ਸ਼ੇਰਪੁਰ (ਅਨੀਸ਼): ਕੋਰੋਨਾ ਸੰਕਟ ਦੌਰਾਨ ਜਿੱਥੇ ਹਰ ਕੋਈ ਰਾਸ਼ਨ ਤੇ ਹੋਰ ਜ਼ਰੂਰੀ ਸਮਾਨ ਵੰਡ ਰਿਹਾ ਸੀ ਉਥੇ ਔਰਤਾਂ ਦੀ ਅਸਲ ਜ਼ਰੂਰਤ ਨੂੰ ਸਮਝਦੇ ਹੋਏ ਪੰਜਾਬ ਪੁਲਸ ਦੀ ਹੋਣਹਾਰ ਸਬ-ਇੰਸਪੈਕਟਰ ਪ੍ਰਿਯਾਸ਼ੂ ਸਿੰਘ ਨੇ ਔਰਤਾਂ ਦੀ ਅਸਲ ਜ਼ਰੂਰਤ ਨੂੰ ਸਮਝਦੇ ਹੋਏ ਸੈਨੇਟਰੀ ਪੈਡ ਵੰਡੇ ਹਨ। ਪ੍ਰਿਯਾਂਸ਼ੂ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਔਰਤਾਂ ਦੀ ਬਹੁਤ ਵੱਡੀ ਸਮੱਸਿਆ ਹੈ ਜਿਸ ਲਈ ਉਸਨੇ ਆਪਣੀ ਤਨਖਾਹ 'ਚੋਂ ਪਹਿਲੇ ਦਿਨ 200 ਸੈਨੇਟਰੀ ਪੈਂਡ ਖਰੀਦ ਕੇ ਸਲੱਮ ਏਰੀਆ ਵਿਚ ਲੋੜਵੰਦ ਔਰਤਾਂ ਤੇ ਬੱਚੀਆਂ ਨੂੰ ਵੰਡੇ।
ਇਸ ਅਨੌਖੀ ਪਹਿਲ ਵਿਚ ਪੁਲਸ ਜ਼ਿਲਾ ਪਟਿਆਲਾ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਉਨ੍ਹਾਂ ਦੀ ਪੂਰੀ ਹੌਸਲਾ ਅਫਜਾਈ ਕੀਤੀ ਅਤੇ ਇਸ ਕਾਰਜ ਨੂੰ ਸਿਰੇ ਚਾੜਨ ਲਈ ਆਪਣਾ ਯੋਗਦਾਨ ਪਾਇਆ। ਸਬ ਇੰਸ: ਪ੍ਰਿਯਾਂਸੂ ਸਿੰਘ ਨੂੰ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਪ੍ਰਮਾਣ ਪੱਤਰ ਅਤੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਵਲੋਂ ਡੀ.ਜੀ.ਪੀ. ਕਮਾਡੈਂਟ ਡਿਸਕ ਦੇ ਕੇ ਸਨਮਾਨਿਤ ਕੀਤਾ ਗਿਆ। ਸਬ ਇੰਸਪੈਕਟਰ ਪ੍ਰਿਯਾਂਸ਼ੂ ਸਿੰਘ ਨੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ, ਡੀ.ਜੀ.ਪੀ. ਦਿਨਕਰ ਗੁਪਤਾ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੂੰ ਜੋ ਇਹ ਸਨਮਾਨ ਮਿਲਿਆ ਹੈ ਉਸ 'ਚ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਦਾ ਬਹੁਤ ਵੱਡਾ ਰੋਲ ਹੈ ਜੋ ਸਾਨੂੰ ਹਮੇਸ਼ਾ ਹੀ ਲੋਕਾਂ ਦੀ ਸੇਵਾ ਅਤੇ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਮੈਂ ਇਹ ਸਨਮਾਨ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਅਤੇ ਅੱਗੇ ਤੋਂ ਵੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ।
ਸ਼ਰਾਬ ਫੈਕਟਰੀਆਂ 'ਚੋਂ ਅਧਿਆਪਕਾਂ ਦੀਆਂ ਡਿਊਟੀਆਂ ਰੱਦ
NEXT STORY