਸਿੱਖ ਪਰਿਵਾਰਾਂ ਨੂੰ ਜ਼ਬਰਨ ਮੁਸਲਮਾਨ ਬਣਾਉਣ ਦੀ ਗੱਲ ਕਹਿ ਕੇ ਇਸ ਨੂੰ ਪਾਕਿਸਤਾਨ ਦੀ ਵੱਡੀ ਸਾਜਿਸ਼ ਦੱਸਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਸਿੱਖ ਸਾਹੀਵਾਲ 'ਚ ਸਥਿਤ ਗੁਰਦੁਆਰਾ ਇਸ ਲਈ ਢਾਹ ਦਿੱਤਾ ਗਿਆ, ਕਿਉਕਿ ਉੱਥੇ ਰਹਿਣ ਵਾਲੇ ਪਰਿਵਾਰਾਂ ਨੇ ਮੁਸਲਮਾਨ ਬਣਨ ਤੋਂ ਮਨ੍ਹਾ ਕਰ ਦਿੱਤਾ ਸੀ। ਗੁਰਦੁਆਰਾ ਢਾਹ ਕੇ ਉੱਥੇ ਹੁਣ ਮਾਰਕੀਟ ਬਣਾਈ ਜਾ ਰਹੀ ਹੈ। ਨਿਸ਼ਚਿਤ ਰੂਪ 'ਚ ਇਸ ਦੇ ਪਿੱਛੇ ਪਾਕਿ ਹਕੂਮਤ ਦੀ ਗਹਿਰੀ ਸਾਜਿਸ਼ ਹੈ। ਐੱਸ. ਜੀ. ਪੀ. ਸੀ. ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ 'ਚ ਤੁਰੰਤ ਪਾਕਿ ਨਾਲ ਗੱਲਬਾਤ ਕਰਨ ਲਈ ਚਿੱਠੀ ਲਿਖੀ।
ਚਿੱਠੀ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਇਸ ਘਟਨਾ ਨਾਲ ਸਿੱਖ ਪ੍ਰੇਮੀਆਂ ਨੂੰ ਠੇਸ ਪਹੁੰਚੀ ਹੈ। ਪਾਕਿ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਹੈ। ਉੱਥੇ ਰਹਿਣ ਵਾਲੇ ਸਿੱਖਾ ਨਾਲ ਦੁਨੀਆਂ ਭਰ 'ਚ ਰਹਿਣ ਵਾਲੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਵੰਡ ਤੋਂ ਬਾਅਦ ਹੀ ਪਾਕਿ 'ਚ ਲਗਾਤਾਰ ਸਿੱਖ ਪਰਿਵਾਰਾਂ 'ਤੇ ਹਮਲੇ ਹੁੰਦੇ ਰਹੇ ਹਨ। ਪਾਕਿਸਤਾਨ ਸਾਜਿਸ਼ਾ ਤਹਿਤ ਸਿੱਖਾਂ 'ਤੇ ਜ਼ੁਲਮ ਤੇ ਸਿੱਖ ਧਰਮ ਨਾਲ ਜੁੜੀਆਂ ਵਿਰਾਸਤਾਂ ਨੂੰ ਤੋੜਨ 'ਚ ਲੱਗਾ ਹੈ।
ਐੱਸ. ਜੀ. ਪੀ. ਸੀ. ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਪਾਕਿ ਦਾ ਨਾ-ਪਾਕਿ ਚਿਹਰਾ ਦੁਨੀਆਂ ਭਰ ਦਿਸਣਾ ਚਾਹੀਦਾ ਹੈ। ਪਾਕਿਸਤਾਨ 'ਚ ਕਿਸ ਤਰ੍ਹਾਂ ਲੋਕਾਂ ਨੂੰ ਧਰਮ ਪਰਿਵਰਨ ਕਰਨੇ 'ਤੇ ਮਜ਼ਬੂਰ ਕੀਤਾ ਜਾ ਰਿਹਾ ਹੈ, ਉਸ ਨੂੰ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ।
ਪੰਜਾਬ ਸਰਕਾਰ ਖਿਲਾਫ ਡਟੇ ਥਰਮਲ ਕਰਮਚਾਰੀ, ਓਵਰਬ੍ਰਿਜ 'ਤੇ ਲਾਇਆ ਜਾਮ
NEXT STORY