ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਜਮਹੂਰੀ ਅਧਿਕਾਰ ਸਭਾ, ਬਰਨਾਲਾ ਦੀ ਮੀਟਿੰਗ ਤਰਕਸ਼ੀਲ ਭਵਨ, ਬਰਨਾਲਾ ਵਿਖੇ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਪਿਛਲੇ ਦਿਨੀਂ ਵਿਵਾਦ ’ਚ ਆਏ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ (ਬਰਨਾਲਾ) ’ਚ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਤਹਿਤ ਯੋਗ ਐੱਸ. ਸੀ., ਬੀ. ਸੀ . ਵਿਦਿਆਰਥੀਆਂ ਤੋਂ ਜਬਰੀ ਫੀਸਾਂ ਉਗਰਾਹੁਣ ਅਤੇ ਦਾਖ਼ਲੇ ਨਾ ਦੇਣ ਦੇ ਮਾਮਲੇ ’ਤੇ ਵਿਚਾਰ ਕੀਤੀ ਗਈ। ਜ਼ਿਲਾ ਸਕੱਤਰ ਸੋਹਣ ਸਿੰਘ ਮਾਝੀ ਨੇ ਕਿਹਾ ਕਿ ਪਿਛਲੇ ਸਮੇਂ ’ਚ ਵੀ ਸਾਡੇ ਧਿਆਨ ’ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਕਾਲਜਾਂ ਵਲੋਂ ਉਲੰਘਣਾ ਕਰਨ ਦੇ ਮਾਮਲੇ ਆਏ ਸਨ। ਉਨ੍ਹਾਂ ਦੀ ਪਡ਼ਤਾਲ ਕਰ ਕੇ ਜਮਹੂਰੀ ਅਧਿਕਾਰ ਸਭਾ ਵਲੋਂ ਰਿਪੋਰਟ ਜਾਰੀ ਕੀਤੀ ਗਈ ਸੀ ਤੇ ਉਨ੍ਹਾਂ ਕਾਲਜਾਂ ਸੰਸਥਾਵਾਂ ਨੂੰ ਉਗਰਾਈਆਂ ਫੀਸਾਂ ਵਾਪਸ ਕਰਨੀਆਂ ਪਈਆਂ ਅਤੇ ਹੋਰ ਵਿਦਿਆਰਥੀਆਂ ਨੂੰ ਸਕੀਮ ਤਹਿਤ ਸਿਰਫ਼ ਸਕਿਉਰਿਟੀ ਫੀਸ ਲੈ ਕੇ ਦਾਖਲੇ ਕਰਨੇ ਪਏ। ਪ੍ਰਧਾਨ ਜੀ ਨੇ ਕਿਹਾ ਕਿ ਸਕੀਮ ਤਹਿਤ ਯੋਗ ਵਿਦਿਆਰਥੀਆਂ ਨੂੰ ਦਾਖਲਾ ਦਿਵਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਸਭਾ ਵਲੋਂ ਇਸ ਮਾਮਲੇ ਦੀ ਰਿਪੋਰਟ ਤਿਆਰ ਕਰਨ ਲਈ ਇਕ ਪਡ਼ਤਾਲ ਕਮੇਟੀ ਬਣਾਈ ਗਈ ਹੈ, ਜੋ ਛੇਤੀ ਹੀ ਵਿਦਿਆਰਥੀਆਂ, ਮਾਪਿਆਂ, ਕਾਲਜ ਪ੍ਰਿੰਸੀਪਲ, ਪ੍ਰਸ਼ਾਸਨ ਨਾਲ ਸੰਪਰਕ ਕਰਕੇ ਆਪਣੀ ਰਿਪੋਰਟ ਦੇਵੇਗੀ। ਇਸ ਸਮੇਂ ਪਿਸ਼ੌਰਾ ਸਿੰਘ, ਹਰਚਰਨ ਸਿੰਘ, ਹੇਮ ਰਾਜ ਸਟੈਨੋ, ਗੁਲਵੰਤ ਸਿੰਘ, ਹਰਚਰਨ ਚਹਿਲ, ਮਨਜਿੰਦਰ ਸਿੰਘ, ਮੈਡਮ ਪਰਮਜੀਤ ਕੌਰ ਜੋਧਪੁਰ, ਬਿੱਕਰ ਸਿੰਘ ਔਲਖ, ਵਰਿੰਦਰ ਦੀਵਾਨਾ ਹਾਜ਼ਰ ਸਨ।
ਰਸਤੇ ’ਚ ਖੋਲ੍ਹਿਆ ਸ਼ਰਾਬ ਦਾ ਠੇਕਾ, ਲੋਕ ਧਰਨੇ ’ਤੇ ਬੈਠੇ
NEXT STORY