ਕਪੂਰਥਲਾ(ਭੂਸ਼ਣ)— ਬੀਤੇ ਦਿਨੀਂ ਥਾਣਾ ਫੱਤੂਢੀਂਗਾ ਦੀ ਹਵਾਲਾਤ ਦਾ ਰੌਸ਼ਨਦਾਨ ਤੋੜ ਕੇ ਫਰਾਰ ਹੋਏ 2 ਦੋਸ਼ੀਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੀਤੀ ਰਾਤ ਜ਼ਿਲਾ ਪੁਲਸ ਨੇ ਆਪਣੀ ਰਣਨੀਤੀ ਵਿਚ ਭਾਰੀ ਫੇਰਬਦਲ ਕਰਦੇ ਹੋਏ ਡੀ. ਐੱਸ. ਪੀ. ਹੈੱਡਕੁਆਟਰ ਅਮਰੀਕ ਸਿੰਘ ਚਾਹਲ ਦੀ ਅਗਵਾਈ ਵਿਚ ਰਾਤ 1 ਵਜੇ ਤੋਂ ਲੈ ਕੇ ਸਵੇਰੇ 5:30 ਵਜੇ ਤੱਕ 3 ਸਬ-ਡਿਵੀਜ਼ਨਾਂ ਦੇ 11 ਥਾਣਿਆਂ ਅਤੇ ਕਚਹਿਰੀ ਕੰੰਪਲੈਕਸ ਸਮੇਤ ਕਈ ਅਹਿਮ ਪੁਲਸ ਸੁਰੱਖਿਆ ਪੋਸਟਾਂ ਦੀ ਅਚਾਨਕ ਚੈਕਿੰਗ ਕੀਤੀ, ਜਿਸ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਵਿਚ ਭਾਰੀ ਸਨਸਨੀ ਫੈਲ ਗਈ।
ਤੜਕਸਾਰ ਤੱਕ ਚਲਦੀ ਰਹੀ ਅਹਿਮ ਥਾਣਿਆਂ 'ਤੇ ਸੁਰੱਖਿਆ ਪੁਆਇੰਟਾਂ ਦੀ ਚੈਕਿੰਗ
ਫੱਤੂਢੀਂਗਾ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਸਥਾਨਕ ਅਮਰੀਕ ਸਿੰਘ ਚਾਹਲ ਦੀ ਅਗਵਾਈ ਵਿਚ ਇਕ ਵਿਸ਼ੇਸ਼ ਟੀਮ ਨੇ ਰਾਤ 1 ਵਜੇ ਤੋਂ ਆਪਣੀ ਚੈਕਿੰਗ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਜ਼ਿਲਾ ਕਚਹਿਰੀ ਕੰੰਪਲੈਕਸ ਅਤੇ ਨਵੇਂ ਬਣ ਰਹੇ ਸਿਵਲ ਕੰੰਪਲੈਕਸ ਵਿਚ ਜਾ ਕੇ ਉੱਥੇ ਤਾਇਨਾਤ ਪੁਲਸ ਕਰਮਚਾਰੀਆਂ ਦੀਆਂ ਡਿਊਟੀਆਂ ਚੈੱਕ ਕੀਤੀਆਂ, ਜਿਸ ਦੌਰਾਨ ਇਸ ਦੋਨੋਂ ਸਥਾਨਾਂ 'ਤੇ ਤਾਇਨਾਤ 14 ਪੁਲਸ ਕਰਮਚਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ।
ਡੀ. ਸੀ., ਐੱਸ. ਐੱਸ. ਪੀ. ਦੀ ਸਰਕਾਰੀ ਸੁਰੱਖਿਆ ਸਮੇਤ ਪੁਲਸ ਲਾਈਨ 'ਚ ਹੋਈ ਚੈਕਿੰਗ
ਇਸ ਪੂਰੀ ਮੁਹਿੰਮ ਦੌਰਾਨ ਵਿਸ਼ੇਸ਼ ਟੀਮ ਨੇ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ, ਐੱਸ. ਐੱਸ. ਪੀ. ਸੰਦੀਪ ਸ਼ਰਮਾ ਦੀ ਸਰਕਾਰੀ ਕੋਠੀ ਵਿਚ ਸੁਰੱਖਿਆ ਟੀਮਾਂ ਦੀ ਡਿਊਟੀ ਦੀ ਚੈਕਿੰਗ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਆ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸੰਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਅਚਾਨਕ ਚੈਕਿੰਗ ਦਾ ਮਕਸਦ ਸੁਰੱਖਿਆ ਪ੍ਰਬੰਧਾਂ ਨੂੰ ਚੁਸਤ ਦਰੁਸਤ ਰੱਖਣਾ ਹੈ ਅਤੇ ਭਵਿੱਖ ਵਿਚ ਵੀ ਇਹ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਸਵਾਈਨ ਫਲੂ ਪੀੜਤ ਵਿਅਕਤੀ ਦੀ ਮੌਤ
NEXT STORY