ਲੁਧਿਆਣਾ (ਹਿਤੇਸ਼) : ਮਹਾਨਗਰ ਵਿਚ ਪ੍ਰਦੂਸ਼ਣ ਤੇ ਟਰੈਫਿਕ ਦੀ ਸਮੱਸਿਆ ਘੱਟ ਕਰਨ ਦੇ ਨਾਂ 'ਤੇ ਸਮਾਰਟ ਸਿਟੀ ਤਹਿਤ ਬਣ ਰਹੀ ਇਲੈਕਟ੍ਰਿਕ ਵਹੀਕਲ ਚਲਾਉਣ ਸਬੰਧੀ ਬਣ ਰਹੀ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਜਾਪਾਨ ਦੀ ਕੰਪਨੀ ਨੇ ਦਿਲਚਸਪੀ ਦਿਖਾਈ ਹੈ। ਜਿਸ ਦੇ ਪ੍ਰਤੀਨਿਧੀਆਂ ਨੇ ਵੀਹੋ ਗਰੁੱਪ ਨਾਲ ਮਿਲ ਕੇ ਪ੍ਰਾਜੈਕਟ ਨੂੰ ਹੱਥ ਵਿਚ ਲੈਣ ਦੇ ਵਿਸ਼ੇ 'ਤੇ ਸ਼ਨੀਵਾਰ ਨੂੰ ਬਾਕਾਇਦਾ ਜ਼ਿਲੇ ਦੇ ਉੱਚ ਅਫਸਰਾਂ ਨਾਲ ਮੀਟਿੰਗ ਵੀ ਕੀਤੀ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਪ੍ਰਾਜੈਕਟ ਤਿਆਰ ਕਰਨ ਤੋਂ ਪਹਿਲਾਂ ਮੌਜੂਦਾ ਇੰਫ੍ਰਾਸਟ੍ਰਕਚਰ ਤੇ ਭਵਿੱਖ ਦੀਆਂ ਲੋੜਾਂ ਜਾਨਣ ਲਈ ਜਦੋਂ ਪਬਲਿਕ ਤੋਂ ਫੀਡਬੈਕ ਲਿਆ ਗਿਆ ਤਾਂ ਉਸ ਵਿਚ ਸਭ ਤੋਂ ਵੱਡੀ ਮੰਗ ਟਰੈਫਿਕ ਤੇ ਪ੍ਰਦੂਸ਼ਣ ਦੀ ਸਮੱਸਿਆ ਹੱਲ ਕਰਨ ਦੀ ਉਠੀ। ਜਿਸ ਦੇ ਮੱਦੇਨਜ਼ਰ ਈ-ਰਿਕਸ਼ਾ ਚਲਾਉਣ ਦੀ ਯੋਜਨਾ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ ਅਤੇ ਉਸਨੂੰ ਵਿਚ ਵਾਧਾ ਕਰਨ ਲਈ ਇਲੈਕਟ੍ਰਿਕ ਫਿਊਲ ਸਟੇਸ਼ਨ ਸਥਾਪਿਤ ਕਰਨ ਦੀ ਦਿਸ਼ਾ ਵਿਚ ਵੀ ਤੇਜ਼ੀ ਨਾਲ ਚਲ ਰਿਹਾ ਹੈ। ਇਸ ਦੌਰਾਨ ਜਾਪਾਨ ਦੀ ਕੰਪਨੀ ਮਿਤਸੂਈ ਨੇ ਹੀਰੋ ਗਰੁੱਪ ਨਾਲ ਮਿਲ ਕੇ ਇਲੈਕਟ੍ਰਿਕ ਵਾਹਨਾਂ ਦੇ ਵਾਧੇ ਦਾ ਟੀਚਾ ਪੂਰਾ ਕਰਨ ਲਈ ਮੱਦਦ ਦੀ ਪੇਸ਼ਕਸ਼ ਕੀਤੀ ਹੈ, ਜਿਸ ਵਿਚ ਈ-ਰਿਕਸ਼ਾ ਦੇ ਇਲਾਵਾ ਈ-ਬਾਈਕ, ਬੱਸ ਤੇ ਕਾਰ ਵੀ ਸ਼ਾਮਲ ਹੋਵੇਗੀ। ਜਿਸ ਸਬੰਧੀ ਹੋਈ ਮੀਟਿੰਗ ਵਿਚ ਡੀ. ਸੀ. ਪ੍ਰਦੀਪ ਅਗਰਵਾਲ ਤੇ ਨਿਗਮ ਕਮਿਸ਼ਨਰ ਵੀ ਸ਼ਾਮਲ ਰਹੇ, ਜਿਥੇ ਸਮਾਰਟ ਸਿਟੀ ਕੰਸਲਟੈਂਟ ਨੇ ਮਹਾਨਗਰ ਵਿਚ ਇਲੈਕਟ੍ਰਿਕ ਵਾਹਨਾਂ ਦੀ ਸੰਭਾਵਨਾ ਨੂੰ ਜਾਪਾਨੀ ਕੰਪਨੀ ਦੇ ਪ੍ਰਤੀਨਿਧੀ ਨੂੰ ਜਾਣਕਾਰੀ ਦਿੱਤੀ।
ਸਿਹਤ ਵਿਭਾਗ ਦੀ ਟੀਮ ਨੇ ਤੰਬਾਕੂਨੋਸ਼ੀ ਮੁਹਿੰਮ ਤਹਿਤ 5 ਵਿਅਕਤੀਆਂ ਦੇ ਕੱਟੇ ਚਲਾਨ
NEXT STORY