ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਮਜੀਤ ਸਿੰਘ ਸਹਾਇਕ ਕਮਿਸ਼ਨਰ (ਜ)-ਕਮ-ਨੋਡਲ ਅਫ਼ਸਰ ਸਵੀਪ ਦੇ ਯਤਨਾਂ ਨਾਲ ਸਵੀਪ ਸੈੱਲ, ਬਰਨਾਲਾ ਤੋਂ ਸਹਾਇਕ ਨੋਡਲ ਅਫ਼ਸਰ ਨਰਿੰਦਰ ਸਿੰਘ ਅਤੇ ਸਤਨਾਮ ਸਿੰਘ ਵੱਲੋਂ ਐੱਸ. ਡੀ. ਫਾਰਮੇਸੀ ਕਾਲਜ, ਬਰਨਾਲਾ ਵਿਖੇ ਵੋਟਰ ਜਾਗਰੂਕਤਾ, ਅਪੰਗ ਵੋਟਰਾਂ ਦੀ ਸਹਾਇਤਾ ਲਈ ਪੋਲਿੰਗ ਬੂਥਾਂ ’ਤੇ ਵਲੰਟੀਅਰਜ਼ ਦੀ ਤਾਇਨਾਤੀ ਅਤੇ ਚੋਣ ਸਬੰਧੀ ਟੈਲੀਫੋਨ ਸਹਾਇਤਾ ਨੰਬਰ 1950 ਦੀ ਜਾਣਕਾਰੀ ਦਿੱਤੀ। ਇਸ ਸਮੇਂ ਡੀ. ਫਾਰਮੇਸੀ ਦੇ ਵਿਦਿਆਰਥੀਆਂ ਅਤੇ ਸਟਾਫ ਦੇ ਮੋਬਾਇਲ ਫੋਨਾਂ ’ਚ ਸੀ. ਵਿਜ਼ਿਲ ਐਪ ਦੀ ਮਹੱਤਤਾ ਦੀ ਜਾਣਕਾਰੀ ਦੇਣ ਉਪਰੰਤ ਇਸ ਐਪ ਨੂੰ ਇੰਸਟਾਲ ਵੀ ਕਰਵਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਵੀ. ਵੀ. ਪੈਟ ਦੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਸਹਿਤ ਟ੍ਰੇਨਿੰਗ ਦਿੱਤੀ ਗਈ। ਕਾਲਜ ਦੇ ਪ੍ਰਿੰਸੀਪਲ ਵਿਜੇ ਕੁਮਾਰ ਬਾਂਸਲ ਨੇ ਸਵੀਪ ਟੀਮ ਦਾ ਇਸ ਯਤਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਕੁਲਦੀਪ ਸਿੰਘ ਜੋਸ਼ੀ ਨੂੰ ਚੋਣਾਂ ਸਬੰਧੀ ਜਾਣਕਾਰੀ ਦੇਣ ਵਾਲੀਆਂ ਕਿਤਾਬਾਂ ਦਿੱਤੀਆਂ ਗਈਆਂ। ਇਸ ਸਮੇਂ ਸੁਪਰਡੈਂਟ ਹਰਵਿੰਦਰ ਸ਼ਰਮਾ, ਲੈਕਚਰਾਰ ਦੀਪਾਲੀ ਮਿੱਤਲ ਅਤੇ ਪਰਮਜੀਤ ਕੌਰ ਤੋਂ ਇਲਾਵਾ ਸਮੂਹ ਵਿਦਿਆਰਥੀ ਸ਼ਾਮਲ ਸਨ।
ਮਾਤਾ ਸਾਹਿਬ ਕੌਰ ਕਾਲਜ ਦੇ ਫੀਸਾਂ ਦੇ ਵਿਵਾਦ ’ਤੇ ਰਿਪੋਰਟ ਪੇਸ਼ ਕਰੇਗੀ ਜਮਹੂਰੀ ਅਧਿਕਾਰ ਸਭਾ
NEXT STORY