ਧਰਮਕੋਟ (ਅਕਾਲੀਆਂਵਾਲਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਵੱਧ ਰਹੀਆਂ ਅਪਰਾਧਕ ਘਟਨਾਵਾਂ ਨੂੰ ਠੱਲ੍ਹਣ ਲਈ ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਪ੍ਰਦਰਸ਼ਨ ਕਰਨ ਦੇ ਮਾਮਲੇ ਨੂੰ ਲੈ ਕੇ ਲਗਾਈ ਗਈ ਰੋਕ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖਾਲਸਾ ਨੇ ਵਿਰੋਧ ਕਰਦਿਆਂ ਆਖਿਆ ਕਿ ਪੰਜਾਬ ਦੇ ਕਈ ਸਿੱਖ ਘਰਾਣੇ ਨਾਲ ਸਬੰਧਤ ਸਨ ਨੌਜਵਾਨਾਂ ਦੇ ਕਤਲ ਹੋਏ ਸਨ ਤਾਂ ਉਸ ਵਕਤ ਅਜਿਹੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਪਰ ਹਾਲ ਹੀ ਵਿਚ ਜਿਹੜੀ ਅੰਮ੍ਰਿਤਸਰ ਦੇ ਵਿਚ ਘਟਨਾਵਾਂ ਹੋਈਆਂ ਸਨ ਉਨ੍ਹਾਂ ਦੇ ਮੱਦੇਨਜ਼ਰ ਸਰਕਾਰ ਨੇ ਗੰਭੀਰਤਾ ਨਾਲ ਜਿਹੜਾ ਸਿੱਖ ਨੌਜਵਾਨਾਂ ’ਤੇ ਮਾਮਲੇ ਦਰਜ ਕਰਨ ਦਾ ਫੈਸਲਾ ਲਿਆ ਹੈ ਉਹ ਅਤਿ ਦਰਜੇ ਦੀ ਘਟੀਆ ਕਾਰਵਾਈ ਹੈ। ਬਲਰਾਜ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਇਸ ਨੀਤੀ ਦੇ ਵਿਰੋਧ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਹਥਿਆਰ ਤਾਂ ਰਬੜ ਦੇ ਵੀ ਬਣੇ ਹੋਏ ਹਨ ਜਿਨ੍ਹਾਂ ਨੂੰ ਲੈ ਕੇ ਅਕਸਰ ਹੀ ਸਾਡੇ ਨੌਜਵਾਨ ਫੇਸਬੁੱਕ ’ਤੇ ਮੇਲਿਆਂ ਤੋਂ ਖਰੀਦ ਕੇ ਵੀ ਪ੍ਰਦਰਸ਼ਨ ਕਰਦੇ ਹਨ। ਸਰਕਾਰ ਨੇ ਜਿਹੜੇ ਸਿੱਖ ਨੌਜਵਾਨਾਂ ’ਤੇ ਮਾਮਲੇ ਦਰਜ ਕੀਤੇ ਹਨ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਹਾਲ ਹੀ ਵਿਚ ਪਿੰਡ ਬਾਜੇ ਕੇ ਦੇ ਨੌਜਵਾਨ ’ਤੇ ਕੀਤੇ ਗਏ ਮਾਮਲਾ ਦਰਜ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਘਟੀਆ ਨੀਤੀਆਂ ਤੋਂ ਬਾਅਦ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਰਕਾਰ ਦਾ ਅਕਸ ਕੋਈ ਬਹੁਤਾ ਵਧੀਆ ਨਹੀਂ ਬਣਦਾ। ਇਸ ਵਿਚ ਜਗਜੀਤ ਸਿੰਘ ਸ਼ਹਿਰੀ ਪ੍ਰਧਾਨ, ਪ੍ਰੀਤਮ ਸਿੰਘ ਧਰਮੀ ਫੌਜੀ, ਡਾ. ਕੁਲਜੀਤ ਸਿੰਘ, ਹਰਨੇਕ ਸਿੰਘ, ਕਰਤਾਰ ਸਿੰਘ, ਤਰਲੋਕ ਸਿੰਘ, ਵਰਿਆਮ ਸਿੰਘ, ਸਤਪਾਲ ਸਿੰਘ ਕੜਿਆਲ, ਸੰਤੋਖ ਸਿੰਘ ਸ਼ੇਰੇਵਾਲਾ, ਜੰਡ ਸਿੰਘ ਮੌਜਗੜ ਸੁਰਿੰਦਰ ਸਿੰਘ ਫੌਜੀ, ਜਗਜੀਤ ਸਿੰਘ ਇੰਦਰਗੜ੍ਹ ਬਲਵੰਤ ਸਿੰਘ ਭਿੰਡਰ ਕਲਾਂ, ਬਲਜੀਤ ਸਿੰਘ ਧਰਮਕੋਟ, ਜਗਤਾਰ ਸਿੰਘ ਇੰਦਰਗੜ੍ਹ, ਸੁਖਵਿੰਦਰ ਸਿੰਘ ਫਿਰੋਜ਼ਵਾਲ ਬਾਡਾ, ਲਖਵੀਰ ਸਿੰਘ ਭਿੰਡਰ ਕਲਾਂ, ਪਰਮਿੰਦਰ ਸਿੰਘ ਇੰਦਰਗੜ੍ਹ, ਜਗਸੀਰ ਸਿੰਘ ਇੰਦਰਗੜ੍ਹ, ਹਰਜੀਤ ਸਿੰਘ ਫਿਰੋਜ਼ਵਾਲ, ਸੁੱਖਾ ਸਿੰਘ ਪਲੰਬਰ ਆਦਿ ਹਾਜ਼ਰ ਹੋਏ।
72 ਹਜ਼ਾਰ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
NEXT STORY