ਚੰਡੀਗੜ੍ਹ : ਸੁਖਪਾਲ ਖਹਿਰਾ ਵਲੋਂ ਬਣਾਈ ਗਈ ਨਵੀਂ ਪਾਰਟੀ (ਪੰਜਾਬੀ ਏਕਤਾ ਪਾਰਟੀ) 'ਤੇ ਆਮ ਆਦਮੀ ਪਾਰਟੀ ਨੇ ਪਹਿਲਾ ਹਮਲਾ ਬੋਲਿਆ ਹੈ। ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਪੰਜਾਬੀ ਏਕਤਾ ਪਾਰਟੀ ਦੀ ਤੁਲਨਾ ਛੱਪੜ ਦੇ ਡੱਡੂ ਨਾਲ ਕੀਤੀ ਹੈ। ਚੀਮਾ ਨੇ ਕਿਹਾ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਅਜਿਹੀਆਂ ਪਾਰਟੀਆਂ ਬਣਦੀਆਂ ਹਨ, ਜਿਸ ਤਰ੍ਹਾਂ ਮੀਂਹ ਸਮੇਂ ਛੱਪੜ 'ਚੋਂ ਡੱਡੂ ਬਾਹਰ ਆਉਂਦਾ ਹੈ, ਉਸੇ ਤਰ੍ਹਾਂ ਸੁਖਪਾਲ ਖਹਿਰਾ ਦੀ ਪਾਰਟੀ ਬਾਹਰ ਆਈ ਹੈ ਪਰ ਇਹ ਪਾਰਟੀਆਂ ਚੋਣਾਂ ਤੋਂ ਥੋੜੇ ਸਮੇਂ ਬਾਅਦ ਹੀ ਖਤਮ ਹੋ ਜਾਂਦੀਆਂ ਹਨ।
ਇਸ ਦੇ ਨਾਲ ਹੀ ਚੀਮਾ ਨੇ ਖਹਿਰਾ ਵਲੋਂ ਨਵੀਂ ਪਾਰਟੀ ਦੇ ਐਲਾਨ ਮੌਕੇ ਬੈਂਸ ਭਰਾਵਾਂ ਦੀ ਗੈਰ-ਮੌਜੂਦਗੀ 'ਤੇ ਵੀ ਸਵਾਲ ਚੁੱਕੇ ਹਨ। ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਹਨ, ਉਸੇ ਤਰ੍ਹਾਂ ਬੈਂਸ ਤੇ ਖਹਿਰਾ ਇਕੱਠੇ ਨਹੀਂ ਰਹਿ ਸਕਦੇ।
ਚੰਡੀਗੜ੍ਹ : 'ਜਸਟਿਸ ਜ਼ੋਰਾ ਸਿੰਘ' ਦੇ ਬੇਅਦਬੀ ਕਾਂਡ 'ਤੇ ਅਹਿਮ ਖੁਲਾਸੇ
NEXT STORY