ਲੁਧਿਆਣਾ(ਪੰਕਜ)- ਥਾਣਾ ਡਾਬਾ ਦੇ ਅਧੀਨ ਆਉਂਦੇ ਸਤਿਗੁਰੂ ਨਗਰ ਵਿਚ ਦੇਣ-ਦਾਰੀਆਂ ਤੋਂ ਪ੍ਰੇਸ਼ਾਨ 2 ਬੱਚਿਆਂ ਦੇ ਪਿਉ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਜਾਣਕਾਰੀ ਮੁਤਾਬਕ ਸਤਿਗੁਰੂ ਨਗਰ ਗਲੀ ਨੰ. 6 ਨਿਵਾਸੀ ਚਰਨਜੀਤ ਸਿੰਘ (35), ਜੋ ਕਿ 2 ਬੱਚਿਆਂ ਦਾ ਪਿਉ ਸੀ, ਦੇ ਸਿਰ 'ਤੇ ਕਾਫੀ ਲੋਕਾਂ ਦੀ ਦੇਣਦਾਰੀ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿ ਰਿਹਾ ਸੀ। ਸ਼ੁੱਕਰਵਾਰ ਨੂੰ ਉਸ ਨੇ ਆਪਣੀ ਪਤਨੀ ਰਾਣੋ ਨੂੰ ਸਾਮਾਨ ਖਰੀਦਣ ਲਈ ਬਾਜ਼ਾਰ ਭੇਜ ਦਿੱਤਾ ਅਤੇ ਪਿੱਛਿਓਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਉਸ ਦੀ ਪਤਨੀ ਘਰ ਪੁੱਜੀ ਅਤੇ ਉਸ ਨੇ ਉਸ ਦੀ ਲਾਸ਼ ਲਟਕਦੀ ਹੋਈ ਦੇਖੀ। ਪੁਲਸ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ।
ਅਗਲੇ 24 ਘੰਟਿਆਂ 'ਚ ਗੜੇਮਾਰੀ ਤੇ ਹਲਕੇ ਮੀਂਹ ਦੇ ਆਸਾਰ
NEXT STORY