ਪੰਜਾਬੀਆਂ ਦੀ ਪੈਟਰੋਲ ਦੇ ਰੇਟਾਂ 'ਤੇ 8 ਰੁਪਏ ਅਤੇ ਡੀਜ਼ਲ 'ਚ 2.5 ਰੁਪਏ ਜ਼ਿਆਦਾ ਕੱਟੀ ਜਾ ਰਹੀ ਜੇਬ
ਲੁਧਿਆਣਾ(ਖੁਰਾਣਾ)- ਪੰਜਾਬ ਭਰ ਦੇ ਜ਼ਿਆਦਾਤਰ ਪੈਟਰੋਲ ਪੰਪਾਂ 'ਤੇ ਚੰਡੀਗੜ੍ਹ ਵਲੋਂ ਹੋਣ ਵਾਲੀ ਪੈਟਰੋਲੀਅਮ ਪਦਾਰਥਾਂ (ਬਲੈਕ ਗੋਲਡ) ਦੀ ਸਮੱਗਲਿੰਗ ਦੇ ਕੇਸ ਨੂੰ ਲੈ ਕੇ ਰਾਜ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਪੈਟਰੋ ਪਦਾਰਥਾਂ ਦੀ ਹੋਣ ਵਾਲੀ ਇਸ ਸਮੱਗਲਿੰਗ ਨੂੰ ਲੈ ਕੇ ਜਿੱਥੇ ਅਕਾਲੀ ਆਗੂ ਸੱਤਾਧਾਰੀ ਪਾਰਟੀ ਕਾਂਗਰਸ ਦੀ ਕਾਰਜਸ਼ੈਲੀ 'ਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ, ਉਥੇ ਕਾਂਗਰਸ ਆਗੂ ਵੀ ਇਹ ਕਹਿੰਦੇ ਹੋਏ ਬਚਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ ਕਿ ਪੰਜਾਬ 'ਚ ਪੈਟਰੋਲੀਅਮ ਪਦਾਰਥਾਂ ਦੀ ਸਮੱਗਲਿੰਗ ਦਾ ਇਹ ਮੁੱਦਾ ਅਕਾਲੀ-ਭਾਜਪਾ ਸਰਕਾਰ ਦੀ ਹੀ ਦੇਣ ਹੈ। ਉਕਤ ਸਾਰੇ ਘਟਨਾਚੱਕਰ ਨੂੰ ਲੈ ਕੇ ਸੱਚ ਚਾਹੇ ਕੁੱਝ ਵੀ ਕਿਉਂ ਨਾ ਹੋਵੇ ਪਰ ਇੱਥੇ ਇਸ ਗੱਲ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਰਾਜ 'ਚ ਹੋਣ ਵਾਲੀ ਤੇਲ ਦੀ ਇਸ ਕਾਲਾਬਾਜ਼ਾਰੀ ਦਾ ਵੱਡਾ ਬੋਝ ਪੰਜਾਬੀਆਂ ਦੇ ਸਿਰ ਪੈ ਰਿਹਾ ਹੈ। ਉਨ੍ਹਾਂ ਨੂੰ ਚੰਡੀਗੜ੍ਹ ਦੇ ਮੁਕਾਬਲੇ ਪੈਟਰੋਲ ਦੀਆਂ ਕੀਮਤਾਂ 'ਤੇ 8 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ ਕਰੀਬ 25 ਰੁਪਏ ਜ਼ਿਆਦਾ ਖਰਚ ਕਰਨੇ ਪੈ ਰਹੇ ਹਨ। ਨਾਲ ਹੀ ਕਾਲਾਬਾਜ਼ਾਰੀ ਦੀ ਇਸ ਖੇਡ 'ਚ ਕੁੱਝ ਪੈਟਰੋਲ ਪੰਪ ਮਾਲਕ ਦੋਵੇਂ ਹੱਥਾਂ ਨਾਲ ਆਮ ਜਨਤਾ ਦੀ ਖੱਲ ਉਧੇੜਨ ਲੱਗੇ ਹੋਏ ਹਨ, ਜੋ ਕਿ ਤੇਲ ਦੀ ਸਪਲਾਈ ਚੰਡੀਗੜ੍ਹ ਤੋਂ ਪ੍ਰਾਪਤ ਕਰ ਰਹੇ ਹਨ।
ਕਿਵੇਂ ਚਲਦਾ ਹੈ ਗੋਰਖਧੰਦਾ
ਜਾਣਕਾਰੀ ਮੁਤਾਬਕ ਪੈਟ੍ਰੋਲੀਅਮ ਪਦਾਰਥਾਂ ਦੀ ਸਮੱਗਲਿੰਗ ਦਾ ਇਹ ਗੋਰਖਧੰਦਾ ਪੰਜਾਬ ਭਰ ਵਿਚ ਸਰਗਰਮ ਤੇਲ ਮਾਫੀਆ ਵਲੋਂ ਕੁੱਝ ਪੈਟਰੋਲ ਪੰਪ ਮਾਲਕਾਂ ਅਤੇ ਤੇਲ ਕੰਪਨੀਆਂ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਚੱਲ ਰਿਹਾ ਹੈ, ਜੋ ਕਿ ਅੰਬਾਲਾ ਡਿਪੂ ਤੋਂ ਪੈਟਰੋਲ ਅਤੇ ਡੀਜ਼ਲ ਦੀ ਖਰੀਦ ਕਰਦੇ ਸਮੇਂ ਬਿਲਿੰਗ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਦੇ ਨਾਂ 'ਤੇ ਜਾਰੀ ਕਰਵਾਉਂਦੇ ਹਨ। ਇਸ ਸੂਰਤ 'ਚ ਉਨ੍ਹਾਂ ਨੂੰ ਜਿੱਥੇ ਪੈਟਰੋਲ 8 ਰੁਪਏ ਅਤੇ ਡੀਜ਼ਲ ਕਰੀਬ 2.5 ਰੁਪਏ ਪ੍ਰਤੀ ਲੀਟਰ ਘੱਟ ਦੀਆਂ ਖਰੀਦ ਦਰਾਂ 'ਤੇ ਮਿਲਦਾ ਹੈ, ਉਥੇ ਪੰਜਾਬ ਦੀਆਂ ਹੱਦਾਂ 'ਚ ਦਾਖਲ ਹੁੰਦੇ ਹੀ ਸਮੱਗਲਿੰਗ ਹੋ ਕੇ ਆਉਣ ਵਾਲੇ ਤੇਲ ਨਾਲ ਭਰੇ ਟਰੱਕ 'ਬਲੈਕ ਗੋਲਡ' ਦਾ ਰੂਪ ਧਾਰਨ ਕਰ ਜਾਂਦੇ ਹਨ। ਉਸ 'ਤੇ ਸਿੱਧੇ-ਸਿੱਧੇ ਦਲਾਲਾਂ ਨੂੰ ਲੱਖਾਂ ਰੁਪਏ ਦੀ ਕਾਲੀ ਕਮਾਈ ਹੋ ਰਹੀ ਹੈ।
ਇਕ ਟੈਂਕਰ ਪਾਸ ਹੋਣ 'ਤੇ 1 ਲੱਖ ਤੱਕ ਦੀ ਹੁੰਦੀ ਹੈ ਕਮਾਈ
ਪੈਟੋਲੀਅਮ ਕਾਰੋਬਾਰ ਨਾਲ ਜੁੜੇ ਰੁਲੀਆ ਰਾਮ ਅਮਰ ਚੰਦ ਪੈਟਰੋਲ ਪੰਪ ਮਾਲਕ ਵਿਕਰਮ ਦੱਤ ਕਪੂਰ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਰਾਜ ਭਰ ਕੇ ਕਈ ਇਲਾਕਿਆਂ ਵਿਚ ਹੋ ਰਹੀ ਪੈਟਰੋ ਪਦਾਰਥਾਂ ਦੀ ਇਸ ਸਮੱਗਲਿੰਗ 'ਚ 12 ਕਿਲੋ ਲੀਟਰ ਮਤਲਬ 12 ਹਜ਼ਾਰ ਲੀਟਰ ਪੈਟਰੋਲ ਨਾਲ ਭਰੇ ਟੈਂਕਰ ਪਾਸ ਹੋਣ 'ਤੇ ਕਰੀਬ 1 ਲੱਖ ਰੁਪਏ ਦੀ ਕਾਲੀ ਕਮਾਈ ਹੁੰਦੀ ਹੈ, ਜੋ ਕਿ ਤੇਲ ਕੰਪਨੀਆਂ ਦੇ ਅਧਿਕਾਰੀਆਂ ਸਮੇਤ ਕਾਲਾਬਾਜ਼ਾਰੀ ਦੇ ਇਸ ਧੰਦੇ ਨਾਲ ਜੁੜੇ ਪੰਪ ਮਾਲਕ ਬਾਰਡਰ ਸਕਿਓਰਿਟੀ ਟੀਮ ਅਤੇ ਟੀਮ ਦੇ ਹੋਰ ਮੈਂਬਰ ਕਥਿਤ ਮਿਲ-ਵੰਡ ਕੇ ਖਾ ਜਾਂਦੇ ਹਨ। ਕਪੂਰ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਸਮੱਗਲਿੰਗ ਹੋ ਕੇ ਪੰਜਾਬ ਵਿਚ ਲਿਆਂਦੇ ਜਾਣ ਵਾਲੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਰਾਜ ਦੀ ਇੰਡਸਟਰੀ ਅਤੇ ਕੁਝ ਪੈਟਰੋਲ ਪੰਪਾਂ 'ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਗੰਭੀਰ ਮੁੱਦੇ ਸਬੰਧੀ ਉਨ੍ਹਾਂ ਵੱਲੋਂ ਰਾਜ ਦੇ ਸਾਬਕਾ ਸੀ. ਐੱਮ. ਪ੍ਰਕਾਸ਼ ਸਿੰਘ ਬਾਦਲ, ਮੌਜੂਦਾ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ ਗਈ ਹੈ ਪਰ ਬਾਵਜੂਦ ਇਸ ਦੇ ਚੰਡੀਗੜ੍ਹ ਸਮੇਤ ਪੰਜਾਬ ਦੇ ਕੁੱਝ ਹੋਰਨਾਂ ਗੁਆਂਢੀ ਰਾਜਾਂ ਤੋਂ ਪੈਟਰੋ ਪਦਾਰਥਾਂ ਦੀ ਹੋਣ ਵਾਲੀ ਸਮੱਗਲਿੰਗ ਦਾ ਇਹ ਕਾਲਾ ਧੰਦਾ ਬਾਦਸਤੂਰ ਜਾਰੀ ਹੈ।
ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਪਿੰਡ ਮੋਂਰੋਂ ਦੇ ਮੌਜੂਦਾ ਪੰਚਾਇਤ ਮੈਂਬਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
NEXT STORY