ਜਲੰਧਰ, (ਮ੍ਰਿਦੁਲ ਸ਼ਰਮਾ)- ਸੀ. ਆਈ. ਏ. ਸਟਾਫ 1 ਦੀ ਪੁਲਸ ਨੇ 5 ਗ੍ਰਾਮ ਹੈਰੋਇਨ ਦੇ ਨਾਲ ਸਮੱਗਲਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਗੀਤਾ ਕਾਲੋਨੀ ਦਾ ਰਹਿਣ ਵਾਲਾ ਅੰਗਰੇਜ਼ ਸਿੰਘ ਹੈ। ਮੁਲਜ਼ਮ ਨੂੰ ਪੁਲਸ ਨੇ ਸਪੈਸ਼ਲ ਟੀਮ ਦੇ ਨਾਲ ਰੇਡ ਕਰਕੇ ਫੜਿਆ ਹੈ। ਮੁਲਜ਼ਮ ਅੰਗਰੇਜ਼ ਸਿੰਘ 'ਤੇ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਹੈ। ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮੁਲਜ਼ਮ 2011 ਵਿਚ ਐੱਨ. ਡੀ. ਪੀ. ਐੱਸ. ਦੇ ਕੇਸ ਵਿਚ ਜੇਲ ਵੀ ਗਿਆ ਸੀ ਤੇ ਕੁਝ ਦੇਰ ਪਹਿਲਾਂ ਜ਼ਮਾਨਤ 'ਤੇ ਆਇਆ ਅਤੇ ਦੁਬਾਰਾ ਸਮੱਗਲਿੰਗ ਦੇ ਕੰਮ ਵਿਚ ਲੱਗ ਗਿਆ।
ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ
NEXT STORY