ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਅੱਜ ਦੇ ਸਮੇਂ ’ਚ ਵਿਦਿਆਰਥੀਆਂ ਦੀ ਸੁਰੱਖਿਆ ਇਕ ਜ਼ਰੂਰੀ ਵਿਸ਼ਾ ਹੈ, ਜਿਸ ਤਹਿਤ ਬੱਚਿਆਂ ਨੂੰ ਮੁਸ਼ਕਲ ਸਮੇਂ ਆਪਣੀ ਰੱਖਿਆ ਬਿਨਾਂ ਕਿਸੇ ਹਥਿਆਰ ਤੋਂ ਕਿਵੇਂ ਕਰਨੀ ਹੈ, ਸਿਖਾਉਣਾ ਬਹੁਤ ਜ਼ਰੂਰੀ ਹੈ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਐੱਸ. ਬੀ. ਐੱਸ. ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਵਿਦਿਆਰਥੀਆਂ ਨੂੰ ਆਤਮ ਰੱਖਿਆ ਲਈ ਸਿੱਖਿਆ ਦੇਣ ਲਈ ਵਿਦਿਆਰਥੀਆਂ ਨੂੰ ਤਾਈਕਵਾਂਡੋ, ਕਰਾਟੇ, ਬਾਕਸਿੰਗ, ਕਿੱਕ ਬਾਕਸਿੰਗ ਅਤੇ ਵੁਸ਼ੂ ਆਦਿ ਸਿਖਲਾਈ ਦਿੱਤੀ ਜਾਂਦੀ ਹੈ। ਕਰਾਟੇ ਦੇ ਕੋਚ ਬਿਕਰਮਜੀਤ ਸਿੰਘ ਬੱਚਿਆਂ ਨੂੰ ਸਿਖਾ ਰਹੇ ਹਨ ਕਿ ਕਿਸੇ ਵੀ ਮੁਸੀਬਤ ਸਮੇਂ ਦੁਸ਼ਮਣ ਤੋਂ ਆਤਮ ਰੱਖਿਆ ਕਿਵੇਂ ਕਰਨੀ ਹੈ। ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਸਾਡੇ ਸਰੀਰ ਦੇ ਮਜ਼ਬੂਤ ਜੋਡ਼ ਜਿਵੇਂ ਕੂਹਣੀ, ਗੋਡਾ, ਅੱਡੀ ਦੀ ਮਦਦ ਨਾਲ ਅਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ। ਅੱਜ ਦੇ ਸਮੇਂ ’ਚ ਲਡ਼ਕੀਆਂ ਲਈ ਜੂਡੋ, ਕਰਾਟੇ ਸਿੱਖਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਲਡ਼ਕੀਆਂ ਆਪਣੀ ਰੱਖਿਆ ਕਰ ਸਕਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਕਮਲਜੀਤ ਕੌਰ ਨੇ ਕਿਹਾ ਕਿ ਸਕੂਲ ਦਾ ਉਦੇਸ਼ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ।
ਨੈਸ਼ਨਲ ਪੱਧਰ ’ਤੇ ਤਪਾ ਦੇ 73 ਸਾਲਾ ਦੌਡ਼ਾਕ ਨੇ 10 ਕਿਲੋਮੀਟਰ ਦੌਡ਼ ’ਚ ਕਾਂਸੀ ਦਾ ਤਮਗਾ ਜਿੱਤਿਆ
NEXT STORY