ਪਟਿਆਲਾ/ਰੱਖੜਾ (ਰਾਣਾ) - ਨਵੰਬਰ 2016 ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਕਰ ਕੇ ਦੇਸ਼ ਅੰਦਰ ਤਹਿਲਕਾ ਮਚਾ ਦਿੱਤਾ ਸੀ। ਭਾਰਤ ਨੂੰ ਪੂਰੀ ਦੁਨੀਆ ਵਿਚ ਇਕ ਨੰਬਰ ਦਾ ਰਾਸ਼ਟਰ ਬਣਾਉਣ ਦਾ ਸੁਪਨਾ ਲਿਆ ਸੀ ਜੋ ਹਾਲੇ ਵੀ ਸੁਪਨਾ ਹੀ ਹੈ। ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਵੀ ਦੇਸ਼ ਦੀਆਂ ਬੈਂਕਾਂ ਨੋਟਬੰਦੀ ਦੀ ਮਾਰ ਝੱਲ ਰਹੀਆਂ ਹਨ। ਕਰੰਸੀ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੂਤਰਾਂ ਅਨੁਸਾਰ ਆਰ. ਬੀ. ਆਈ. ਵੱਲੋਂ ਜਾਰੀ 2000 ਦੇ ਨੋਟ ਪਿਛਲੇ ਕੁਝ ਸਮੇਂ ਤੋਂ ਬੈਂਕਾਂ 'ਚ ਨਹੀਂ ਭੇਜੇ ਜਾ ਰਹੇ, ਜਿਸ ਕਾਰਨ ਇਨ੍ਹਾਂ ਦੀ ਛਪਾਈ ਬੰਦ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਦੂਜੇ ਪਾਸੇ 200 ਅਤੇ 50 ਦੇ ਨਵੇਂ ਨੋਟ ਪੂਰੀ ਤਰ੍ਹਾਂ ਪਟਿਆਲਵੀਆਂ ਦੀ ਪਹੁੰਚ ਤੋਂ ਦੂਰ ਹੀ ਨਜ਼ਰ ਆ ਰਹੇ ਹਨ। ਭਾਵੇਂ ਕਿ ਪਟਿਆਲਾ ਜ਼ਿਲਾ ਚੰਡੀਗੜ੍ਹ ਦੇ ਨੇੜੇ ਹੈ, ਜਿੱਥੇ ਆਰ. ਬੀ. ਆਈ. ਦੀ ਵੱਡੀ ਸ਼ਾਖਾ ਹੋਣ ਦੇ ਬਾਵਜੂਦ ਪਟਿਆਲਾ ਦੀਆਂ ਬੈਂਕਾਂ ਵਿਚ ਕਰੰਸੀ ਦੀ ਘਾਟ ਰੜਕਦੀ ਰਹਿੰਦੀ ਹੈ, ਜਦੋਂ ਤੋਂ ਦੇਸ਼ ਅੰਦਰ ਨੋਟਬੰਦੀ ਹੋਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ 100, 50, 20, 10, 5 ਰੁਪਏ ਦੇ ਨੋਟਾਂ ਦੀ ਨਵੀਂ ਕਰੰਸੀ ਨਾ ਛਪਣ ਕਰ ਕੇ ਬੈਂਕਾਂ ਅੰਦਰ ਪੁਰਾਣੇ ਨੋਟਾਂ ਨਾਲ ਹੀ ਲੈਣ-ਦੇਣ ਕੀਤਾ ਜਾ ਰਿਹਾ ਹੈ। ਆਖਰ ਇਹ ਤਾਣਾ-ਬਾਣਾ ਕਦੋਂ ਸੁਲਝੇਗਾ? ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਲੱਗ ਰਿਹਾ। ਇਸਦੀ ਵੱਡੀ ਮਾਰ ਆਮ ਲੋਕਾਂ ਨੂੰ ਪੈ ਰਹੀ ਹੈ। ਦੇਸ਼ ਅੰਦਰ ਪਹਿਲਾਂ ਹੀ ਪੜ੍ਹਿਆ-ਲਿਖਿਆ ਨੌਜਵਾਨ ਤਬਕਾ ਬੇਰੋਜ਼ਗਾਰੀ ਦੀ ਮਾਰ ਝੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿਸ ਵਿਅਕਤੀ ਨੇ ਬੈਂਕ ਅੰਦਰੋਂ ਲੱਖਾਂ 'ਚ ਰਕਮ ਲੈਣੀ ਹੋਵੇ ਤਾਂ ਉਸ ਨੂੰ ਉਹ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ।
ਕੈਸ਼ਲੈੱਸ ਸਿਸਟਮ ਹੋਇਆ ਫੇਲ
ਭਾਵੇਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਅੰਦਰ ਕੈਸ਼ਲੈੱਸ ਸਿਸਟਮ ਨੂੰ ਵਰਤਣ ਲਈ ਹਰ ਨਾਗਰਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਹੂਲਤਾਂ ਬਾਰੇ ਵੀ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਇਹ ਸਿਸਟਮ ਫੇਲ ਹੋ ਕੇ ਰਹਿ ਗਿਆ ਹੈ ਕਿਉਂਕਿ ਦੇਸ਼ ਅੰਦਰ ਹੁਣ ਤੱਕ ਜ਼ਿਆਦਾਤਰ ਲੋਕ ਨਿੱਤ ਦਿਨ ਦੀ ਕਮਾਈ 'ਤੇ ਨਿਰਭਰ ਹਨ, ਜਿਨ੍ਹਾਂ ਨੂੰ ਕੈਸ਼ਲੈੱਸ ਸਿਸਟਮ ਫਿੱਟ ਨਹੀਂ ਬੈਠਦਾ।
ਸੁਖਬੀਰ ਵੱਲੋਂ ਅਕਾਲੀ ਦਲ ਦੇ ਜਥੇਬੰਦਕ ਢਾਂਚੇ 'ਚ ਅਹਿਮ ਨਿਯੁਕਤੀਆਂ
NEXT STORY