ਹੁਸ਼ਿਆਰਪੁਰ, (ਜ.ਬ.)- ਵੀਰਵਾਰ ਸਵੇਰੇ 8 ਵਜੇ ਸ਼ਹਿਰ ਦੇ ਦੁਸਹਿਰਾ ਮੈਦਾਨ ਦੇ ਨਾਲ ਲੱਗਦੇ ਟੈਗੋਰ ਪਾਰਕ ਕੋਲ ਟ੍ਰਿਨਟੀ ਸਕੂਲ ਦੀ ਬੱਸ 'ਚ ਸਵਾਰ 45 ਬੱਚਿਆਂ ਦੀ ਜਾਨ ਉਸ ਸਮੇਂ ਮੁਸੀਬਤ 'ਚ ਪੈ ਗਈ ਜਦ ਬੱਸ ਸਟਾਪ 'ਤੇ ਬੱਚਿਆਂ ਨੂੰ ਚੜ੍ਹਾ ਰਹੀ ਸੀ ਤੇ ਉਨ੍ਹਾਂ ਦੀ ਬੱਸ ਦੀ ਸਾਈਡ 'ਚ ਬੇਕਾਬੂ ਹੋਈ ਇਕ ਦੂਜੇ ਸਕੂਲ ਦੀ ਖਾਲੀ ਬੱਸ ਆ ਵੱਜੀ ਪਰ ਟ੍ਰਿਨਟੀ ਸਕੂਲ ਦੀ ਬੱਸ ਦੀਆਂ ਖਿੜਕੀਆਂ 'ਤੇ ਸੇਫਟੀ ਗ੍ਰਿਲ ਲੱਗੀ ਸੀ ਜੋ ਬੱਸ 'ਚ ਸਵਾਰ 45 ਬੱਚਿਆਂ ਲਈ ਜੀਵਨ-ਰੱਖਿਅਕ ਸਾਬਤ ਹੋਈ। ਕਿਸੇ ਵੀ ਬੱਚੇ ਨੂੰ ਗੰਭੀਰ ਸੱਟਾਂ ਤਾਂ ਨਹੀਂ ਲੱਗੀਆਂ ਪਰ 2 ਖਿੜਕੀਆਂ ਦੇ ਸ਼ੀਸ਼ੇ ਟੁੱਟਣ ਨਾਲ 4 ਬੱਚਿਆਂ ਨੂੰ ਮਾਮੂਲੀ ਝਰੀਟਾਂ ਜ਼ਰੂਰ ਆਈਆਂ ਪਰ ਹਾਦਸੇ ਦੌਰਾਨ ਬੱਚਿਆਂ ਦੀਆਂ ਚੀਕਾਂ ਸੁਣ ਕੇ ਮਾਪੇ ਘਬਰਾ ਗਏ।
ਕਿਸ ਤਰ੍ਹਾਂ ਹੋਈ ਦੋਨਾਂ ਬੱਸਾਂ 'ਚ ਟੱਕਰ?
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਟ੍ਰਿਨਟੀ ਸਕੂਲ ਦੀ ਬੱਸ ਪੀ ਬੀ 07 ਏ ਬੀ 9425 ਟੈਗੋਰ ਪਾਰਕ ਬੱਸ ਸਟਾਫ਼ 'ਤੇ ਰੁਕਦੇ ਹੀ ਮਾਪੇ ਬੱਚਿਆਂ ਨੂੰ ਬੱਸ 'ਚ ਚੜ੍ਹਾ ਰਹੇ ਸਨ ਉਥੇ ਦੂਜੇ ਪਾਸੇ ਉਚਾਈ 'ਤੇ ਜੀਵਨ ਮਾਡਲ ਸਕੂਲ ਦੀ ਬੱਸ ਨੰ. ਪੀ ਬੀ 07 ਪੀ 6316 ਬੱਚਿਆਂ ਨੂੰ ਲੈਣ ਆ ਰਹੀ ਸੀ ਤਾਂ ਇਹ ਬੱਸ ਬੇਕਾਬੂ ਹੋ ਕੇ ਟ੍ਰਿਨਟੀ ਸਕੂਲ ਦੀ ਬੱਸ ਨਾਲ ਜਾ ਟਕਰਾਈ ਪਰ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾ ਹੋ ਗਿਆ।
ਸੂਚਨਾ ਉਪਰੰਤ ਮੌਕੇ 'ਤੇ ਪਹੁੰਚੀ ਪੁਲਸ
ਟੱਕਰ ਦੇ ਬਾਅਦ ਬੱਸ 'ਚ ਸਵਾਰ ਬੱਚਿਆਂ ਹੀ ਨਹੀਂ ਬਲਕਿ ਬੱਚਿਆਂ ਨੂੰ ਚੜ੍ਹਾਉਣ ਪਹੁੰਚੇ ਮਾਪਿਆਂ 'ਚ ਵੀ ਭਜਦੌੜ ਮਚ ਗਈ। ਮਾਪਿਆਂ ਨੇ ਹਾਦਸੇ ਦੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦੇ ਦਿੱਤੀ। ਸੂਚਨਾ ਮਿਲਦੇ ਹੀ ਹੈੱਡ ਕਾਂਸਟੇਬਲ ਕੁਲਵੰਤ ਸਿੰਘ ਤੇ ਦਲਜੀਤ ਸਿੰਘ ਮੌਕੇ 'ਤੇ ਪਹੁੰਚੇ ਤੇ ਜਾਂਚ 'ਚ ਜੁਟ ਗਏ। ਬੱਚਿਆਂ ਨੂੰ ਤੁਰੰਤ ਸਕੂਲ ਤੋਂ ਆਈ ਦੂਜੀ ਬੱਸ 'ਚ ਬਿਠਾ ਕੇ ਸਕੂਲ ਭੇਜ ਦਿੱਤਾ ਗਿਆ ਉਥੇ ਬੱਚਿਆਂ ਦੇ ਮਾਪਿਆਂ ਗੁਰਵਿੰਦਰ ਸਿੰਘ, ਅਤੁਲ ਵਰਮਾ, ਮੋਹਿਤ ਗੁਪਤਾ, ਸੰਜੇ ਗੁਪਤਾ, ਰਾਜੀਵ ਆਦਿ ਨੇ ਹਾਦਸੇ ਪ੍ਰਤੀ ਰੋਸ ਪ੍ਰਗਟ ਕੀਤਾ।
ਕੀ ਕਹਿੰਦੇ ਹਨ ਪ੍ਰਿੰਸੀਪਲ?
ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਟ੍ਰਿਨਟੀ ਸਕੂਲ ਦੀ ਪ੍ਰਿੰਸੀਪਲ ਅਨੀਤਾ ਲਾਰੈਂਸ ਨੇ ਦੱਸਿਆ ਕਿ ਹਾਦਸੇ 'ਚ ਮਾਮੂਲੀ ਜ਼ਖਮੀ ਬੱਚਿਆਂ ਦਾ ਇਲਾਜ ਕਰਵਾਉਣ ਉਪਰੰਤ ਸਾਰੇ ਬੱਚਿਆਂ ਨੂੰ ਦੂਜੀ ਬੱਸ 'ਚ ਸਕੂਲ ਭੇਜ ਦਿੱਤਾ। ਸਕੂਲ ਦੇ ਲੀਗਲ ਅਡਵਾਈਜ਼ਰ ਤੋਂ ਸਲਾਹ ਲੈ ਕੇ ਥਾਣਾ ਸਿਟੀ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਜੀਵਨ ਮਾਡਲ ਸਕੂਲ ਬੱਸ ਦੇ ਡਰਾਈਵਰ ਖਿਲਾਫ਼ ਸਖਤ ਕਾਰਵਾਈ ਕਰੇ।
ਚੋਰਾਂ ਨੇ 2 ਘਰਾਂ ਨੂੰ ਬਣਾਇਆ ਨਿਸ਼ਾਨਾ
NEXT STORY