ਨਸਰਾਲਾ/ਸ਼ਾਮਚੁਰਾਸੀ (ਚੁੰਬਰ)— ਹੁਸ਼ਿਆਰਪੁਰ-ਜਲੰਧਰ ਮਾਰਗ 'ਤੇ ਤਾਰਾਗੜ੍ਹ ਹਲਟੀ ਮੋੜ ਨੇੜੇ ਇਕ ਕਾਰ ਅਤੇ ਐਕਟਿਵਾ ਵਿਚਕਾਰ ਹੋਏ ਦਰਦਨਾਕ ਹਾਦਸੇ 'ਚ ਇਕੋਂ ਪਰਿਵਾਰ ਦੇ 3 ਜੀਆਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਐੱਸ. ਆਈ. ਹਰਜਿੰਦਰ ਸਿੰਘ ਚੌਕੀ ਇੰਚਾਰਜ ਮੰਡਿਆਲਾਂ ਨੇ ਦੱਸਿਆ ਕਿ ਇਹ ਹਾਦਸਾ ਉੁਦੋਂ ਵਾਪਰਿਆ ਜਦੋਂ ਸਵੇਰੇ ਆਦਮਪੁਰ ਤੋਂ ਇਕੋਂ ਪਰਿਵਾਰ ਦੇ 3 ਮੈਂਬਰ ਮੋਹਿਤ ਕੁਮਾਰ (35) ਪੁੱਤਰ ਬਲਦੇਵ ਸਿੰਘ, ਉਨ੍ਹਾਂ ਦੀ ਪਤਨੀ ਡਿੰਪਲ (32) ਅਤੇ ਉਨ੍ਹਾਂ ਦੀ 4 ਸਾਲਾ ਲੜਕੀ (ਮਾਨਿਆ) ਮਾਤਾ ਚਿੰਤਪੂਰਨੀ ਜੀ ਦੇ ਦਰਸ਼ਨਾਂ ਲਈ ਆਪਣੇ ਐਕਟਿਵਾ ਨੰਬਰ ਪੀ. ਬੀ. 08 ਡੀ ਡਬਲਿਊ-0148 'ਤੇ ਹੁਸ਼ਿਆਰਪੁਰ ਸਾਈਡ ਨੂੰ ਜਾ ਰਹੇ ਸਨ ਕਿ ਸਾਹਮਣਿਓਂ ਆ ਰਹੀ ਇਕ ਕਾਰ ਨੰਬਰ ਪੀ. ਬੀ 02 ਬੀ ਜੀ-4544 ਨਾਲ ਉਨ੍ਹਾਂ ਦੀ ਬੁਰੀ ਤਰ੍ਹਾਂ ਟੱਕਰ ਹੋ ਗਈ। ਟੱਕਰ ਉਪਰੰਤ ਕਾਰ ਖਤਾਨਾਂ 'ਚ ਪਲਟ ਗਈ ਅਤੇ ਉਕਤ ਐਕਟਿਵਾ ਵੀ ਖਤਾਨਾਂ 'ਚ ਦਰੱਖਤਾਂ ਵਿਚ ਜਾ ਵੱਜੀ। ਬੱਚੀ ਮਾਨਿਆ ਹਾਦਸੇ ਵਾਲੀ ਥਾਂ 'ਤੇ ਹੀ ਦਮ ਤੋੜ ਗਈ, ਜਦਕਿ ਉਸ ਦੇ ਮਾਤਾ-ਪਿਤਾ ਸਿਰ 'ਚ ਸੱਟਾਂ ਲੱਗਣ ਕਰਕੇ ਜ਼ਖਮੀ ਹੋ ਗਏ। ਉਥੇ ਮੌਜੂਦ ਲੋਕਾਂ ਵੱਲੋਂ ਹਸਪਤਾਲ ਲਿਜਾਂਦੇ ਸਮੇਂ ਦੋਹਾਂ ਨੇ ਰਸਤੇ 'ਚ ਹੀ ਦਮ ਤੌੜ ਦਿੱਤਾ।

ਪੁਲਸ ਸੂਤਰਾਂ ਨੇ ਦੱਸਿਆ ਕਿ ਉਕਤ ਕਾਰ ਜੋ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਜਾ ਰਹੀ ਸੀ, ਵਿਚ ਦੋ ਔਰਤਾਂ, ਦੋ ਵਿਅਕਤੀ ਚਾਲਕ ਸਮੇਤ ਅਤੇ ਇਕ ਬੱਚਾ ਸਵਾਰ ਸੀ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਵਰਣਨਯੋਗ ਹੈ ਕਿ ਮੋਹਿਤ ਕੁਮਾਰ ਆਦਮਪੁਰ ਵਿਖੇ ਨਿਊਜ਼ ਪੇਪਰ ਏਜੰਟ ਸੀ, ਦੀ ਪਰਿਵਾਰ ਸਮੇਤ ਮੌਤ ਹੋਣ ਕਾਰਨ ਸਮੁੱਚੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ।


ਲਾਸ਼ ਸੜਕ 'ਤੇ ਰੱਖ ਪੁਲਸ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ
NEXT STORY