ਸੰਗਰੂਰ (ਬੇਦੀ)-ਸੰਤ ਬਾਬਾ ਅਤਰ ਸਿੰਘ ਸਰਕਾਰੀ ਪਾਲੀਟੈਕਨਿਕ ਕਾਲਜ, ਬਡਬਰ (ਬਰਨਾਲਾ) ਵਿਖੇ ਪ੍ਰਿੰਸੀਪਲ ਰਾਵਿੰਦਰ ਸਿੰਘ ਹੁੰਦਲ ਦੀ ਅਗਵਾਈ ’ਚ ਗੁਰਜੀਤ ਸਿੰਘ, ਫਾਇਰ ਅਫਸਰ ਬਰਨਾਲਾ ਵੱਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਅੱਗ ਬੁਝਾਉਣ ਸਬੰਧੀ ਅੱਗ ਬੁਝਾਊ ਯੰਤਰਾਂ ਦੀ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਨੇ ਵੱਖ-ਵੱਖ ਤਰੀਕਿਆਂ ਨਾਲ ਅੱਗ ਲੱਗਣ, ਅੱਗ ਵਧਣ ਦੇ ਕਾਰਨ ਤੋਂ ਇਲਾਵਾ ਵੱਖ-ਵੱਖ ਤਰੀਕਿਆਂ ਨਾਲ ਅੱਗ ਬੁਝਾਉਣ ਲਈ ਵਰਤੇ ਜਾਂਦੇ ਸਾਧਨਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਘਰਾਂ ’ਚ ਵਰਤੀ ਜਾਂਦੀ ਗੈਸ ਨੂੰ ਲੱਗੀ ਅੱਗ ਕਿਵੇਂ ਬੁਝਾਈ ਜਾਂਦੀ ਹੈ, ਦੀ ਟ੍ਰੇਨਿੰਗ ਵੀ ਦਿੱਤੀ ਅਤੇ ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਟੇਜ ਦੀ ਕਾਰਵਾਈ ਨਰਿੰਦਰ ਸਿੰਘ, ਅਫਸਰ ਇੰਚ. ਵਰਕਸ਼ਾਪ ਵੱਲੋਂ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਸ਼੍ਰੀ ਗੁਰਜੀਤ ਸਿੰਘ, ਫਾਇਰ ਅਫਸਰ ਬਰਨਾਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ
NEXT STORY