ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) -ਪੁਲਸ ਨੇ ਇਕ ਵਿਅਕਤੀ ਨੂੰ 80 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਧਰਮਪਾਲ ਐਂਟੀ ਨਾਰਕੋਟਿੱਕ ਸੈੱਲ ਬਰਨਾਲਾ ਨੇ ਦੱਸਿਆ ਕਿ ਹਰਜੀਤ ਸਿੰਘ ਆਈ.ਪੀ.ਐੱਸ. ਐੱਸ.ਐੱਸ.ਪੀ. ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੁਖਦੇਵ ਸਿੰਘ ਵਿਰਕ ਕਪਤਾਨ ਪੁਲਸ (ਇੰਨ) ਬਰਨਾਲਾ ਪਰਮਿੰਦਰ ਸਿੰਘ ਡੀ.ਐੱਸ.ਪੀ. (ਸਪੈਸ਼ਲ), ਜਸਵੀਰ ਸਿੰਘ ਡੀ.ਐੱਸ.ਪੀ. ਅਤੇ ਰਾਜੇਸ਼ ਕੁਮਾਰ ਛਿੱਬਰ ਉਪ ਕਪਤਾਨ (ਸਿਟੀ) ਬਰਨਾਲਾ ਦੀਆਂ ਹਦਾਇਤਾਂ ਅਨੁਸਾਰ ਪੁਲਸ ਵੱਲੋਂ ਚੋਣਾਂ ਦੇ ਮੱਦੇਨਜ਼ਰ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਜਦੋਂ ਬੀਤੀ 18 ਮਾਰਚ ਨੂੰ ਸਹਾਇਕ ਥਾਣੇਦਾਰ ਹਰਜਿੰਦਰ ਐਂਟੀ ਨਾਰਕੋਟਿੱਕ ਸੈੱਲ ਬਰਨਾਲਾ ਨੇ ਪੁਲਸ ਪਾਰਟੀ ਸਮੇਤ ਮੁਖਬਰੀ ਦੇ ਆਧਾਰ ’ਤੇ ਦੋਸ਼ੀ ਲਖਵਿੰਦਰ ਸਿੰਘ ਮਾਲਕ ਸੰਗਮ ਢਾਬਾ ਬਠਿੰਡਾ ਬਾਈਪਾਸ ਬਰਨਾਲਾ ’ਤੇ ਰੇਡ ਕਰਦੇ ਹੋਏ ਉਸ ਤੋਂ 80 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕਰਵਾ ਕੇ ਉਸ ਨੂੰ ਗ੍ਰਿਫਤਾਰ ਕੀਤਾ ਅਤੇ ਥਾਣਾ ਸਿਟੀ ਬਰਨਾਲਾ ’ਚ ਕੇਸ ਦਰਜ ਕਰਵਾਇਆ। ਦੋਸ਼ੀ ਤੋਂ ਹੋਰ ਪੁੱਛਗਿੱਛ ਜਾਰੀ ਹੈ। ਪੁਲਸ ਪਾਰਟੀ ’ਚ ਪਰਮਵੀਰ ਸਿੰਘ, ਗੁਰਬਖਸ਼ੀਸ਼ ਸਿੰਘ ਅਤੇ ਜਗਤਾਰ ਸਿੰਘ ਸ਼ਾਮਲ ਸਨ।
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਖੇ ਕਰਵਾਈ ਚੌਥੀ ਅਥਲੈਟਿਕਸ ਮੀਟ
NEXT STORY