ਜਲੰਧਰ(ਸੋਨੂੰ)— ਥਾਣਾ ਮਕਸੂਦਾਂ ਦੇ ਏਰੀਆ 'ਚ ਆਉਂਦੇ ਪਿੰਡ ਕਾਹਨਪੁਰ 'ਚ ਜਲੰਧਰ ਪੁਲਸ ਦੀ ਲਾਪਰਵਾਹੀ ਨਾਲ 24 ਘੰਟਿਆਂ ਤੋਂ ਬਾਅਦ ਮੰਗਲਵਾਰ ਫਿਰ ਹਾਦਸਾ ਹੋ ਗਿਆ। ਰੱਖੜੀ ਦੇ ਦਿਨ ਹੋਏ ਹਾਦਸੇ ਵਾਲੀ ਜਗ੍ਹਾ 'ਤੇ ਜੋ ਟਰੱਕ ਹਾਦਸੇ ਦਾ ਕਾਰਨ ਬਣਿਆ ਸੀ, ਉਸੇ ਟਰੱਕ 'ਚ ਫਿਰ ਤੋਂ ਮੰਗਲਵਾਰ ਨੂੰ ਬਜਰੀ ਨਾਲ ਭਰਿਆ ਟਰੱਕ ਆ ਟਕਰਾਇਆ, ਜਿਸ ਨਾਲ ਚਾਲਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਉਥੇ ਰਾਹਗੀਰਾਂ ਦੀ ਮਦਦ ਨਾਲ ਟਰੱਕ 'ਚੋਂ ਬੜੀ ਹੀ ਸਖਤ ਮਿਹਨਤ ਤੋਂ ਬਾਅਦ ਕੱਢ ਕੇ ਹਸਪਤਾਲ 'ਚ ਦਾਖਲ ਕਰਵਾਇਆ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਪੁਲਸ ਵੱਲੋਂ ਟਰੱਕ ਸੜਕ ਤੋਂ ਬੀਤੇ ਦਿਨ ਦੀ ਘਟਨਾ ਤੋਂ ਬਾਅਦ ਹਟਾ ਦਿੱਤਾ ਜਾਂਦਾ ਤਾਂ ਸ਼ਾਇਦ ਹਾਦਸਾ ਨਾ ਹੁੰਦਾ। ਪੁਲਸ ਮੁਤਾਬਕ ਇਹ ਹਾਦਸਾ ਟਰੱਕ ਡਰਾਈਵਰ ਨੂੰ ਡਰਾਈਵਿੰਗ ਕਰਦੇ ਹੋਏ ਨੀਂਦ ਆਉਣ ਨਾਲ ਹੋਇਆ ਹੈ ਜੋਕਿ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾ ਗਿਆ।
ਮੋਗਾ 'ਚ ਅਕਾਲੀ ਆਗੂ ਨੇ ਫੜਿਆ ਵਾਲ ਕੱਟਣ ਵਾਲਾ ਭੂਤ, ਘਟਨਾ ਨੂੰ ਦੇਖ ਹਰ ਕੋਈ ਦੰਗ
NEXT STORY