ਫ਼ਰੀਦਕੋਟ, (ਰਾਜਨ)-ਪਿੰਡ ਨੱਥਲਵਾਲਾ ਦੇ ਕਿਸਾਨ ਦਲਜੀਤ ਸਿੰਘ (28) ਪੁੱਤਰ ਇਕਬਾਲ ਸਿੰਘ ਨੇ ਕਰਜ਼ੇ ਦੀ ਮਾਰ ਨਾ ਸਹਾਰਦਿਆਂ ਆਪਣੇ ਖੇਤਾਂ ਵਿਚ ਜਾ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਪਿਤਾ ਇਕਬਾਲ ਸਿੰਘ ਨੇ ਦੱਸਿਆ ਕਿ 3 ਏਕਡ਼ ਜ਼ਮੀਨ ਨਾਲ ਘਰ ਦਾ ਗੁਜਾ਼ਰਾ ਚੱਲ ਰਿਹਾ ਸੀ ਅਤੇ ਦਲਜੀਤ ਸਿੰਘ ਸਿਰ ਕਰੀਬ 10 ਲੱਖ ਰੁਪਏ ਦਾ ਕਰਜ਼ਾ ਸੀ। ਉਸ ਨੇ ਦੱਸਿਆ ਕਿ ਉਸ ਦੇ ਲਡ਼ਕੇ ਵੱਲੋਂ ਝੋਨੇ ਦੀ ਬੀਜਾਈ ਕੀਤੀ ਗਈ ਸੀ ਅਤੇ ਸਾਰੀ ਫ਼ਸਲ ਕੀਡ਼ਾ ਲੱਗਣ ਕਾਰਨ ਬਰਬਾਦ ਹੋ ਗਈ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਆਤਮਹੱਤਿਆ ਕਰ ਲਈ। ਪਿੰਡ ਗੋਲੇਵਾਲਾ ਦੇ ਚੌਕੀ ਇੰਚਾਰਜ ਹਰਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਕੇ ਮ੍ਰਿਤਕ ਦੀ ਪਤਨੀ ਗੁਰਪ੍ਰੀਤ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ।
30 ਦਿਨਾਂ ’ਚ 34 ਕਿਸਾਨਾਂ-ਮਜ਼ਦੂਰਾਂ ਨੇ ਕੀਤੀ ਖੁਦਕੁਸ਼ੀ : ਭਾਕਿਯੂ
NEXT STORY