ਰੋਪੜ (ਪੂਜਾ, ਮੂੰਗਾ) - ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਗੁਰਬਖਸ਼ ਕੌਰ ਨਿਊਜੀਲੈਂਡ ਵਾਸੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ 11 ਮਰੀਜ਼ਾਂ ਦੀਆਂ ਅੱਖਾਂ ਦਾ ਆਪ੍ਰੇਸ਼ਨ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਪਿੰਡ ਥਾਂਦੀਆਂ ਵਿਖੇ ਲਾਇਨ ਸੁੱਚਾ ਰਾਮ ਦੀ ਪ੍ਰਧਾਨਗੀ ਹੇਠ ਕੀਤੇ ਗਏ। ਇਸ ਸਮਾਗਮ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਲਾਇਨ ਪਰਮਜੀਤ ਸਿੰਘ ਚਾਵਲਾ ਪੀ. ਡੀ. ਜੀ. ਅਤੇ ਲਾਇਨ ਡਾ. ਮਹਿੰਦਰਜੀਤ ਸਿੰਘ ਪੀ. ਡੀ. ਜੀ. ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ’ਚ ਰਹਿ ਕੇ ਮਾਨਵਤਾ ਦੀ ਸੇਵਾ ਕਰਨੀ ਲਾਇਨਜ਼ ਦਾ ਮੁੱਖ ਮੰਤਵ ਹੈ, ਜੋ ਕਿ ਇਹ ਕਲੱਬ ਬਾਖੂਬੀ ਕਰ ਰਿਹਾ ਹੈ। ਇਸ ਮੌਕੇ ਲਾਇਨ ਹਰਦੇਵ ਸਿੰਘ ਬੇਦੀ ਰੀਜਨ ਚੇਅਰਮੈਨ, ਲਾਇਨ ਕਰਮਵੀਰ ਸਿੰਘ ਪ੍ਰੋਜੈਕਟ ਚੇਅਰਮੈਨ, ਲਾਇਨ ਗਗਨਦੀਪ ਸਿੰਘ ਮੈਂਬਰਸ਼ਿਪ ਚੇਅਰਪਰਸਨ, ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਡਾਇਰੈਕਟਰ, ਲਾਇਨ ਅਮਰਦੀਪ ਸਿੰਘ ਪੂੰਨੀ, ਸ: ਗਿਆਨ ਸਿੰਘ ਰਿਟਾਇਰਡ ਕਮਾਂਡੈਂਟ, ਡਾ.ਨਾਮਦੇਵ ਬੰਗਡ਼, ਸਤਨਾਮ ਅਰੋਡ਼ਾ ਪੀ. ਆਰ. ਓ., ਡਾ. ਮੁਕੇਸ਼ ਕੁਮਾਰ ਉਪਾਧਿਆਏ, ਡਾ. ਬਲਵੀਰ ਬੱਲ, ਡਾ. ਪ੍ਰੇਨਿਕਾ, ਗਗਨਦੀਪ ਬੰਗਾ, ਰਾਮਜੀਤ ਸਿੰਘ, ਰਮਨਜੀਤ ਸਿੰਘ ਬੇਦੀ ਆਦਿ ਹਾਜ਼ਰ ਸਨ।
ਹਰਮੇਸ਼ ਧੀਮਾਨ ਪ੍ਰਧਾਨ ਤੇ ਕੁਲਦੀਪ ਮਿਨਹਾਸ ਚੁਣੇ ਸਕੱਤਰ
NEXT STORY