ਸੰਗਰੂਰ (ਅਨੀਸ਼)- ਬੀ. ਡੀ. ਪੀ. ਓ . ਦਫਤਰ ਸ਼ੇਰਪੁਰ ਅੱਗਿਓਂ ਦੀ ਜਾਂਦੀ ਸਡ਼ਕ ਜੋ ਕਿ ਕਈ ਪਿੰਡਾਂ ਨੂੰ ਜੋਡ਼ਦੀ ਹੈ ਤੇ ਬਰਸਾਤ ਦੇ ਪਾਣੀ ਦਾ ਨਿਕਾਸ ਨਾ ਦੇ ਬਰਾਬਰ ਹੈ । ਜੇਕਰ ਹਲਕੀ ਜਿਹੀ ਬਰਸਾਤ ਵੀ ਪੈ ਜਾਵੇ ਤਾਂ ਕਈ ਹਫ਼ਤੇ ਸਡ਼ਕ ਤੋਂ ਪਾਣੀ ਹੀ ਨਹੀਂ ਸੁੱਕਦਾ, ਜਿਸ ਕਾਰਨ ਇਸ ਸਡ਼ਕ ਤੋਂ ਲੰਘਣ ਵਾਲਿਆਂ ਨੂੰ ਕਾਫ਼ੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ । ਸਕੂਲ ਦੇ ਬੱਚਿਆਂ ਨੂੰ ਸਵੇਰੇ ਅਤੇ ਸ਼ਾਮ ਇਸ ਗੰਦੇ ਪਾਣੀ ’ਚੋਂ ਦੀ ਹੋ ਕੇ ਲੰਘਣਾ ਪੈ ਰਿਹਾ ਹੈ, ਜਿਸ ਨਾਲ ਹਰ ਰੋਜ਼ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਹੱਲਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਸਾਨੂੰ ਹਰ ਵਕਤ ਇਸ ਗੰਦੇ ਪਾਣੀ ’ਚ ਦੀ ਹੀ ਲੰਘਣਾ ਪੈਂਦਾ ਹੈ, ਜਿਸ ਨਾਲ ਸਾਨੂੰ ਬਹੁਤ ਸਮੱਸਿਆ ਪੇਸ਼ ਆਉਂਦੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਹਾਲਾਤਾਂ ਵੱਲ ਧਿਆਨ ਦੇਣ ਕਿ ਅਸੀਂ ਕਿਸ ਸਥਿਤੀ ਵਿਚ ਆਪਣਾ ਜੀਵਨ ਗੁਜ਼ਾਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਮਲੇਰੀਏ ਅਤੇ ਡੇਂਗੂ ਦੀ ਰੋਕਥਾਮ ਲਈ ਲੱਖਾਂ ਰੁਪਏ ਖ਼ਰਚ ਕਰ ਰਹੀ ਹੈ ਅਤੇ ਦੂਜੇ ਪਾਸੇ ਇਸ ਸਡ਼ਕ ’ਤੇ ਖਡ਼੍ਹਾ ਗੰਦਾ ਪਾਣੀ ਅਨੇਕਾਂ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ । ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਸਡ਼ਕ ਦੀ ਹਾਲਤ ’ਚ ਸੁਧਾਰ ਨਹੀਂ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜ਼ਿਕਰਯੋਗ ਹੈ ਕਿ ਪਿੰਡਾਂ ਦੇ ਵਿਕਾਸ ਕਾਰਜਾਂ ’ਚ ਮੋਹਰੀ ਰੋਲ ਅਦਾ ਕਰਨ ਵਾਲਾ ਬੀ. ਡੀ. ਪੀ. ਓ. ਦਫਤਰ ਦੇ ਮੇਨ ਗੇਟ ਤੋਂ ਇਹ ਸਡ਼ਕ ਜਾਂਦੀ ਹੈ ਪਰ ਇਸ ਮਹਿਕਮੇ ਦਾ ਵੀ ਇਸ ਵੱਲ ਕੋਈ ਧਿਆਨ ਨਹੀਂ ਹੈ ।
ਸ਼ਹੀਦ ਫੌਜੀਆਂ ਦੀ ਆਤਮਿਕ ਸ਼ਾਂਤੀ ਲਈ ਸੁੰਦਰ ਕਾਂਡ ਦੇ ਪਾਠ ਕਰਵਾਏ
NEXT STORY