ਲੁਧਿਆਣਾ (ਹਿਤੇਸ਼) - ਅੱਧ ਵਿਚਕਾਰ ਲਟਕੇ ਪ੍ਰਾਜੈਕਟਾਂ ਨੂੰ ਲੈ ਕੇ ਝੂਠ ਬੋਲਣ ਲਈ ਨੈਸ਼ਨਲ ਹਾਈਵੇ ਦੇ ਅਫਸਰਾਂ ਨੂੰ ਡੀ. ਸੀ. ਤੋਂ ਫਟਕਾਰ ਪਈ ਹੈ ਜਿਨ੍ਹਾਂ ਨੇ ਇਸ ਸਬੰਧੀ ਕਾਰਵਾਈ ਲਈ ਅਥਾਰਟੀ ਨੂੰ ਲਿਖ ਕੇ ਭੇਜਣ ਦੀ ਚਿਤਾਵਨੀ ਵੀ ਦਿੱਤੀ ਹੈ।
ਡੀ. ਸੀ. ਵੱਲੋਂ ਜ਼ਿਲੇ ਵਿਚ ਚੱਲ ਰਹੇ ਨੈਸ਼ਨਲ ਹਾਈਵੇ ਨਾਲ ਸਬੰਧਿਤ ਪ੍ਰਾਜੈਕਟਾਂ ਨੂੰ ਲੈ ਕੇ ਰੀਵਿਊ ਮੀਟਿੰਗ ਬੁਲਾਈ ਗਈ ਸੀ, ਜਿਥੇ ਲੁਧਿਆਣਾ-ਫਿਰੋਜ਼ਪੁਰ ਰੋਡ ਦੀ ਪ੍ਰੋਗਰੈੱਸ ਬਾਰੇ ਚਰਚਾ ਕਰਨ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਗਰਾਓਂ ਵਿਚ ਫਲਾਈਓਵਰ ਚਾਲੂ ਨਾ ਹੋਣ ਲਈ ਜੋ ਬਿਜਲੀ ਦੀਆਂ ਤਾਰਾਂ ਸ਼ਿਫਟ ਨਾ ਹੋਣ ਦੀ ਗੱਲ ਕਹੀ ਗਈ ਸੀ, ਉਸ ਨਾਲ ਅਜੇ ਉਸਾਰੀ ਕਾਰਜ ਹੋਣਾ ਵੀ ਬਾਕੀ ਰਹਿੰਦਾ ਹੈ, ਜਿਸ ਨੂੰ ਲੈ ਕੇ ਡੀ. ਸੀ. ਨੇ ਇਕ ਹਫਤੇ ਬਾਅਦ ਮੌਕੇ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਤਾਂ ਕਿ ਤਾਰਾਂ ਦੀ ਸ਼ਿਫਟਿੰਗ ਹੋਣ ਤੱਕ ਛੋਟੀਆਂ ਗੱਡੀਆਂ ਦੀ ਆਵਾਜਾਈ ਸ਼ੁਰੂ ਕੀਤੀ ਜਾ ਸਕੇ ਜਦੋਂਕਿ ਮੁੱਲਾਂਪੁਰ ਵਿਚ ਫਲਾਈਓਵਰ ਦਾ ਬਾਕੀ ਰਹਿੰਦਾ ਕੰਮ ਇਕ ਮਹੀਨੇ ਵਿਚ ਪੂਰਾ ਕਰਨ ਦੀ ਡੈੱਡਲਾਈਨ ਤੈਅ ਕੀਤੀ ਗਈ।
ਕੁਆਲਟੀ ਚੈਕਿੰਗ ਲਈ ਬਣਾਈ ਪੀ. ਡਬਲਿਊ. ਡੀ. ਅਫਸਰਾਂ ਦੀ ਕਮੇਟੀ
ਡੀ. ਸੀ. ਨੇ ਨੈਸ਼ਨਲ ਹਾਈਵੇ ਅਧੀਨ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਵਿਚ ਕੁਆਲਟੀ ਕੰਟਰੋਲ ਸਬੰਧੀ ਕ੍ਰਾਸ ਚੈਕਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪੀ. ਡਬਲਿਊ. ਡੀ. ਦੇ ਅਫਸਰਾਂ ਦੀ ਕਮੇਟੀ ਬਣਾਈ ਗਈ ਹੈ, ਜਿਸ ਨੂੰ ਖਾਸ ਕਰ ਕੇ ਜਗਰਾਓਂ ਵਿਚ ਬਣੇ ਫਲਾਈਓਵਰ ਦੀ ਚੈਕਿੰਗ ਕਰਨ ਨੂੰ ਕਿਹਾ ਗਿਆ ਹੈ, ਜਿਸ ਵਿਚ ਘਟੀਆ ਉਸਾਰੀ ਸਮੱਗਰੀ ਵਰਤੀ ਹੋਣ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਹਨ।
ਪਹਿਲਾਂ ਨਹਿਰ ਦੇ ਅਗਲੇ ਹਿੱਸੇ ਵਿਚ ਸ਼ੁਰੂ ਹੋਵੇਗਾ ਏਲੀਵੇਟਿਡ ਰੋਡ ਦਾ ਨਿਰਮਾਣ
ਸਮਰਾਲਾ ਚੌਕ ਤੋਂ ਫਿਰੋਜ਼ਪੁਰ ਰੋਡ ਤੱਕ ਬਣਨ ਵਾਲੇ ਨਵੇਂ ਏਲੀਵੇਟਿਡ ਰੋਡ ਦੀ ਉਸਾਰੀ ਨੂੰ ਲੈ ਕੇ ਪਹਿਲੇ ਹੀ ਦਿਨ ਤੋਂ ਸਵਾਲ ਉੱਠ ਰਹੇ ਹਨ। ਉਨ੍ਹਾਂ ਮੁੱਦਿਆਂ ਦਾ ਕੋਈ ਹੱਲ ਨਿਕਲਣ ਦੇ ਮੱਦੇਨਜ਼ਰ ਪਹਿਲਾਂ ਨਹਿਰ ਦੇ ਅਗਲੇ ਹਿੱਸੇ ਵਿਚ ਉਸਾਰੀ ਸ਼ੁਰੂ ਕਰਨ ਦੀ ਸਹਿਮਤੀ ਬਣੀ ਹੈ। ਡੀ. ਸੀ. ਨੇ ਨਿਰਮਾਣ ਕੰਪਨੀ ਨੂੰ ਕੰਮ ਸ਼ੁਰੂ ਕਰਨ ਲਈ ਪ੍ਰਪੋਜ਼ਲ ਬਣਾ ਕੇ ਭੇਜਣ ਲਈ ਕਿਹਾ ਹੈ ਤਾਂ ਕਿ ਰਸਤੇ ਬੰਦ ਹੋਣ 'ਤੇ ਡਾਈਵਰਜ਼ਨ ਪਲਾਨ ਬਾਰੇ ਟ੍ਰੈਫਿਕ ਪੁਲਸ ਤੋਂ ਐੱਨ. ਓ. ਸੀ. ਲਈ ਜਾ ਸਕੇ।
ਲਾਡੋਵਾਲ ਬਾਈਪਾਸ 'ਤੇ ਹਾਲ ਦੀ ਘੜੀ ਨਹੀਂ ਮਿਲੇਗਾ ਪੂਰੀ ਜਗ੍ਹਾ ਦਾ ਕਬਜ਼ਾ
ਫਿਰੋਜ਼ਪੁਰ ਰੋਡ ਤੋਂ ਸਿੱਧਵਾਂ ਨਹਿਰ ਨਾਲ ਹੋ ਕੇ ਲਾਡੋਵਾਲ ਤੱਕ ਬਣਨ ਵਾਲੇ 17 ਕਿਲੋਮੀਟਰ ਲੰਬੇ ਬਾਈਪਾਸ 'ਤੇ ਹਾਲ ਦੀ ਘੜੀ ਪੂਰੀ ਜਗ੍ਹਾ ਦਾ ਕਬਜ਼ਾ ਨਹੀਂ ਮਿਲੇਗਾ ਕਿਉਂਕਿ ਕਈ ਜਗ੍ਹਾ ਫਸਲ ਖੜ੍ਹੀ ਹੋਣ ਕਾਰਨ ਕਿਸਾਨਾਂ ਨੇ ਜਗ੍ਹਾ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਕੁਝ ਸਾਈਟਾਂ ਵਿਚ ਪਾਪੁਲਰ ਦੇ ਰੁੱਖ ਖੜ੍ਹੇ ਹੋਣ ਅਤੇ ਉਸਾਰੀ ਕਾਰਜਾਂ ਦੀ ਵਣ ਵਿਭਾਗ ਅਤੇ ਪੀ. ਡਬਲਿਊ. ਡੀ. ਵੱਲੋਂ ਵੈਲਿਊਏਸ਼ਨ ਕਰਨ ਤੋਂ ਬਾਅਦ ਮੁਆਵਜ਼ਾ ਦੇਣ 'ਤੇ ਹੀ ਜਗ੍ਹਾ ਖਾਲੀ ਕਰਵਾਈ ਜਾ ਸਕਦੀ ਹੈ, ਜਿਸ 'ਤੇ ਡੀ. ਸੀ. ਨੇ ਨਿਰਮਾਣ ਕੰਪਨੀ ਨੂੰ ਉਸ ਦੇ ਕਬਜ਼ੇ ਵਿਚ ਆ ਚੁੱਕੀ ਨਹਿਰ ਨਾਲ ਲੱਗਦੀ 4.5 ਮਿਲੋਮੀਟਰ ਅਤੇ 5 ਮਿਲੋਮੀਟਰ ਬਾਕੀ ਜ਼ਮੀਨ 'ਤੇ ਉਸਾਰੀ ਤੇਜ਼ ਕਰਨ ਨੂੰ ਕਿਹਾ ਹੈ।
ਨਾਭਾ ਆੜ੍ਹਤੀਆ ਐਸੋਸੀਏਸ਼ਨ ਦੇ ਇਜਲਾਸ 'ਚ ਜ਼ਬਰਦਸਤ ਹੰਗਾਮਾ
NEXT STORY