ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ 'ਚ ਖਾਲਿਸਤਾਨ ਸਮਰਥਕ ਗੋਪਾਲ ਚਾਵਲਾ ਨਾਲ ਤਸਵੀਰ ਆਉਣ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਉਨ੍ਹਾਂ ਦੇ ਪੱਖ 'ਚ ਨਿੱਤਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਗੋਪਾਲ ਚਾਵਲਾ ਪਹਿਲੀ ਲਾਈਨ 'ਚ ਬੈਠਾ ਸੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਉਸ ਦਾ ਵਿਰੋਧ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਚਾਵਲਾ ਨਾਲ ਕੋਈ ਗੁਪਤ ਮੀਟਿੰਗ ਨਹੀਂ ਕੀਤੀ। ਦੱਸ ਦੇਈਏ ਕਿ ਚਾਵਲਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ। ਰੰਧਾਵਾ ਨੇ ਕਿਹਾ ਕਿ ਗਲਤੀ ਨਵਜੋਤ ਸਿੰਘ ਸਿੱਧੂ ਦੀ ਨਹੀਂ, ਸਗੋਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੈ, ਜਿਨ੍ਹਾਂ ਨੇ ਚਾਵਲਾ ਨੂੰ ਸਮਾਗਮ 'ਚ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਧੂ ਨੇ ਉੱਥੇ ਗੋਪਾਲ ਚਾਵਲਾ ਨਾਲ ਕੋਈ ਬੰਦ ਕਮਰਾ ਮੁਲਾਕਾਤ ਕੀਤੀ ਹੋਵੇ ਤਾਂ ਉਹ ਜ਼ਰੂਰ ਕਸੂਰਵਾਰ ਹਨ ਪਰ ਤਸਵੀਰ ਖਿਚਵਾਉਣਾ ਕੋਈ ਗੁਨਾਹ ਨਹੀਂ ਹੈ।
ਬਾਰਡਰ ਖੁੱਲ੍ਹਣ ਨਾਲ 100 ਸਾਲ ਦੀ ਤਰੱਕੀ ਹੋਵੇਗੀ ਇਕ ਸਾਲ 'ਚ : ਸਿੱਧੂ
NEXT STORY