ਮੌੜ ਮੰਡੀ (ਪ੍ਰਵੀਨ) — ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਚਲ ਰਹੇ ਮਾਫੀਆ ਤੇ ਘਪਲੇ ਦੇ ਖਿਲਾਫ ਬੋਲਣ ਵਾਲੇ ਤੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਹਥਿਆਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਗਿਰਗਿਟ ਦੀ ਤਰ੍ਹਾਂ ਰੰਗ ਬਦਲ ਰਹੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਿਰੋਧੀ ਪੱਖ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਕਸਰ ਹੀ ਇਹ ਬਿਆਨਬਾਜ਼ੀ ਕਰਦੇ ਸਨ ਕਿ ਪੰਜਾਬ 'ਚ ਕਾਂਗਰਸ ਸਰਕਾਰ ਬਣਨ 'ਤੇ ਭ੍ਰਿਸ਼ਟਾਚਾਰੀਆਂ, ਨਸ਼ਾ ਮਾਫੀਆ ਤੇ ਲੁਟੇਰਿਆਂ ਨੂੰ ਜੇਲਾਂ 'ਚ ਪਾਇਆ ਜਾਵੇਗਾ ਪਰ ਹੁਣ ਸਰਕਾਰ ਬਣਨ 'ਤੇ ਕਪੈਟਨ ਅਮਰਿੰਦਰ ਨੇ ਵਾਅਦਿਆਂ ਸੰਬੰਧੀ ਮੂੰਹ ਬੰਦ ਕਰ ਲਿਆ ਹੈ ਤੇ ਸਿਰਫ ਇਨ੍ਹਾਂ ਹੀ ਰਾਗ ਅਲਾਪ ਰਹੇ ਹਨ ਕਿ ਅਸੀਂ ਬਦਲੇ ਵਾਲੀ ਰਾਜਨੀਤੀ ਨਹੀਂ ਕਰਨੀ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਰੌਲਾ ਪਾ ਰਹੇ ਹਨ ਕਿ ਸੂਬੇ 'ਚ ਸਿਰਫ ਕੇਬਲ ਮਾਫੀਏ ਨੇ 684 ਕਰੋੜ ਰੁਪਏ ਦਾ ਸਰਕਾਰ ਨੂੰ ਚੂਨਾ ਲਗਾਇਆ ਹੈ। ਇਸ 'ਤੇ ਪੰਜਾਬ ਸਰਕਾਰ ਕਾਰਵਾਈ ਕਰੇ ਪਰ ਕੈਪਟਨ ਸਾਹਿਬ ਦਾ ਕਾਰਵਾਈ ਕਰਨ ਦਾ ਮੂਡ ਹੀ ਨਹੀਂ ਬਣ ਰਿਹਾ, ਜਿਸ ਤੋਂ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੰਢਤੁੱਪ ਹੋ ਚੁੱਕੀ ਹੈ।
ਨਸ਼ੀਲੀਆ ਗੋਲੀਆਂ ਅਤੇ ਕੈਪਸੂਲਾਂ ਸਮੇਤ ਵਿਅਕਤੀ ਗ੍ਰਿਫ਼ਤਾਰ
NEXT STORY