ਜਲੰਧਰ, (ਜ. ਬ.)- ਸੈਦਾਂ ਗੇਟ 'ਚ ਪੈਂਦੀ ਨਿੰਮ ਵਾਲੀ ਗਲੀ 'ਚ ਦੇਰ ਸ਼ਾਮ ਇਕ ਦੁਕਾਨ 'ਚ ਚੋਰੀ ਕਰਨ ਆਏ ਨੌਜਵਾਨ ਨੂੰ ਦੁਕਾਨਦਾਰ ਨੇ ਕਾਬੂ ਕਰ ਲਿਆ। ਚੋਰ ਉਲਟਾ ਲੋਕਾਂ ਨਾਲ ਝਗੜਾ ਕਰਨ ਲੱਗਾ ਤਾਂ ਭੀੜ 'ਚ ਸ਼ਾਮਲ ਕੁਝ ਲੋਕਾਂ ਨੇ ਚੋਰ ਦੀ ਛਿੱਤਰ-ਪ੍ਰੇਡ ਕੀਤੀ। ਮੌਕੇ 'ਤੇ ਪਹੁੰਚੀ ਪੀ. ਸੀ. ਆਰ. ਦੀ ਟੀਮ ਨੇ ਚੋਰ ਨੂੰ ਕਾਬੂ ਕੀਤਾ ਤੇ ਥਾਣਾ ਨੰਬਰ 4 ਦੀ ਪੁਲਸ ਹਵਾਲੇ ਕਰ ਦਿੱਤਾ।
ਦੁਕਾਨਦਾਰ ਹਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸੈਦਾਂ ਗੇਟ ਨੇ ਦੱਸਿਆ ਕਿ ਉਹ ਦੁਕਾਨ 'ਚ ਇਕੱਲਾ ਸੀ ਤੇ ਪਿਸ਼ਾਬ ਕਰਨ ਲਈ ਗਿਆ, ਜਾਂਦੇ ਸਮੇਂ ਗੱਲੇ ਨੂੰ ਤਾਲਾ ਲਗਾ ਦਿੱਤਾ। ਜਿਵੇਂ ਹੀ ਉਹ ਵਾਪਸ ਪਰਤਿਆ ਤਾਂ ਦੇਖਿਆ ਇਕ ਨੌਜਵਾਨ ਦੇ ਹੱਥ 'ਚ ਹਥੌੜੀ ਤੇ ਪੇਚਕਸ ਸੀ ਤੇ ਉਹ ਗੱਲਾ ਤੋੜ ਕੇ ਪੈਸੇ ਕੱਢ ਰਿਹਾ ਸੀ, ਇਹ ਦੇਖ ਉਸ ਨੇ ਰੌਲਾ ਪਾਇਆ ਤੇ ਦੁਕਾਨਦਾਰਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਮੁਕੁਲ ਮਲਿਕ ਪੁੱਤਰ ਰੁਪੇਸ਼ ਵਾਸੀ ਯੂ. ਪੀ. ਵਜੋਂ ਹੋਈ। ਮਾਮਲੇ ਦੀ ਜਾਂਚ ਥਾਣਾ ਨੰਬਰ 4 ਦੀ ਪੁਲਸ ਵਲੋਂ ਕੀਤੀ ਜਾ ਰਹੀ ਸੀ।
ਏ. ਟੀ. ਐੱਮ. 'ਚੋਂ ਪੈਸੇ ਹੜੱਪਣ ਵਾਲਾ ਕਾਬੂ
NEXT STORY